adv-img
ਪੰਜਾਬ

ਮੇਲਾ ਦੇਖਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਕਹਿਰ, ਕਈ ਜਾਣਿਆ ਦੀ ਮੌਤ

By Jasmeet Singh -- October 22nd 2022 04:21 PM

ਅਜਨਾਲਾ, 22 ਅਕਤੂਬਰ: ਅਜਨਾਲਾ ਤੋਂ ਥੋੜ੍ਹੀ ਦੂਰ ਪਿੰਡ ਚਮਿਆਰੀ ਨਜ਼ਦੀਕ ਬੀਤੀ ਰਾਤ ਹੋਏ ਇੱਕ ਸੜਕ ਹਾਦਸੇ ਵਿੱਚ ਮੋਟਰਸਾਈਕਲ 'ਤੇ ਸਵਾਰ ਮਾਪਿਆਂ ਦੇ ਇਕਲੌਤੇ ਪੁੱਤ ਸਮੇਤ ਇੱਕ ਹੋਰ ਨੌਜਵਾਨ ਅਤੇ ਮਹਿਲਾ ਦੀ ਮੌਤ ਹੋ ਗਈ ਜਦਕਿ ਮ੍ਰਿਤਕ ਲੜਕੀ ਦੀ ਭੈਣ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਹੈ।

ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਹਰਜਿੰਦਰ ਸਿੰਘ ਹੈਪੀ ਆਪਣੀ ਪਤਨੀ ਕਾਜਲ ਅਤੇ ਸਾਲੀ ਨੇਹਾ ਅਤੇ ਇਕ ਹੋਰ ਨੌਜਵਾਨ ਹਰਜਿੰਦਰ ਸਮੇਤ ਮੋਟਰ ਸਾਈਕਲ 'ਤੇ ਸਵਾਰ ਹੋ ਕੇ ਦੇਰ ਰਾਤ ਪਿੰਡ ਤਲਵੰਡੀ ਨਾਹਰ ਵਿਖੇ ਮੇਲਾ ਦੇਖਣ ਜਾ ਰਿਹਾ ਸੀ।

ਚਮਿਆਰੀ ਨਜ਼ਦੀਕ ਉਨ੍ਹਾਂ ਦਾ ਮੋਟਰਸਾਈਕਲ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਕਾਰਨ ਹਰਜਿੰਦਰ ਸਿੰਘ ਵਾਸੀ ਗੁੱਜਰਪੁਰਾ ਤੋਂ ਇਲਾਵਾ ਹਰਜਿੰਦਰ ਸਿੰਘ ਹੈਪੀ ਤੇ ਉਸ ਦੀ ਸਾਲੀ ਨੇਹਾ ਦੀ ਮੌਤ ਹੋ ਗਈ ਜਦਕਿ ਹੈਪੀ ਦੀ ਪਤਨੀ ਕਾਜਲ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ ਜੋ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿਖੇ ਇਲਾਜ ਅਧੀਨ ਹੈ।

ਮ੍ਰਿਤਕਾਂ ਦੇ ਵਾਰਸਾਂ ਨੇ ਮੰਗ ਕਰਦਿਆਂ ਕਿਹਾ ਕਿ ਇਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਸਾਨੂੰ ਇਨਸਾਫ ਦਿਵਾਇਆ ਜਾਵੇ।

ਇਹ ਵੀ ਪੜ੍ਹੋ: ਤੱਲਣ ਸਾਹਿਬ ਨੂੰ ਜਾਂਦੀ ਸੜਕ ਖਸਤਾ ਹਾਲ, ਹਾਈਵੇ ਜਾਮ ਕਰਕੇ ਰੋਸ ਕੀਤਾ ਜ਼ਾਹਿਰ

ਉਧਰ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

-PTC News

  • Share