ਸ਼ਨੀਵਾਰ ਤੇ ਐਤਵਾਰ ਨੂੰ ਕੋਈ ਵੀ ਆਟੋ ਚਾਲਕ ਸੜਕਾਂ 'ਤੇ ਨਿਕਲਿਆ ਤਾਂ ਲਿਆ ਜਾਵੇਗਾ ਐਕਸ਼ਨ

By Jagroop Kaur - May 27, 2021 7:05 pm

ਅੰਮ੍ਰਿਤਸਰ:- ਕੌਵਿਡ19 ਦੀਆ ਸਖਤੀ ਨਾਲ ਪਾਲਣਾ ਕਰਨ ਸੰਬਧੀ ਅੰਮ੍ਰਿਤਸਰ ਟਰੈਫਿਕ ਪੁਲਿਸ ਵਲੌ ਸ਼ਨੀਵਾਰ ਅਤੇ ਐਤਵਾਰ ਨੂੰ ਸੰਪੂਰਨ ਲਾਕਡਾਉਨ ਦੇ ਚਲਦਿਆਂ ਆਟੋ ਚਾਲਕਾਂ ਅਤੇ ਦੋ ਪਹੀਆ ਵਾਹਨਾ ਨੂੰ ਸੜਕਾਂ ਤੇ ਨਾ ਨਿਕਲਣ ਸੰਬਧੀ ਆਦੇਸ਼ ਜਾਰੀ ਕੀਤੇ ਗਏ ਹਨ ਤਾ ਜੋ ਕੌਵਿਡ ਦੀ ਦੂਸਰੀ ਭਿਆਨਕ ਲਹਿਰ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ ਜੇਕਰ ਕੋਈ ਇਹਨਾਂ ਆਦੇਸ਼ਾਂ ਦੀ ਉਲੰਘਣਾ ਕਰਦਾ ਹੈ ਤਾ ਉਸਦਾ ਸਖਤੀ ਨਾਲ ਚਲਾਣ ਕੀਤਾ ਜਾਵੇਗਾ।

Action Will taken against auto driversRead More : ਬਲੈਕ ਫੰਗਸ ਦਾ ਕਹਿਰ ਜਾਰੀ,ਇੱਕ ਦੀ ਮੌਤ,ਬਾਕੀ ਸ਼ੱਕੀ ਮਰੀਜ਼ਾਂ ਦੀ ਜਾਂਚ ਜਾਰੀ

ਇਸ ਸੰਬਧੀ ਗਲਬਾਤ ਕਰਦਿਆਂ ਅੰਮ੍ਰਿਤਸਰ ਟਰੈਫਿਕ ਪੁਲਿਸ ਇਨਚਾਰਜ ਅਨੂਪ ਕੁਮਾਰ ਨੇ ਦਸਿਆ ਕਿ ਅੰਮ੍ਰਿਤਸਰ ਪੁਲਿਸ ਦੇ ਏ ਡੀ ਸੀ ਪੀ ਵਲੋਂ ਜਾਰੀ ਹਿਦਾਇਤਾ ਤੇ ਸ਼ਹਿਰ ਨੇ ਚਲਦਾ ਆਟੋ ਰਿਕਸ਼ਾ ਚਾਲਕਾਂ ਅਤੇ ਉਹਨਾ ਦੀਆ ਯੂਨੀਅਨ ਦੇ ਪ੍ਰਧਾਨਾਂ ਨਾਲ ਮੀਟਿੰਗ ਕਰ ਉਹਨਾ ਨੂੰ ਸੁਚਿਤ ਕੀਤਾ ਗਿਆ ਹੈ ,

ਕਿ ਕੋਵਿਡ 19 ਸੰਬਧੀ ਜਿਲਾ ਪ੍ਰਸ਼ਾਸ਼ਨ ਦੀਆ ਨਵੀਆਂ ਹਿਦਾਇਤਾ ਦੇ ਚਲਦੇ ਸ਼ਨੀਵਾਰ ਅਤੇ ਐਤਵਾਰ ਦੇ ਸੰਪੂਰਨ ਲਾਕਡਾਉਨ ਦੇ ਚਲਦਿਆਂ ਅੰਮ੍ਰਿਤਸਰ ਸ਼ਹਿਰ ਦੀਆ ਸੜਕਾਂ ਤੇ ਕਿਸੇ ਵੀ ਆਟੋ ਚਾਲਕ ਨੂੰ ਜਾ ਫਿਰ ਬਿਨਾ ਕਿਸੇ ਜਰੂਰੀ ਐਮਰਜੈਂਸੀ ਕੰਮ ਤੌ ਦੀ ਪਹੀਆ ਵਾਹਨਾ ਦੇ ਨਿਕਲਣ ਦੇ ਪਾਬੰਦੀ ਲਗਾਈ ਗਈ ਹੈ ਜੇਕਰ ਕੋਈ ਇਹਨਾਂ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਜਾਦਾ ਹੈ ਤਾ ਉਸ ਦਾ ਚਲਾਣ ਕੱਟਿਆ ਜਾਵੇਗਾ।

adv-img
adv-img