ਬਾਲੀਵੁੱਡ ਦੇ ਕਈ ਦਿੱਗਜ ਕਲਾਕਾਰਾਂ ਨੂੰ ਅਦਾਕਾਰੀ ਸਿਖਾਉਣ ਵਾਲੇ ਰੌਸ਼ਨ ਤਨੇਜਾ ਦਾ ਹੋਇਆ ਦਿਹਾਂਤ ,ਬਾਲੀਵੁੱਡ ‘ਚ ਸੋਗ ਦੀ ਲਹਿਰ

Acting guru Roshan Taneja dies in Mumbai
ਬਾਲੀਵੁੱਡ ਦੇ ਕਈ ਦਿੱਗਜ ਕਲਾਕਾਰਾਂ ਨੂੰ ਅਦਾਕਾਰੀ ਸਿਖਾਉਣ ਵਾਲੇ ਰੌਸ਼ਨ ਤਨੇਜਾ ਦਾ ਹੋਇਆ ਦਿਹਾਂਤ ,ਬਾਲੀਵੁੱਡ 'ਚ ਸੋਗ ਦੀ ਲਹਿਰ

ਬਾਲੀਵੁੱਡ ਦੇ ਕਈ ਦਿੱਗਜ ਕਲਾਕਾਰਾਂ ਨੂੰ ਅਦਾਕਾਰੀ ਸਿਖਾਉਣ ਵਾਲੇ ਰੌਸ਼ਨ ਤਨੇਜਾ ਦਾ ਹੋਇਆ ਦਿਹਾਂਤ ,ਬਾਲੀਵੁੱਡ ‘ਚ ਸੋਗ ਦੀ ਲਹਿਰ:ਮੁੰਬਈ : ਬਾਲੀਵੁੱਡ ਦੇ ਦਿੱਗਜ ਕਲਾਕਾਰਾਂ ਨੂੰ ਅਦਾਕਾਰੀ ਸਿਖਾਉਣ ਵਾਲੇ ‘ਐਕਟਿੰਗ ਗੁਰੂ’ ਰੌਸ਼ਨ ਤਨੇਜਾ ਦਾ ਅੱਜ ਦਿਹਾਂਤ ਹੋ ਗਿਆ ਹੈ।ਇਹ ਜਾਣਕਾਰੀ ਉਨ੍ਹਾਂ ਦੇ ਪਰਿਵਾਰ ਦੇ ਇੱਕ ਮੈਂਬਰ ਨੇ ਦਿੱਤੀ ਹੈ।ਇਸ ਸਬੰਧੀ ਰੋਸ਼ਨ ਤਨੇਜਾ ਦੇ ਬੇਟੇ ਰੋਹਿਤ ਤਨੇਜਾ ਨੇ ਅੱਜ ਸਵੇਰੇ ਦੱਸਿਆ ਕਿ ਮੇਰੇ ਪਿਤਾ ਦਾ ਸ਼ੁੱਕਰਵਾਰ ਰਾਤ 9.30 ਵਜੇ ਨੀਂਦ ‘ਚ ਹੀ ਦਿਹਾਂਤ ਹੋ ਗਿਆ ਹੈ ਅਤੇ ਉਹ ਲੰਬੇ ਸਮੇਂ ਤੋਂ ਬੀਮਾਰੀ ਨਾਲ ਜੂਝ ਰਹੇ ਸਨ।

Acting guru Roshan Taneja dies in Mumbai
ਬਾਲੀਵੁੱਡ ਦੇ ਕਈ ਦਿੱਗਜ ਕਲਾਕਾਰਾਂ ਨੂੰ ਅਦਾਕਾਰੀ ਸਿਖਾਉਣ ਵਾਲੇ ਰੌਸ਼ਨ ਤਨੇਜਾ ਦਾ ਹੋਇਆ ਦਿਹਾਂਤ ,ਬਾਲੀਵੁੱਡ ‘ਚ ਸੋਗ ਦੀ ਲਹਿਰ

ਜਦੋਂ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਬਾਰੇ ਪਤਾ ਲੱਗਾ ਤਾਂ ਬਾਲੀਵੁੱਡ ‘ਚ ਸੋਗ ਦੀ ਲਹਿਰ ਦੌੜ ਗਈ।ਇਸ ਤੋਂ ਬਾਅਦ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ।

ਦੱਸ ਦੇਈਏ ਕਿ ਐਕਟਿੰਗ ਗੁਰੂ’ ਰੌਸ਼ਨ ਤਨੇਜਾ 87 ਸਾਲਾਂ ਦੇ ਸਨ।ਤਨੇਜਾ ਨੇ ਸ਼ਬਾਨਾ ਆਜ਼ਮੀ, ਨਸੀਰੂਦੀਨ ਸ਼ਾਹ, ਜਯਾ ਬੱਚਨ, ਅਨਿਲ ਕਪੂਰ ਅਤੇ ਸ਼ਤਰੂਘਨ ਸਿਨਹਾ ਵਰਗੇ ਬਾਲੀਵੁੱਡ ਕਈ ਕਲਾਕਾਰਾਂ ਨੂੰ ਅਦਾਕਾਰੀ ਸਿਖਾਈ ਸੀ।

-PTCNews