ਮਸ਼ਹੂਰ ਕੰਨੜ ਅਦਾਕਾਰ ਐਮ.ਐਚ ਅੰਬਰੀਸ਼ ਦਾ ਹੋਇਆ ਦੇਹਾਂਤ, ਪਰਿਵਾਰ ‘ਚ ਛਾਇਆ ਮਾਤਮ

ambreesh

ਮਸ਼ਹੂਰ ਕੰਨੜ ਅਦਾਕਾਰ ਐਮ.ਐਚ ਅੰਬਰੀਸ਼ ਦਾ ਹੋਇਆ ਦੇਹਾਂਤ, ਪਰਿਵਾਰ ‘ਚ ਛਾਇਆ ਮਾਤਮ,ਬੇੰਗਲੁਰੁ: ਰੇਬਲ ਸਟਾਰ ਦੇ ਨਾਮ ਨਾਲ ਮਸ਼ਹੂਰ ਕੰਨੜ ਐਕਟਰ ਤੇ ਰਾਜਨੇਤਾ ਐਮ.ਐਚ ਅੰਬਰੀਸ਼ ਦਾ ਬੀਤੀ ਰਾਤ ਬੇਂਗਲੁਰੁ ਦੇ ਇੱਕ ਨਿੱਜੀ ਹਸਪਤਾਲ ‘ਚ ਦੇਹਾਂਤ ਹੋ ਗਿਆ। 66 ਸਾਲ ਦੇ ਅੰਬਰੀਸ਼ ਦੇ ਫੇਫੜੇ ਤੇ ਗੁਰਦਿਆਂ ‘ਚ ਇਨਫੈਕਸ਼ਨ ਹੋ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਗੰਭੀਰ ਸੀ।

ਅੰਬਰੀਸ਼ ਸਾਬਕਾ ਕੇਂਦਰੀ ਮੰਤਰੀ ਅਤੇ ਕਰਨਾਟਕ ਦੀ ਕਾਂਗਰਸ ਸਰਕਾਰ ‘ਚ ਵੀ ਮੰਤਰੀ ਰਹਿ ਚੁੱਕੇ ਸਨ।ਅੰਬਰੀਸ਼ ਨੂੰ ਸਾਹ ਲੈਣ ‘ਚ ਮੁਸ਼ਕਲ ਦੀ ਸ਼ਿਕਾਇਤ ਤੋਂ ਬਾਅਦ ਬੀਤੀ ਰਾਤ ਉਹਨਾਂ ਨੂੰ ਵਿਕਰਮ ਹਸਪਤਾਲ ਲੈ ਜਾਇਆ ਗਿਆ ਸੀ।

ਉਨ੍ਹਾਂ ਦੇ ਦੋਸਤ ਅਤੇ ਫਿਲਮ ਨਿਰਦੇਸ਼ਕ ਰਾਜਿੰਦਰ ਸਿੰਘ ਬਾਬੂ ਨੇ ਦੱਸਿਆ, ਉਨ੍ਹਾਂ ਨੂੰ ਵੱਡਾ ਹਾਰਟ ਅਟੈਕ ਆਉਣ ਤੋਂ ਬਾਅਦ ਹਸਪਤਾਲ ਲੈ ਜਾਇਆ ਗਿਆ ਸੀ, ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਇਹ ਸਾਡੇ ਸਭ ਦੇ ਲਈ ਵੱਡਾ ਝਟਕਾ ਹੈ।

—PTC News