ਬਾਲੀਵੁੱਡ ਅਭਿਨੇਤਰੀ ਅਤੇ ਫ਼ਿਲਮ ਸ਼ੋਲੇ ਦੀ ਅਦਾਕਾਰਾ ਗੀਤਾ ਸਿਧਾਰਥ ਕਾਕ ਦਾ ਦਿਹਾਂਤ ,ਬਾਲੀਵੁੱਡ ਇੰਡਸਟਰੀ ‘ਚ ਸੋਗ ਦੀ ਲਹਿਰ

Actress Gita Siddharth Kak Passed Away In Mumbai
ਬਾਲੀਵੁੱਡ ਅਭਿਨੇਤਰੀ ਅਤੇਫ਼ਿਲਮ ਸ਼ੋਲੇ ਦੀ ਅਦਾਕਾਰਾ ਗੀਤਾ ਸਿਧਾਰਥ ਕਾਕ ਦਾ ਦਿਹਾਂਤ ,  ਬਾਲੀਵੁੱਡ ਇੰਡਸਟਰੀ 'ਚ ਸੋਗ ਦੀ ਲਹਿਰ          

ਬਾਲੀਵੁੱਡ ਅਭਿਨੇਤਰੀ ਅਤੇ ਫ਼ਿਲਮ ਸ਼ੋਲੇ ਦੀ ਅਦਾਕਾਰਾ ਗੀਤਾ ਸਿਧਾਰਥ ਕਾਕ ਦਾ ਦਿਹਾਂਤ ,ਬਾਲੀਵੁੱਡ ਇੰਡਸਟਰੀ ‘ਚ ਸੋਗ ਦੀ ਲਹਿਰ:ਮੁੰਬਈ : ਬਾਲੀਵੁੱਡ ਅਭਿਨੇਤਰੀ ਅਤੇ ਫ਼ਿਲਮ ‘ਸ਼ੋਲੇ’ ਦਾ ਜਾਣਿਆ ਪਛਾਣਿਆ ਚਿਹਰਾ ਗੀਤਾ ਸਿਧਾਰਥ ਕਾਕ ਦਾ ਬੀਤੇ ਦਿਨ ਮੁੰਬਈ ਵਿਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਬੀਤੇ ਕੱਲ 14 ਦਸੰਬਰ ਨੂੰ ਆਖ਼ਰੀ ਸਾਹ ਲਿਆ ਹੈ। ਅਦਾਕਾਰੀ ਤੋਂ ਇਲਾਵਾ ਗੀਤਾ ਆਪਣੇ ਸਮਾਜਿਕ ਕੰਮਾਂ ਲਈ ਵੀ ਜਾਣੀ ਜਾਂਦੀ ਹੈ।

Actress Gita Siddharth Kak Passed Away In Mumbai
ਬਾਲੀਵੁੱਡ ਅਭਿਨੇਤਰੀ ਅਤੇ ਫ਼ਿਲਮ ਸ਼ੋਲੇ ਦੀ ਅਦਾਕਾਰਾ ਗੀਤਾ ਸਿਧਾਰਥ ਕਾਕ ਦਾ ਦਿਹਾਂਤ ,ਬਾਲੀਵੁੱਡ ਇੰਡਸਟਰੀ ‘ਚ ਸੋਗ ਦੀ ਲਹਿਰ

ਗੀਤਾ ਸਿਧਾਰਥ ਕਾਕ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਗੁਲਜ਼ਾਰ ਦੇ ਨਿਰਦੇਸ਼ਨ ਵਿਚ ਬਣੀ ਫਿਲਮ ‘ਪਰਿਚਯ’ ਨਾਲ ਕੀਤੀ ਸੀ। ਅਭਿਨੇਤਰੀ ਨੂੰ ਐਮ.ਐੱਸ. ਸੱਥੂ ਦੀ 1973 ਵਿੱਚ ਆਈ ਕਲਾਸਿਕ ‘ਗਰਮ ਹਵਾ’ ਵਿੱਚ ਆਪਣੀ ਸ਼ਾਨਦਾਰ ਅਦਾਕਾਰੀ ਲਈ ਜਾਣਿਆ ਜਾਂਦਾ ਹੈ।

Actress Gita Siddharth Kak Passed Away In Mumbai
ਬਾਲੀਵੁੱਡ ਅਭਿਨੇਤਰੀ ਅਤੇ ਫ਼ਿਲਮ ਸ਼ੋਲੇ ਦੀ ਅਦਾਕਾਰਾ ਗੀਤਾ ਸਿਧਾਰਥ ਕਾਕ ਦਾ ਦਿਹਾਂਤ ,ਬਾਲੀਵੁੱਡ ਇੰਡਸਟਰੀ ‘ਚ ਸੋਗ ਦੀ ਲਹਿਰ

ਉਨ੍ਹਾਂ ਨੇ ਟੈਲੀਵਿਜ਼ਨ ਦੇ ਹੋਸਟ-ਪ੍ਰੋਡਿਊਸਰ ਅਤੇ ਦਸਤਾਵੇਜ਼ੀ ਫ਼ਿਲਮ ਨਿਰਮਾਤਾ ਸਿਧਾਰਥ ਕਾਕ ਨਾਲ ਵਿਆਹ ਕਰਵਾ ਲਿਆ ਸੀ, ਜੋ ਪ੍ਰਸਿੱਧ ਟੀਵੀ ਸ਼ੋਅ ‘ਸੁਰਭੀ’ ਲਈ ਪ੍ਰਸਿੱਧ ਹੈ, ਜੋ ਦੂਰਦਰਸ਼ਨ ‘ਤੇ 1990 ਤੋਂ 2001 ਤੱਕ ਪ੍ਰਸਾਰਿਤ ਹੋਇਆ ਸੀ। ਗੀਤਾ ਸ਼ੋਅ ਦੀ ਆਰਟ ਡਾਇਰੈਕਟਰ ਸੀ। ਗੀਤਾ ਅਤੇ ਸਿਧਾਰਥ ਕਾਕ ਦੀ ਬੇਟੀ ਅੰਤਰਾ ਇੱਕ ਦਸਤਾਵੇਜ਼ੀ ਫ਼ਿਲਮ ਨਿਰਮਾਤਾ ਹੈ।

Actress Gita Siddharth Kak Passed Away In Mumbai
ਬਾਲੀਵੁੱਡ ਅਭਿਨੇਤਰੀ ਅਤੇ ਫ਼ਿਲਮ ਸ਼ੋਲੇ ਦੀ ਅਦਾਕਾਰਾ ਗੀਤਾ ਸਿਧਾਰਥ ਕਾਕ ਦਾ ਦਿਹਾਂਤ ,ਬਾਲੀਵੁੱਡ ਇੰਡਸਟਰੀ ‘ਚ ਸੋਗ ਦੀ ਲਹਿਰ

ਦੱਸ ਦੇਈਏ ਕਿ ਗੀਤਾ ਨੇ70 ਅਤੇ 80 ਦੇ ਦਹਾਕੇ ਵਿਚ ਕਈ ਵਧੀਆਂ ਫਿਲਮਾਂ ਕੀਤੀਆਂ ਸਨ। ਇਨ੍ਹਾਂ ਵਿਚ ‘ਗਮਨ’ (1978), ‘ਸ਼ੌਕੀਨ’ (1982), ‘ਦੇਸ਼ ਪ੍ਰੇਮੀ’ (1982), ‘ਅਰਥ’ (1982), ‘ਮੰਡੀ’ (1983) ਅਤੇ ‘ਨਿਸ਼ਾਨ’ (1983) ਵਰਗੀਆਂ ਫਿਲਮਾਂ ਹਨ। ਗੀਤਾ ਨੇ ਬਾਲੀਵੁੱਡ ਵਿਚ ‘ਪਰਿਚਯ’, ‘ਸ਼ੋਲੇ’, ‘ਤਰਿਸ਼ੂਲ’, ‘ਰਾਮ ਤੇਰੀ ਗੰਗਾ ਮੈਲੀ’ ਅਤੇ ‘ਨੂਰੀ’ ਵਰਗੀਆਂ ਫਿਲਮਾਂ ਵਿਚ ਕੰਮ ਕੀਤਾ ਹੈ।
-PTCNews