ਅਦਾਕਾਰਾ ਸੁਰਵੀਨ ਚਾਵਲਾ ਦੇ ਘਰ ਗੂੰਜੀਆਂ ਨੰਨ੍ਹੇ ਮਹਿਮਾਨ ਦੀਆਂ ਕਿਲਕਾਰੀਆਂ ,ਸ਼ੇਅਰ ਕੀਤੀ ਪਹਿਲੀ ਝਲਕ

Actor Surveen Chawla has given birth to a baby girl
ਅਦਾਕਾਰਾ ਸੁਰਵੀਨ ਚਾਵਲਾ ਦੇ ਘਰ ਗੂੰਜੀਆਂ ਨੰਨ੍ਹੇ ਮਹਿਮਾਨ ਦੀਆਂ ਕਿਲਕਾਰੀਆਂ ,ਸ਼ੇਅਰ ਕੀਤੀ ਪਹਿਲੀ ਝਲਕ

ਅਦਾਕਾਰਾ ਸੁਰਵੀਨ ਚਾਵਲਾ ਦੇ ਘਰ ਗੂੰਜੀਆਂ ਨੰਨ੍ਹੇ ਮਹਿਮਾਨ ਦੀਆਂ ਕਿਲਕਾਰੀਆਂ ,ਸ਼ੇਅਰ ਕੀਤੀ ਪਹਿਲੀ ਝਲਕ:ਮੁੰਬਈ :ਪਾਲੀਵੁੱਡ ਤੇ ਬਾਲੀਵੁੱਡ ‘ਚ ਆਪਣੀ ਵੱਖਰੀ ਜਗ੍ਹਾ ਬਣਾਉਣ ਵਾਲੀ ਅਦਾਕਾਰਾ ਸੁਰਵੀਨ ਚਾਵਲਾ ਤੇ ਅਕਸ਼ੈ ਠੱਕਰ ਦੇ ਘਰ ਇੱਕ ਨੰਨ੍ਹੀ ਬੱਚੀ ਨੇ ਜਨਮ ਲਿਆ ਹੈ।ਸੁਰਵੀਨ ਚਾਵਲਾ ਤੇ ਅਕਸ਼ੈ ਠੱਕਰ ਨੇ ਆਪਣੀ ਬੱਚੀ ਦਾ ਨਾਮ ਈਵਾ ਰੱਖਿਆ ਹੈ।ਜਾਣਕਾਰੀ ਅਨੁਸਾਰ ਬੀਤੇ ਦਿਨੀਂ ਸੁਰਵੀਨ ਚਾਵਲਾ ਨੇ ਇੱਕ ਬੱਚੀ ਨੂੰ ਜਨਮ ਦਿੱਤਾ ਹੈ, ਜਿਸ ਦੀ ਜਾਣਕਾਰੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਤਸਵੀਰ ਸ਼ੇਅਰ ਕਰਕੇ ਦਿੱਤੀ ਹੈ।ਇਸ ਤੋਂ ਬਾਅਦ ਵੱਖ-ਵੱਖ ਸੈਲੀਬ੍ਰਿਟੀਜ਼ ਵੱਲੋਂ ਸੁਰਵੀਨ ਚਾਵਲਾ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

ਅਦਾਕਾਰਾ ਸੁਰਵੀਨ ਚਾਵਲਾ ਨੇ ਸੋਸ਼ਲ ਮੀਡੀਆ ‘ਤੇ ਬੇਬੀ ਗਰਲ ਦੇ ਪੈਰਾਂ ਦੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ਦੇ ਕੈਪਸ਼ਨ ‘ਚ ਉਸ ਨੇ ਲਿਖਿਆ, ”We now have her tiny feet to fill the tiny shoes! Blessed by her wonderful arrival in our little family! Welcoming our daughter Eva।”

Actor Surveen Chawla has given birth to a baby girl
ਅਦਾਕਾਰਾ ਸੁਰਵੀਨ ਚਾਵਲਾ ਦੇ ਘਰ ਗੂੰਜੀਆਂ ਨੰਨ੍ਹੇ ਮਹਿਮਾਨ ਦੀਆਂ ਕਿਲਕਾਰੀਆਂ ,ਸ਼ੇਅਰ ਕੀਤੀ ਪਹਿਲੀ ਝਲਕ

ਜ਼ਿਕਰਯੋਗ ਹੈ ਕਿ ਅਦਾਕਾਰਾ ਸੁਰਵੀਨ ਚਾਵਲਾ ਨੇ ਨਵੰਬਰ 2018 ਵਿੱਚ ਆਪਣੀ ਪ੍ਰੈਗਨੈਨਸੀ ਦਾ ਖੁਲਾਸਾ ਕਰਦਿਆਂ ਇੰਸਟਾਗ੍ਰਾਮ ਤੇ ਇੱਕ ਫ਼ੋਟੋ ਸ਼ੇਅਰ ਕਰਦਿਆਂ ਲਿਖਿਆ, ਜਿ਼ੰਦਗੀ ‘ਚ ਜਦੋਂ ਜੋ ਹੁੰਦਾ ਹੈ, ਉਹ ਉਦੋਂ ਵਾਪਰਦਾ ਹੈ।ਹੁਣ ਇਹ ਪਲ ਚ ਹੋ ਰਿਹਾ ਹੈ।ਸਾਡੇ ਖੁਸ਼ਹਾਲ ਜੀਵਨ ਚ ਹੁਣ ਹੋਰ ਵੀ ਖੁਸ਼ੀਆਂ ਆਉਣ ਵਾਲੀਆਂ ਹਨ।ਸੁਰਵੀਨ ਨੇ ਅੱਗੇ ਲਿਖਿਆ, ਹਾਂ ਹੁਣ ਚਮਤਕਾਰ ਹੋਣ ਵਾਲਾ ਹੈ।ਇਸ ਚਮਤਕਾਰ ਨੂੰ ਜੀਵਨ ਕਹਿੰਦੇ ਹਨ।ਮੇਰੇ ਅੰਦਰ ਨਵੀਂ ਜਿ਼ੰਦਗੀ ਪਲ ਰਹੀ ਹੈ।

Actor Surveen Chawla has given birth to a baby girl
ਅਦਾਕਾਰਾ ਸੁਰਵੀਨ ਚਾਵਲਾ ਦੇ ਘਰ ਗੂੰਜੀਆਂ ਨੰਨ੍ਹੇ ਮਹਿਮਾਨ ਦੀਆਂ ਕਿਲਕਾਰੀਆਂ ,ਸ਼ੇਅਰ ਕੀਤੀ ਪਹਿਲੀ ਝਲਕ

ਦੱਸ ਦੇਈਏ ਕਿ ਸੁਰਵੀਨ ਨੇ ਟੀਵੀ ਸ਼ੋਅ ‘ਕਹੀ ਤੋ ਹੋਗਾ’ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।ਫਿਲਮ ‘ਹੇਟ ਸਟੋਰੀ 2’ ਤੋਂ ਉਸ ਨੂੰ ਬਾਲੀਵੁੱਡ ਵਿੱਚ ਖ਼ਾਸ ਪਛਾਣ ਮਿਲੀ ਸੀ।ਉਸ ਨੇ 2015 ਵਿੱਚ ਆਪਣੇ ਪ੍ਰੇਮੀ ਅਕਸ਼ੈ ਠੱਕਰ ਨਾਲ ਵਿਆਹ ਕਰਵਾਇਆ ਸੀ।

-PTCNews