ਖੇਤੀਬਾੜੀ

ਭਾਜਪਾ ਸਾਂਸਦ ਸੰਨੀ ਦਿਓਲ ਨੂੰ ਮਿਲੀ 'Y' ਸ਼੍ਰੇਣੀ ਸੁਰੱਖਿਆ

By Jagroop Kaur -- December 16, 2020 2:34 pm -- Updated:December 16, 2020 2:34 pm

ਗੁਰਦਸਪੂਰ ਤੋਂ ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰ ਸੰਨੀ ਦਿਓਲ ਦੀ ਸੁਰੱਖਿਆ ਵਧਾਈ ਗਈ ਹੈ। ਗ੍ਰਹਿ ਮੰਤਰਾਲੇ ਦੇ ਸੂਤਰਾਂ ਅਨੁਸਾਰ ਸੰਨੀ ਦਿਓਲ ਨੂੰ 'Y' ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ। ਸੰਨੀ ਦਿਓਲ ਦੀ ਸਕਿਓਰਿਟੀ 'ਚ ਹੁਣ ਕੇਂਦਰੀ ਸੁਰੱਖਿਆ ਫੋਰਸਾਂ ਦੀ ਟੀਮ ਵੀ ਮੌਜੂਦ ਰਹੇਗੀ। ਇਹ ਸਹੂਲਤ ਉਹਨਾਂ ਨੂੰ ਕੇਂਦਰ ਵੱਲੋਂ ਮੁਹਈਆ ਕਰਵਾਈ ਗਈ ਹੈ।Gurdaspur blast| Gurdaspur firecracker factory blast: 23 killed; MP Sunny Deol finally gets time to visit his constituency | India News

ਜਾਣਕਾਰੀ ਅਨੁਸਾਰ ਹੁਣ ਸੰਨੀ ਦਿਓਲ ਦੇ ਨਾਲ ਸੁਰੱਖਿਆ ਲਈ 11 ਜਵਾਨ ਰਹਿਣਗੇ, ਇਸ ਤੋਂ ਇਲਾਵਾ PSO ਵੀ ਮੌਜੂਦ ਰਹਿਣਗੇ। ਦੱਸਣਯੋਗ ਹੈ ਕਿ ਸੰਨੀ ਦਿਓਲ ਪੰਜਾਬ ਦੇ ਗੁਰਦਾਸਪੁਰ ਤੋਂ ਭਾਜਪਾ ਸੰਸਦ ਮੈਂਬਰ ਹਨ।

BJP MP Sunny Deol gets Y category security, find out why security is being beefed up

ਕਿਸਾਨੀ (ਸ਼ਕਤੀਕਰਨ ਅਤੇ ਸੁਰੱਖਿਆ) ਮੁੱਲ ਅਸ਼ੋਰੈਂਸ ਅਤੇ ਫਾਰਮ ਸਰਵਿਸਿਜ਼ ਐਕਟ, ਕਿਸਾਨ ਉਤਪਾਦਨ ਵਪਾਰ ਅਤੇ ਵਣਜ (ਤਰੱਕੀ ਅਤੇ ਸਹੂਲਤ) ਐਕਟ, ਅਤੇ ਜ਼ਰੂਰੀ ਵਸਤੂਆਂ (ਸੋਧ) ਐਕਟ ਦੇ ਵਿਰੁੱਧ ਕਿਸਾਨ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ, ਅਤੇ ਪੰਜਾਬ ਤੋਂ ਸੰਸਦ ਮੈਂਬਰ ਹੋਣ ਅਤੇ ਪੰਜਾਬ ਦਾ ਪੁੱਤ ਹੋਣ ਕਾਰਨ ਕਿਸਾਨਾਂ ਨੇ ਸੰਨੀ ਦਿਓਲ ਦੀ ਚੁੱਪੀ 'ਤੇ ਸਵਾਲ ਚੁੱਕੇ ਸਨ। ਹਾਲਾਂਕਿ ਸੰਨੀ ਦਿਓਲ ਨੇ ਹਾਲ ਹੀ 'ਚ ਟਵੀਟ ਕਰ ਕੇ ਕਿਹਾ ਸੀ ਕਿ ਉਹ ਅਤੇ ਉਨ੍ਹਾਂ ਦੀ ਸਰਕਾਰ ਹਮੇਸ਼ਾ ਹੀ ਕਿਸਾਨਾਂ ਨਾਲ ਖੜ੍ਹੀ ਹੈ। ਸਰਕਾਰ ਕਿਸਾਨਾਂ ਦੀ ਗੱਲ ਸੁਣਨ ਨੂੰ ਤਿਆਰ ਹੈ, ਕਿਉਂਕਿ ਹਰ ਫੈਸਲਾ ਅੰਨਦਾਤਾ ਦੇ ਹੱਕ 'ਚ ਹੀ ਲਿਆ ਗਿਆ ਹੈ। ਸੰਨੀ ਦੇ ਪਿਤਾ ਅਤੇ ਬਾਲੀਵੁੱਡ ਸੁਪਰਸਟਾਰ ਧਰਮੇਂਦਰ ਨੇ ਵੀ ਕਿਸਾਨਾਂ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਸੀ ਅਤੇ ਕਿਹਾ ਸੀ ਕਿ ਸਰਕਾਰ ਜਲਦ ਤੋਂ ਜਲਦ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢੇ। ਪਰ ਬਾਵਜੂਦ ਇਸ ਦੇ ਕਿਸਾਨਾਂ ਵੱਲੋਂ ਅਤੇ ਆਮ ਜਨਤਾ ਵੱਲੋਂ ਸੰਨੀ ਦਿਓਲ ਦਾ ਵਿਰੋਧ ਜਾਰੀ ਰਿਹਾ।

  • Share