Wed, Apr 24, 2024
Whatsapp

ਬਾਲੀਵੁੱਡ ਅਦਾਕਾਰਾ ਅਤੇ ਮਾਡਲ ਪਾਇਲ ਰੋਹਤਗੀ ਨੂੰ ਮਿਲੀ ਜ਼ਮਾਨਤ ,ਜਾਣੋਂ ਪੂਰਾ ਮਾਮਲਾ

Written by  Shanker Badra -- December 17th 2019 05:18 PM
ਬਾਲੀਵੁੱਡ ਅਦਾਕਾਰਾ ਅਤੇ ਮਾਡਲ ਪਾਇਲ ਰੋਹਤਗੀ ਨੂੰ ਮਿਲੀ ਜ਼ਮਾਨਤ ,ਜਾਣੋਂ ਪੂਰਾ ਮਾਮਲਾ

ਬਾਲੀਵੁੱਡ ਅਦਾਕਾਰਾ ਅਤੇ ਮਾਡਲ ਪਾਇਲ ਰੋਹਤਗੀ ਨੂੰ ਮਿਲੀ ਜ਼ਮਾਨਤ ,ਜਾਣੋਂ ਪੂਰਾ ਮਾਮਲਾ

ਬਾਲੀਵੁੱਡ ਅਦਾਕਾਰਾ ਅਤੇ ਮਾਡਲ ਪਾਇਲ ਰੋਹਤਗੀ ਨੂੰ ਮਿਲੀ ਜ਼ਮਾਨਤ ,ਜਾਣੋਂ ਪੂਰਾ ਮਾਮਲਾ:ਜੈਪੁਰ : ਬਾਲੀਵੁੱਡ ਅਦਾਕਾਰਾ ਤੇ ਮਾਡਲ ਅਤੇ ਬਿੱਗ ਬੌਸ ਦੀ ਸਾਬਕਾ ਮੁਕਾਬਲੇਬਾਜ਼ਪਾਇਲ ਰੋਹਤਗੀ ਅਕਸਰ ਹੀ ਸੁਰਖੀਆਂ ਵਿੱਚ ਰਹਿੰਦੀ ਹੈ।ਉਹ ਕਦੇ ਆਪਣੇ ਫੇਸਬੁੱਕ ਲਾਈਵ ਕਾਰਨ ਅਤੇ ਕਦੇ ਆਪਣੇ ਟਵੀਟਸ ਨੂੰ ਲੈ ਕੇ ਚਰਚਾ ਵਿਚ ਰਹਿੰਦੀ ਹੈ। ਉਸ ਦੀਆਂ ਕਈ ਵੀਡੀਓ ਵੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਪਾਇਲ ਰੋਹਤਗੀ 'ਤੇ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਪਿਤਾ ਮੋਤੀਲਾਲ ਨਹਿਰੂ'ਤੇ ਟਿੱਪਣੀ ਕਰਕੇ ਬੁਰੀ ਫ਼ਸ ਗਈ ਹੈ। [caption id="attachment_370393" align="aligncenter" width="300"]Actor Payal Rohatgi Nehru-Gandhi Against Comment Case bail ਬਾਲੀਵੁੱਡ ਅਦਾਕਾਰਾ ਅਤੇ ਮਾਡਲ ਪਾਇਲ ਰੋਹਤਗੀ ਨੂੰ ਮਿਲੀ ਜ਼ਮਾਨਤ , ਜਾਣੋਂ ਪੂਰਾ ਮਾਮਲਾ[/caption] ਦੱਸਣਯੋਗ ਹੈ ਕਿ ਅਦਾਕਾਰਾ ਪਾਇਲ ਰੋਹਤਗੀ ਨੂੰ ਅੱਜ ਦੁਪਹਿਰ ਬਾਅਦ ਜ਼ਮਾਨਤ ਮਿਲ ਗਈ ਹੈ। ਇਸ ਨਾਲ ਉਨ੍ਹਾਂ ਨੂੰ 25000 ਦਾ ਜ਼ੁਰਮਾਨਾ ਦੇਣਾ ਪਏਗਾ। ਪਾਇਲ ਰੋਹਤਗੀ ਨੂੰ ਬੀਤੇ ਦਿਨੀਂਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ 'ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਦੋਸ਼ 'ਚ ਰਾਜਸਥਾਨ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ ਅਤੇ ਅਦਾਲਤ ਨੇ ਅੱਠ ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜਿਆ ਸੀ। [caption id="attachment_370392" align="aligncenter" width="300"]Actor Payal Rohatgi Nehru-Gandhi Against Comment Case bail ਬਾਲੀਵੁੱਡ ਅਦਾਕਾਰਾ ਅਤੇ ਮਾਡਲ ਪਾਇਲ ਰੋਹਤਗੀ ਨੂੰ ਮਿਲੀ ਜ਼ਮਾਨਤ , ਜਾਣੋਂ ਪੂਰਾ ਮਾਮਲਾ[/caption] ਦੱਸ ਦੇਈਏ ਕਿ ਪਾਇਲ ਨੇ ਕੁੱਝ ਸਮਾਂ ਪਹਿਲਾਂ ਆਪਣੇ ਟਵਿਟਰ ਅਕਾਊਂਟ ’ਤੇ ਇਕ ਵਿਵਾਦਿਤ ਵੀਡੀਓ ਸ਼ੇਅਰ ਕੀਤਾ ਸੀ। ਜਿਸ ਵਿਚ ਪਾਇਲ ਨੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਪਿਤਾ ਮੋਤੀਲਾਲ ਨਹਿਰੂ ਨੂੰ ਲੈ ਕੇ ਟਿੱਪਣੀ ਕੀਤੀ ਸੀ। ਇਸ ਦੇ ਨਾਲ ਹੀ ਪਾਇਲ ਨੇ ਮੋਤੀਲਾਲ ਦੇ ਵਿਆਹ ਨੂੰ ਤਿੰਨ ਤਲਾਕ ਦੇ ਮੁੱਦੇ ਨਾਲ ਵੀ ਜੋੜਦੇ ਹੋਏ ਇਤਰਾਜ਼ਯੋਗ ਬਿਆਨ ਦਿੱਤਾ ਸੀ। -PTCNews


Top News view more...

Latest News view more...