Advertisment

ਅਦਾਕਾਰਾ ਸੁਰਵੀਨ ਚਾਵਲਾ ਨੂੰ ਨਹੀਂ ਮਿਲੀ ਅੰਤ੍ਰਿਮ ਜ਼ਮਾਨਤ, 21 ਮਈ ਨੂੰ ਹੋਵੇਗੀ ਅਗਲੀ ਸੁਣਵਾਈ

author-image
Shanker Badra
New Update
ਅਦਾਕਾਰਾ ਸੁਰਵੀਨ ਚਾਵਲਾ ਨੂੰ ਨਹੀਂ ਮਿਲੀ ਅੰਤ੍ਰਿਮ ਜ਼ਮਾਨਤ, 21 ਮਈ ਨੂੰ ਹੋਵੇਗੀ ਅਗਲੀ ਸੁਣਵਾਈ
Advertisment
ਅਦਾਕਾਰਾ ਸੁਰਵੀਨ ਚਾਵਲਾ ਨੂੰ ਨਹੀਂ ਮਿਲੀ ਅੰਤ੍ਰਿਮ ਜ਼ਮਾਨਤ, 21 ਮਈ ਨੂੰ ਹੋਵੇਗੀ ਅਗਲੀ ਸੁਣਵਾਈ:ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ ਵਿੱਚ ਵੀ ਆਪਣੀ ਅਦਾਕਾਰੀ ਦਾ ਹੁਨਰ ਦਿਖਾਉਣ ਵਾਲੀ ਸੁਰਵੀਨ ਚਾਵਲਾ ਉੱਤੇ 40 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਇਲਜਾਮ ਲੱਗੇ ਹਨ।ਇਸ ਵਿੱਚ ਸੁਵਰੀਨ ਦੇ ਪਤੀ ਅਕਸ਼ੇ ਠੱਕਰ ਤੇ ਭਰਾ ਮਨਵਿੰਦਰ ਚਾਵਲਾ ਵੀ ਸ਼ਾਮਿਲ ਹਨ।Actor Surveen Chawla No interim bail granted,next hearing 21 Mayਜਿਸ ਸਬੰਧੀ ਅੱਜ ਹੁਸ਼ਿਆਰਪੁਰ ਦੀ ਜ਼ਿਲ੍ਹਾ ਤੇ ਸੈਸ਼ਨ ਜੱਜ ਐੱਸ.ਕੇ. ਗੁਪਤਾ ਦੀ ਅਦਾਲਤ 'ਚ ਉਨਾਂ ਵਲੋਂ ਅਗਾਉ ਜ਼ਮਾਨਤ ਲੈਣ ਸਬੰਧੀ ਦਾਇਰ ਕੀਤੀ ਅਰਜ਼ੀ 'ਤੇ ਸੁਣਵਾਈ ਹੋਈ ਹੈ।ਸ਼ਿਕਾਇਤਕਰਤਾ ਸਤਪਾਲ ਗੁਪਤਾ ਤੇ ਉਨ੍ਹਾਂ ਦੇ ਬੇਟੇ ਪੰਕਜ ਗੁਪਤਾ ਨੇ ਦੱਸਿਆ ਕਿ ਫਿਲਮ ‘ਨੀਲ ਬੱਟੇ ਸੰਨਾਟਾ’ ਦੇ ਨਿਰਮਾਣ ਵਿੱਚ ਸੁਰਵੀਨ ਚਾਵਲਾ,ਉਸਦੇ ਪਤੀ ਤੇ ਭਰਾ ਵੱਲੋਂ ਧੋਖਾਧੜੀ ਕੀਤੀ ਗਈ ਹੈ।Actor Surveen Chawla No interim bail granted,next hearing 21 Mayਉਨ੍ਹਾਂ ਦੱਸਿਆ ਕਿ ਇਹ 40 ਲੱਖ ਰੁਪਏ ਫਿਲਮ ਨਿਰਮਾਣ ਕੰਪਨੀ ਕੋਲ ਜਾਣੇ ਸਨ ਪਰ ਸੁਰਵੀਨ ਚਾਵਲਾ ਦੇ ਖਾਤੇ ਵਿੱਚ ਕਿਸ ਤਰ੍ਹਾਂ ਚਲੇ ਗਏ ਇਹ ਪਤਾ ਨਹੀਂ ਲੱਗ ਸਕਿਆ ਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਸੁਵਰੀਨ ਹੋਰਾਂ ਨੇ ਇਹ ਪੈਸੇ ਨਿਰਮਾਣ ਕੰਪਨੀ ਨੂੰ ਦਿੱਤੇ ਹੀ ਨਹੀਂ ਹਨ।ਜਿਸ ਤੋਂ ਬਾਅਦ ਫ਼ਿਲਮ ਨਿਲ ਬਟੇ ਸੰਨਾਟਾ ਦੇ ਸਹਾਇਕ ਨਿਰਮਾਤਾ ਦੇ ਪਿਤਾ ਵਲੋਂ 40 ਲੱਖ ਰੁਪਏ ਦੀ ਧੋਖਾਧੜੀ ਕਰਨ ਦਾ ਮਾਮਲਾ 3 ਮਈ 2018 ਨੂੰ ਦਰਜ ਕਰਵਾਇਆ ਗਿਆ ਸੀ।Actor Surveen Chawla No interim bail granted,next hearing 21 Mayਸੁਰਵੀਨ ਚਾਵਲਾ ਵਲੋਂ ਵਕੀਲ ਨੇ ਦਲੀਲ ਦਿੱਤੀ ਕਿ ਪੁਲਿਸ ਜਾਂਚ 'ਚ ਬਿਨਾਂ ਸ਼ਾਮਲ ਕੀਤੇ ਥਾਣਾ ਸਿਟੀ ਨੇ ਕੇਸ ਦਰਜ ਕੀਤਾ ਹੈ।ਇਸ ਦੇ ਜਵਾਬ 'ਚ ਸ਼ਿਕਾਇਤਕਰਤਾ ਦੇ ਵਕੀਲ ਨੇ ਦਲੀਲ ਦਿੱਤੀ ਕਿ ਤਿੰਨਾਂ ਦੋਸ਼ੀਆਂ ਨੂੰ ਪੁਲਿਸ ਜਾਂਚ 'ਚ ਸ਼ਾਮਲ ਹੋਣ ਲਈ ਟੈਲੀਫੋਨ 'ਤੇ ਸੂਚਨਾ ਦਿੱਤੀ ਗਈ ਸੀ ਪਰ ਇਹ ਲੋਕ ਜਾਂਚ 'ਚ ਸ਼ਾਮਲ ਨਹੀਂ ਹੋਏ ਤੇ ਪੁਲਿਸ ਜਾਂਚ 'ਚ ਸ਼ਾਮਲ ਨਾ ਹੋਣ ਤੋਂ ਸਾਫ ਲੱਗਦਾ ਹੈ ਕਿ ਉਹ ਜਾਣਬੁਝ ਕੇ ਜਾਂਚ 'ਚ ਸ਼ਾਮਲ ਨਹੀਂ ਹੋਏ ਹਨ।ਅਦਾਲਤ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅੰਤ੍ਰਿਮ ਜ਼ਮਾਨਤ ਦੇਣ ਦੇ ਫੈਸਲੇ ਦੀ ਸੁਣਵਾਈ 21 ਮਈ ਤੈਅ ਕੀਤੀ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment