Thu, Apr 18, 2024
Whatsapp

ਇੱਕ ਪੋਸਟ ਨਾਲ ਕਈ ਔਰਤਾਂ ਨੇ ਖੋਲ੍ਹੀਆਂ ਦਿਲ ਦੀਆਂ ਗੁੱਝੀਆਂ ਗੰਢਾਂ

Written by  Joshi -- October 16th 2017 10:54 PM -- Updated: October 16th 2017 11:02 PM
ਇੱਕ ਪੋਸਟ ਨਾਲ ਕਈ ਔਰਤਾਂ ਨੇ ਖੋਲ੍ਹੀਆਂ ਦਿਲ ਦੀਆਂ ਗੁੱਝੀਆਂ ਗੰਢਾਂ

ਇੱਕ ਪੋਸਟ ਨਾਲ ਕਈ ਔਰਤਾਂ ਨੇ ਖੋਲ੍ਹੀਆਂ ਦਿਲ ਦੀਆਂ ਗੁੱਝੀਆਂ ਗੰਢਾਂ

Actress Alyssa Milano inspires survivors of sexual harassment; post me too campaign on social media

ਅਲੀਸਾ ਮਿਲਾਨੋ ਵੱਲੋਂ ਸ਼ੁਰੂ ਕੀਤਾ ਗਿਆ "ਮੀਂ ਟੂ" ਕੈਂਪੇਨ ਦੇਖਦੇ ਹੀ ਦੇਖਦੇ ਵਾਇਰਲ ਹੋ ਗਿਆ ਹੈ। ਇਸ ਵਿੱਚ ਉਹਨਾਂ ਤਮਾਮ ਔਰਤਾਂ ਨੇ ਸਾਹਮਣੇ ਆ ਕੇ ਅੱਜ ਤੱਕ ਹੋਏ ਦੁਰਵਿਹਾਰ ਬਾਰੇ ਗੱਲ ਕੀਤੀ ਗਈ ਹੈ। ਉਹਨਾਂ ਨੇ ਸਟੇਟਸ ਲਿਖ ਕੇ ਇਸ ਕੈਂਪੇਨ ਦੀ ਸਰਾਹਣ ਕੀਤੀ ਹੈ ਅਤੇ ਉਹਨਾਂ ਤਮਾਮ ਔਰਤਾਂ ਦੇ ਨਾਲ ਖੜ੍ਹਣ ਦਾ ਦਾਅਵਾ ਕੀਤਾ ਹੈ ਜਿਹਨਾਂ ਨੂੰ ਆਪਣੀ ਜ਼ਿੰਦਗੀ 'ਚ ਕਦੀ ਨਾ ਕਦੀ ਸੋਸ਼ਣ ਸਹਿਣਾ ਪਿਆ ਸੀ। ਇਸ ਕੈਂਪੇਨ 'ਚ ਕਈ ਕਹਾਣੀਆਂ ਇੰਨ੍ਹੀਆਂ ਦਰਦਨਾਕ ਹਨ ਕਿ ਪੜ੍ਹ ਕੇ ਯਕੀਨ ਕਰਨਾ ਔਖਾ ਹੋ ਜਾਂਦਾ ਹੈ। ਇਸ ਵਿੱਚ ਕਈਆਂ ਨੇ ਆਪਣੇ ਦਿਲ 'ਚ ਚਿਰਾਂ ਤੋਂ ਛੁਪਾ ਕੇ ਰੱਖੀਆਂ ਖਸਾਹਮਣੇ ਰੱਖੀਆਂ ਹਨ ਜਿਹਨਾਂ ਤੋਂ ਸਮਾਜ ਦਾ ਇੱਕ ਘਿਨੌਣਾ ਚਿਹਰਾ ਤਾਂ ਸਾਹਮਣੇ ਆਇਆ ਹੀ ਪਰ ਇਸ ਨਾਲ ਇੱਕ ਹੋਰ ਹੈਰਾਨੀ ਭਰੀ ਗੱਲ ਦਾ ਅੰਦਾਜ਼ਾ ਹੁੰਦਾ ਹੈ ਕਿ ਤੁਸੀਂ ਇਕੱਲੇ ਨਹੀਂ ਹੋ। ਸਿਰਫ ਔਰਤਾਂ ਹੀ ਨਹੀਂ, ਬਲਕਿ ਕਈ ਮਰਦ ਵੀ ਇਸ ਮਸਲੇ 'ਚ ਔਰਤਾਂ ਦਾ ਸਾਥ ਦਿੰਦੇ ਨਜ਼ਰ ਆਏ ਹਨ, ਜਿਸ ਨਾਲ ਉਹਨਾਂ ਲੜਕੀਆਂ ਨੂੰ ਅੱਗੇ ਵਧਣ ਦਾ ਹੌਂਸਲਾ ਮਿਲਿਆ ਹੈ ਜੋ ਚੁੱਪ ਦੇ ਘੁੱਪ ਹਨੇਰੇ 'ਚ ਕੈਦ ਹੋ ਚੁੱਕੀਆਂ ਸਨ। ਇਸ ਹਨੇਰੇ 'ਚ ਚਾਨਣ ਦੀ ਇੱਕ ਕਿਰਨ ਬਣ ਕੇ ਆਏ ਇਸ ਕੈਂਪੇਨ ਨੇ ਕਈਆਂ ਦੇ ਦਿਲ ਦਾ ਬੋਝ ਹਲਕਾ ਕਰ ਦਿੱਤਾ ਹੈ। —PTC News

Top News view more...

Latest News view more...