Advertisment

ਹੁਣ ਇਸ ਅਦਾਕਾਰਾ ਦੀ ਉੱਡ ਰਹੀ ਹੈ ਮੌਤ ਦੀ ਅਫ਼ਵਾਹ

author-image
Ragini Joshi
New Update
ਹੁਣ ਇਸ ਅਦਾਕਾਰਾ ਦੀ ਉੱਡ ਰਹੀ ਹੈ ਮੌਤ ਦੀ ਅਫ਼ਵਾਹ
Advertisment
ਸਮਾਂ ਕੋਈ ਵੀ ਹੋਵੇ ਅਫ਼ਵਾਹਾਂ ਦਾ ਦੌਰ ਕਦੇ ਰੁੱਕ ਨਹੀਂ ਸਕਿਆ । ਕਦੇ ਕਿਸੇ ਦੇ ਜੰਮਣ ਨੂੰ ਲੈ ਕੇ ਵਿਆਹ ਨੂੰ ਲੈ ਕੇ ਬਰੇਕਅੱਪ ਨੂੰ ਲੈ ਕੇ ਰਿਸ਼ਤੇ ਜੁੜ੍ਹਨ ਤੋਂ ਟੁੱਟਣ ਤੱਕ ਦੀਆਂ ਅਫ਼ਵਾਹਾਂ ਤੁਹਾਨੂੰ ਅਕਸਰ ਕਿਤੇ ਨਾ ਕਿਤੇ ਨਜ਼ਰ ਆਉਂਦੀਆਂ ਰਹਿੰਦੀਆਂ ਹਨ। ਅਜਿਹੀ ਹੀ ਇੱਕ ਖ਼ਬਰ ਜ਼ੋ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਉਹ ਹੈ ਮਸ਼ਹੂਰ ਅਦਾਕਾਰਾ ਮੁਮਤਾਜ਼ ਦੇ ਦਿਹਾਂਤ ਦੀ ! ਪਰ ਮੁਮਤਾਜ਼ ਦੀ ਬੇਟੀ ਤਾਨਿਆ ਮਾਧਵਾਨੀ ਨੇ ਇਸ ਖਬਰ ਨੂੰ ਮਹਿਜ਼ ਬਣਾਵਟੀ ਅਤੇ ਝੂਠੀ ਕਰਾਰ ਦਿੱਤਾ ਹੈ । publive-image ਤਾਨਿਆ ਵੱਲੋਂ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕਰਨ ਉਪਰੰਤ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ ਕਿ ਬੇਸ਼ੱਕ ਅਫਵਾਹਾਂ ਫੈਲ ਰਹੀਆਂ ਹਨ ਕਿ ਉਸ ਦੀ ਮਾਂ ਮੁਮਤਾਜ਼ ਦਾ ਦਿਹਾਂਤ ਚੁੱਕਾ ਹੈ ਪਰ ਐਸਾ ਕੁਝ ਵੀ ਨਹੀਂ ਵਾਪਰਿਆ ਹੈ ।
Advertisment
ਸੂਤਰਾਂ ਅਨੁਸਾਰ ਮੁਮਤਾਜ਼ ਨੂੰ ਬ੍ਰੈਸਟ ਕੈਂਸਰ ਵਰਗੀ ਗੰਭੀਰ ਬੀਮਾਰੀ ਹੈ । ਇਸ ਬਿਮਾਰੀ ਦਾ ਪਤਾ ਲੱਗਣ ਤੋਂ ਬਾਅਦ ਤੋਂ ਹੀ ਉਹ ਇਸਦਾ ਇਲਾਜ ਕਰਵਾ ਰਹੀ ਹੈ । publive-image ਬਿਮਾਰੀ ਅਤੇ ਸਿਹਤ ਦਾ ਢਿੱਲਾ ਹੋਣਾ ਕੁਦਰਤੀ ਹੈ ਬੱਸ ਇਸ ਨਾਲ ਲੜਨ ਦੀ ਤਾਕਤ ਹੋਣੀ ਚਾਹੀਦੀ ਹੈ । ਇਕ ਇੰਟਰਵਿਊ ਦੌਰਾਨ ਉਸ ਦੇ ਇਹ ਸ਼ਬਦ ਕਿ ਉਹ ਕੈਂਸਰ ਤੋਂ ਡਰਦੀ ਨਹੀਂ ਅਤੇ ਪੂਰੀ ਹਿੰਮਤ ਨਾਲ ਇਸਦਾ ਸਾਹਮਣਾ ਕਰਕੇ ਮਰਦੇ ਦਮ ਤੱਕ ਇਸ ਬੀਮਾਰੀ ਨਾਲ ਲੜਦੀ ਰਹੇਗੀ।ਜਿਸ ਤਰੀਕੇ ਨਾਲ ਮੁਮਤਾਜ਼ ਦਾ ਆਪਣੀ ਸਿਹਤ ਪ੍ਰਤੀ ਸਾਕਾਰਤਮਕ ਰਵੱਈਆ ਹੈ ਉਹ ਉਸਦੀ ਹਿੰਮਤ ਦੀ ਗਵਾਹੀ ਭਰਦਾ ਹੈ । publive-image ਇੱਥੇ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਕਈ ਸਿਤਾਰਿਆਂ ਨਾਲ ਬਿਹਤਰੀਨ ਫਿਲਮਾਂ ਵਿੱਚ ਕੰਮ ਕਰਨ ਵਾਲੀ ਅਤੇ ਫ਼ਿਲਮ ਇੰਡਸਟਰੀ ਵਿੱਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਨੂੰ ਕੀਲਣ ਵਾਲੀ ਮੁਮਤਾਜ਼ ਪਿਛਲੇ ਕੁਝ ਸਾਲਾਂ ਤੋਂ ਲੰਡਨ 'ਚ ਰਹਿ ਰਹੀ ਹੈ ਅਤੇ ਜ਼ਿੰਦਗੀ ਨੂੰ ਜਿੱਤ ਲੈਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ।-
Advertisment

Stay updated with the latest news headlines.

Follow us:
Advertisment