ਦੇਸ਼

ਦੇਸ਼ 'ਚ ਕੋਰੋਨਾ ਦੇ 15 ਹਜ਼ਾਰ ਤੋਂ ਘੱਟ ਮਾਮਲੇ ਆਏ ਸਾਹਮਣੇ, ਇਨ੍ਹਾਂ 5 ਰਾਜਾਂ ਨੇ ਜਤਾਈ ਚਿੰਤਾ

By Riya Bawa -- October 17, 2021 11:10 am -- Updated:Feb 15, 2021

India Coronavirus Updates: ਦੇਸ਼ ਵਿਚ ਕੋਰੋਨਾ ਦੇ ਮਾਮਲੇ ਬੇਸ਼ੱਕ ਹੁਣ ਘੱਟ ਰਹੇ ਹਨ ਪਰ ਖ਼ਤਰਾ ਅਜੇ ਟਲਿਆ ਨਹੀਂ ਹੈ। ਜੇਕਰ ਅੱਜ ਦੀ ਕਰੀਏ 'ਤੇ ਹਫ਼ਤੇ ਵਿੱਚ ਦੂਜੀ ਵਾਰ, ਇੱਕ ਦਿਨ ਵਿੱਚ 15 ਹਜ਼ਾਰ ਤੋਂ ਘੱਟ ਕੋਰੋਨਾ ਦੇ ਕੇਸ ਦਰਜ ਹੋਏ ਹਨ। ਸਿਹਤ ਮੰਤਰਾਲੇ ਵੱਲੋਂ ਐਤਵਾਰ ਨੂੰ ਜਾਰੀ ਤਾਜ਼ਾ ਅੰਕੜਿਆ ਮੁਤਾਬਕ ਪਿਛਲੇ 24 ਘੰਟਿਆਂ 'ਚ, 14,146 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 144 ਕੋਰੋਨਾ ਸੰਕਰਮਿਤ ਲੋਕਾਂ ਨੇ ਆਪਣੀ ਜਾਨ ਗੁਆਈ। ਜਦਕਿ 19,788 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ। 5786 ਐਕਟਿਵ ਮਾਮਲਿਆਂ ਵਿੱਚ ਕਮੀ ਆਈ ਹੈ।

Coronavirus: India reports 22,431 new COVID-19 cases; active cases lowest in 204 days

ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਹੁਣ ਤੱਕ ਕੁੱਲ ਤਿੰਨ ਕਰੋੜ 40 ਲੱਖ 67 ਹਜ਼ਾਰ ਲੋਕ ਸੰਕਰਮਿਤ ਹੋਏ ਹਨ। ਇਨ੍ਹਾਂ ਵਿੱਚੋਂ 4 ਲੱਖ 52 ਹਜ਼ਾਰ 124 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੰਗੀ ਗੱਲ ਇਹ ਹੈ ਕਿ ਹੁਣ ਤੱਕ 3 ਕਰੋੜ 34 ਲੱਖ 19 ਹਜ਼ਾਰ ਲੋਕ ਠੀਕ ਵੀ ਹੋ ਚੁੱਕੇ ਹਨ। ਦੇਸ਼ ਵਿੱਚ ਕੋਰੋਨਾ ਐਕਟਿਵ ਕੇਸਾਂ ਦੀ ਗਿਣਤੀ ਘੱਟ ਕੇ ਦੋ ਲੱਖ ਤੋਂ ਘੱਟ ਹੋ ਗਈ ਹੈ। ਕੁੱਲ 1 ਲੱਖ 95 ਹਜ਼ਾਰ 846 ਲੋਕ ਅਜੇ ਵੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

CORONAVIRUS CASES ON THE RISE AGAIN ON THE ISLE OF WIGHT - Island Echo - 24hr news, 7 days a week across the Isle of Wight

8867 ਨਵੇਂ ਕੇਸਾਂ ਦੇ ਨਾਲ ਕੇਰਲਾ ਪਹਿਲੇ ਸਥਾਨ 'ਤੇ ਹੈ, ਜਦੋਂ ਕਿ ਮਹਾਰਾਸ਼ਟਰ 2149 ਦੇ ਨਾਲ ਦੂਜੇ ਸਥਾਨ' ਤੇ ਹੈ। ਤਾਮਿਲਨਾਡੂ 1245 ਨਵੇਂ ਮਾਮਲਿਆਂ ਨਾਲ ਤੀਜੇ, ਮਿਜ਼ੋਰਮ 932 ਨਵੇਂ ਮਾਮਲਿਆਂ ਨਾਲ ਚੌਥੇ ਅਤੇ ਆਂਧਰਾ ਪ੍ਰਦੇਸ਼ ਕੋਰੋਨਾ ਸੰਕਰਮਣ ਦੇ 586 ਨਵੇਂ ਮਾਮਲਿਆਂ ਨਾਲ ਪੰਜਵੇਂ ਸਥਾਨ 'ਤੇ ਹੈ।

446 new cases of COVID-19, three deaths on Monday | in-cyprus.com

-PTC News