“ਮੈਂ ਠੀਕ ਨਹੀਂ ਆਂ, ਲੱਗਦੈ ਮੈਨੂੰ ਆਤਮਹੱਤਿਆ ਕਰ ਲੈਣੀ ਚਾਹੀਦੀ ਹੈ” ਬਾਲੀਵੁੱਡ ਅਦਾਕਾਰ ਨੇ ਟਵੀਟ ਕਰ ਕੀਤੇ ਡਿਲੀਟ!! 

Actor Uday Chopra tweets about his depression
Actor Uday Chopra tweets about his depression

“ਮੈਂ ਠੀਕ ਨਹੀਂ ਆਂ, ਲੱਗਦੈ ਮੈਨੂੰ ਆਤਮਹੱਤਿਆ ਕਰ ਲੈਣੀ ਚਾਹੀਦੀ ਹੈ” ਬਾਲੀਵੁੱਡ ਅਦਾਕਾਰ ਨੇ ਟਵੀਟ ਕਰ ਕੀਤੇ ਡਿਲੀਟ!!

ਡਿਪਰੈਸ਼ਨ, ਇੱਕ ਅਜਿਹੀ ਦਿਮਾਗੀ ਅਵਸਥਾ ਹੈ, ਜਿਸਦੇ ਜ਼ਿੰਦਗੀ ‘ਤੇ ਨਕਾਰਤਮਕ ਪ੍ਰਭਾਵ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਬਹੁਤੀ ਵਾਰ, ਡਿਪਰੈਸ਼ਨ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ ਅਤੇ ਇਸਨੂੰ ਮਹਿਜ਼ ਇੱਕ “ਥੋੜ੍ਹ ਚਿਰੀ” ਦਿਮਾਗੀ ਅਵਸਥਾ ਜਾਂ “ਉਦਾਸੀ” ਸਮਝ ਲਿਆ ਜਾਂਦਾ ਹੈ, ਜਦਕਿ ਸੱਚਾਈ ਇਸ ਤੋਂ ਬਿਲਕੁਲ ਉਲਟ ਹੈ।

Actor Uday Chopra tweets
“ਮੈਂ ਠੀਕ ਨਹੀਂ ਆਂ, ਲੱਗਦੈ ਮੈਨੂੰ ਆਤਮਹੱਤਿਆ ਕਰ ਲੈਣੀ ਚਾਹੀਦੀ ਹੈ” ਬਾਲੀਵੁੱਡ ਅਦਾਕਾਰ ਨੇ ਟਵੀਟ ਕਰ ਕੀਤੇ ਡਿਲੀਟ!!

ਸਮਾਜਕ, ਆਰਥਕ ਅਤੇ ਮਾਨਸਿਕ ਬੋਝ ਦੇ ਚੱਲਦਿਆਂ ਕਈ ਵਾਰ ਜ਼ਿੰਦਗੀ ਤੋਂ ਇਨਸਾਨ ਪਰੇਸ਼ਾਨ ਹੋ ਜਾਂਦਾ ਹੈ। ਡਿਪਰੈਸ਼ਨ ਦਾ ਸ਼ਿਕਾਰ, ਵਿਦਿਆਰਥੀ ਵਰਗ ਤੋਂ ਲੈ ਕੇ ਮਸ਼ਹੂਰ ਹਸਤੀਆਂ ਤੱਕ, ਕੋਈ ਵੀ ਹੋ ਸਕਦਾ ਹੈ। ਅੱਜਕਲ੍ਹ ਦੇ ਦੌਰ ‘ਚ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦੇ ਵੱਧਦੇ ਪ੍ਰਯੋਗ ਨਾਲ ਡਿਪ੍ਰੈਸ਼ਨ ਵੀ ਘੁਣ ਵਾਂਗ ਮਨੁੱਖੀ ਦਿਮਾਗ ਅਤੇ ਸੋਚ ‘ਤੇ ਪਸਾਰਾ ਕਰਦਾ ਜਾ ਰਿਹਾ ਹੈ।  ਕਾਮੇਡੀਅਨ ਕਪਿਲ ਸ਼ਰਮਾ, ਗਾਇਕ ਅਤੇ ਰੈਪਰ ਯੋ ਯੋ ਹਨੀ ਸਿੰਘ ਜਹੀਆਂ ਹਸਤੀਆਂ ਵੀ ਇਸ ਤੋਂ ਬਚ ਨਹੀਂ ਸਕੀਆਂ।

Read More :Depression raises risk of early death in women

ਜਾਣਕਾਰੀ ਮੁਤਾਬਕ, “ਧੂਮ” ਪ੍ਰਸਿੱਧ ਅਦਾਕਾਰ, ਉਦੈ ਚੋਪੜਾ ਵੀ ਅੱਜਕਲ੍ਹ ਇਸ ਤੋਂ ਪੀੜਤ ਹਨ। ਉਹਨਾਂ ਵੱਲੋਂ ਟਵਿੱਟਰ ‘ਤੇ ਦੋ ਟਵੀਟ ਸਾਂਝੇ ਕੀਤੇ ਗਏ, ਜਿਸ ਤੋਂ ਉਹਨਾਂ ਦੀ ਉਲਝਣ ਜਾਹਰ ਹੁੰਦੀ ਪ੍ਰਤੀਤ ਹੁੰਦੀ ਹੈ।

Actor Uday Chopra
Uday Chopra

ਪਹਿਲਾ ਟਵੀਟ, ਜਿਸ ਵਿੱਚ ਉਹਨਾਂ ਲਿਖਿਆ ਕਿ ਮੈਂ ਕੁਝ ਦੱਸਣਾ ਚਾਹੁੰਦਾ ਹਾਂ। ਮੈਂ ਠੀਕ ਨਹੀਂ ਹਾਂ। ਮੈਂ ਕਾਫੀ ਕੋਸ਼ਿਸ਼ ਕਰ ਕਰ ਰਿਹਾ ਹਾਂ, ਪਰ ਮੈਂ ਅਸਫਲ ਰਿਹਾ।”

ਉਹਨਾਂ ਵੱਲੋਂ ਲਿਖਿਆ ਦੂਸਰਾ ਟਵੀਟ ਹੋਰ ਵੀ ਦੁੱਖਦਾਈ ਅਤੇ ਝੰਜੋੜਣ ਵਾਲਾ ਸੀ, ਜਿਸ ‘ਚ ਉਹਨਾਂ ਲਿਖਿਆ ਕਿ ਕੁਝ ਕੁ ਘੰਟਿਆਂ ਲਈ ਮੈਂ ਆਪਣਾ ਟਵਿੱਟਰ ਅਕਾਊਂਟ ਬੰਦ ਕਰ ਦਿੱਤਾ ਸੀ। ਮੈਂ ਮੌਤ ਨੂੰ ਕਰੀਬ ਤੋਂ ਮਹਿਸੂਸ ਕੀਤਾ, ਬਹੁਤ ਕਰੀਬ ਤੋਂ ਅਤੇ ਇਹ ਤਜੁਰਬਾ ਲਾਜਵਾਬ ਲੱਗਿਆ। ਮੈਨੂੰ ਲੱਗਦੈ ਕਿ ਮੈਨੂੰ ਆਤਮਹੱਤਿਆ ਕਰ ਲੈਣੀ ਚਾਹੀਦੀ ਹੈ।”

Actor Uday Chopra
Actor Uday Chopra tweets about depression

ਹਾਂਲਾਕਿ, ਬਾਅਦ ਵਿੱਚ ਉਹਨਾਂ ਨੇ ਇਹ ਟਵੀਟ ਡਿਲੀਟ ਕਰ ਦਿੱਤੇ ਸਨ। ਇਸ ਤੋਂ ਪਹਿਲਾਂ ਵੀ ਉਹਨਾਂ ਨੇ ਜੂਨ ੨੦੧੮ ਵਿਚ, ਅਜਿਹੇ ਟਵੀਟ ਪੋਸਟ ਕੀਤੇ ਸਨ, ਜਿਹਨਾਂ ਨੇ ਉਹਨਾਂ ਦੀ ਡੂੰਘੀ ਪਰੇਸ਼ਾਨੀ ਵਾਲੀ ਜ਼ਿੰਦਗੀ ਵੱਲ ਇਸ਼ਾਰਾ ਕੀਤਾ ਸੀ।

ਚੋਪੜਾ ਦੇ ਪ੍ਰਸ਼ੰਸਕਾਂ ਅਤੇ ਚਾਹੁਣ ਵਾਲਿਆਂ ਵੱਲੋਂ ਇਹਨਾਂ ਟਵੀਟਾਂ ‘ਤੇ ਹੌਂਸਲੇ ਵਾਲੇ ਜਵਾਬ ਦਿੱਤੇ ਗਏ ਅਤੇ ਉਹਨਾਂ ਨੂੰ ਜ਼ਿੰਦਗੀ ਨੂੰ ਸਾਰਥਕ ਅਤੇ ਆਸ਼ਾਵਾਦੀ ਨਜ਼ਰੀਏ ਤੋਂ ਦੇਖਣ ਲਈ ਪ੍ਰੇਰਿਤ ਕੀਤਾ ਗਿਆ।

ਇਸ ਘਟਨਾ ਤੋਂ ਕੁਝ ਘੰਟਿਆਂ ਬਾਅਦ ਫਿਰ ਚੋਪੜਾ ਵੱਲੋਂ ਇਹ ਕਹਿ ਕੇ ਟਵੀਟ ਕੀਤਾ ਗਿਆ ਕਿ ਉਹਨਾਂ ਨਾਲ ਹਮਦਰਦੀ ਰੱਖਣ ਵਾਲੇ ਚਾਹੁਣ ਵਾਲਿਆਂ ਦੀ ਉਹ ਕਦਰ ਕਰਦੇ ਹਨ ਪਰ ਇਹ ਮਹਿਜ਼ ਇੱਕ “ਗੰਭੀਰਤਾ ਭਰਪੂਰ ਮਜ਼ਾਕ” ਸੀ।

ਉਦੈ ਚੋਪੜਾ ਦੀ ਸਿਹਤਯਾਬੀ ਲਈ ਦੁਆਵਾਂ!

—PTC News