ਮੁੱਖ ਖਬਰਾਂ

ਜਦੋਂ ਫ਼ਿਲਮ ਸਟਾਰ ਨੇ ਹੋਟਲ ’ਚ ਮੰਗਵਾਏ 2 ਕੇਲੇ ਤਾਂ ਬਿੱਲ ਦੇਖ ਉੱਡੇ ਹੋਸ਼ , ਹੋਟਲ ਮਾਲਕ ਫ਼ਸੇ ਕਸੂਤੇ

By Shanker Badra -- July 25, 2019 3:29 pm -- Updated:July 25, 2019 4:20 pm

ਜਦੋਂ ਫ਼ਿਲਮ ਸਟਾਰ ਨੇ ਹੋਟਲ ’ਚ ਮੰਗਵਾਏ 2 ਕੇਲੇ ਤਾਂ ਬਿੱਲ ਦੇਖ ਉੱਡੇ ਹੋਸ਼ , ਹੋਟਲ ਮਾਲਕ ਫ਼ਸੇ ਕਸੂਤੇ :ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ–35 ਸਥਿਤ ਪੰਜ ਤਾਰਾ ਹੋਟਲ ’ਚ ਬਾਲੀਵੁੱਡ ਦੇ ਅਦਾਕਾਰ ਰਾਹੁਲ ਬੋਸ ਤੋਂ ਦੋ ਕੇਲਿਆਂ ਬਦਲੇ 442 ਰੁਪਏ ਲੈਣ ਦਾ ਮਾਮਲਾ ਸਾਹਮਣੇ ਆਇਆ ਸੀ।

Actor Rahul Bose Rs 442 for two bananas , ordered a high-level investigation
ਜਦੋਂ ਫ਼ਿਲਮ ਸਟਾਰ ਨੇ ਹੋਟਲ ’ਚ ਮੰਗਵਾਏ 2 ਕੇਲੇ ਤਾਂ ਬਿੱਲ ਦੇਖ ਉੱਡੇ ਹੋਸ਼ , ਹੋਟਲ ਮਾਲਕ ਫ਼ਸੇ ਕਸੂਤੇ

ਜਿਸ ਤੋਂ ਬਾਅਦ ਇਹ ਖ਼ਬਰ ਅੱਗ ਦੀ ਜੰਗਲ ਵਾਂਗ ਫੈਲ ਗਈ ਅਤੇ ਸੁਰਖੀਆਂ ਵਿੱਚ ਆ ਗਈ ਹੈ। ਹੁਣ ਇਸ ਮਾਮਲੇ ਵਿੱਚ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨੇ ਹੋਟਲ ਵੱਲੋਂ ਜੀਐੱਸਟੀ (GST) ਵਸੂਲੇ ਜਾਣ ਦੀ ਜਾਂਚ ਦੇ ਹੁਕਮ ਜਾਰੀ ਦਿੱਤੇ ਹਨ।

Actor Rahul Bose Rs 442 for two bananas , ordered a high-level investigation
ਜਦੋਂ ਫ਼ਿਲਮ ਸਟਾਰ ਨੇ ਹੋਟਲ ’ਚ ਮੰਗਵਾਏ 2 ਕੇਲੇ ਤਾਂ ਬਿੱਲ ਦੇਖ ਉੱਡੇ ਹੋਸ਼ , ਹੋਟਲ ਮਾਲਕ ਫ਼ਸੇ ਕਸੂਤੇ

ਮਿਲੀ ਜਾਣਕਾਰੀ ਅਨੁਸਾਰ ਅਦਾਕਾਰ ਰਾਹੁਲ ਬੋਸ ਅੱਜ -ਕੱਲ੍ਹ ਚੰਡੀਗੜ੍ਹ ’ਚ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਹਨ। ਇਸ ਦੌਰਾਨ ਰਾਹੁਲ ਬੋਸ ਚੰਡੀਗੜ੍ਹ ਦੇ ਸੈਕਟਰ–35 ਸਥਿਤ ਪੰਜ ਤਾਰਾ ਹੋਟਲ ’ਚ ਰੁਕੇ ਹੋਏ ਸਨ ਅਤੇ ਓਥੇ ਹੀ ਦੋ ਕੇਲਿਆਂ ਦਾ ਆਰਡਰ ਦਿੱਤਾ ਸੀ, ਜਿਸ ਦਾ ਰਾਹੁਲ ਨੂੰ ਜੀਐੱਸਟੀ ਸਮੇਤ 442.50 ਰੁਪਏ ਦਾ ਬਿੱਲ ਦਿੱਤਾ। ਇਸ ਮਗਰੋਂ ਅਦਾਕਾਰ ਰਾਹੁਲ ਬੋਸ ਨੇ ਆਪਣੇ ਟਵਿਟਰ ਉੱਤੇ ਵੀਡੀਓ ਪੋਸਟ ਕੀਤਾ ਸੀ, ਜਿਸ ਦੇ ਬਾਅਦ ਉਨ੍ਹਾਂ ਦਾ ਵੀਡੀਓ ਵਾਇਰਲ ਹੋ ਗਿਆ ਸੀ।

Actor Rahul Bose Rs 442 for two bananas , ordered a high-level investigation
ਜਦੋਂ ਫ਼ਿਲਮ ਸਟਾਰ ਨੇ ਹੋਟਲ ’ਚ ਮੰਗਵਾਏ 2 ਕੇਲੇ ਤਾਂ ਬਿੱਲ ਦੇਖ ਉੱਡੇ ਹੋਸ਼ , ਹੋਟਲ ਮਾਲਕ ਫ਼ਸੇ ਕਸੂਤੇ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਦਿੱਲੀ ’ਚ ਸਿੱਖ ਡਰਾਈਵਰ ਤੇ ਉਸ ਦੇ ਬੇਟੇ ਦੀ ਕੁੱਟਮਾਰ ਕਰਨ ਦੇ ਮਾਮਲੇ ‘ਚ ਦੋ ਪੁਲਿਸ ਮੁਲਾਜ਼ਮ ਬਰਖ਼ਾਸਤ

ਦੱਸ ਦੇਈਏ ਕਿ ਅਦਾਕਾਰ ਰਾਹੁਲ ਬੋਸ ਦਿਲ ਧੜਕਨੇ ਦੋ, ਚਮੇਲੀ, ਪਿਆਰ ਕੇ ਸਾਈਡ ਇਫ਼ੈਕਟਸ ਤੇ ਝੰਕਾਰ ਬੀਟਸ ਸਮੇਤ ਹੋਰ ਕਈ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਹਨ। ਇਸੇ ਤਰ੍ਹਾਂ ਅਦਾਕਾਰ ਨਾਲ ਹੋਈ ਇਸ ਘਟਨਾ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ।
-PTCNews

  • Share