ਬਾਲੀਵੁੱਡ ਦੀ ਖੂਬਸੂਰਤ ਅਭਿਨੇਤਰੀ ਕਾਜੋਲ ਨੇ ਸੈਫ ਅਲੀ ਖਾਨ ‘ਤੇ ਲਾਇਆ ਗੰਭੀਰ ਦੋਸ਼

Actress Kajol on how Saif Ali Khan betrayed her , shares her feelings
ਬਾਲੀਵੁੱਡ ਦੀ ਖੂਬਸੂਰਤ ਅਭਿਨੇਤਰੀ ਕਾਜੋਲ ਨੇ ਸੈਫ ਅਲੀ ਖਾਨ 'ਤੇ ਲਾਇਆ ਗੰਭੀਰ ਦੋਸ਼  

ਬਾਲੀਵੁੱਡ ਦੀ ਖੂਬਸੂਰਤ ਅਭਿਨੇਤਰੀ ਕਾਜੋਲ ਨੇ ਸੈਫ ਅਲੀ ਖਾਨ ‘ਤੇ ਲਾਇਆ ਗੰਭੀਰ ਦੋਸ਼:ਮੁੰਬਈ : ਬਾਲੀਵੁੱਡ ਦੀ ਖੂਬਸੂਰਤ ਅਭਿਨੇਤਰੀ ਕਾਜੋਲ ਇਨ੍ਹਾਂ ਦਿਨਾਂ ‘ਚ ਆਪਣੀ ਆਉਣ ਵਾਲੀ ਫਿਲਮ ‘ਤਾਨਾਜੀ: ਦ ਅਨਸੰਗ ਵਾਰਿਅਰ’ ਨੂੰ ਲੈ ਕੇ ਕਾਫੀ ਚਰਚਾ ‘ਚ ਹੈ। ਇਸ ਫਿਲਮ ‘ਚ ਲੰਬੇ ਸਮੇਂ ਤੋਂ ਬਾਅਦ ਕਾਜੋਲ ਆਪਣੇ ਪਤੀ ਤੇ ਐਕਟਰ ਅਜੇ ਦੇਵਗਨ ਨਾਲ ਕੰਮ ਕਰ ਰਹੀ ਹੈ। ਇਸ ਦੌਰਾਨ ਕਾਜੋਲ ਅਦਾਕਾਰ ਸੈਫ਼ ਅਲੀ ਖਾਨ ਨੂੰ ਲੈ ਕੇ ਸੂਰਖੀਆਂ ‘ਚ ਆ ਗਈ ਹੈ। ਜਿਸ ਵਿੱਚ ਕਾਜੋਲ ਨੇ ਸੈਫ਼ ਅਲੀ ਖ਼ਾਨ ‘ਤੇ ਧੋਖਾ ਦੇਣ ਜਿਹਾ ਗੰਭੀਰ ਦੋਸ਼ ਲਾਇਆ ਹੈ।

Actress Kajol on how Saif Ali Khan betrayed her , shares her feelings
ਬਾਲੀਵੁੱਡ ਦੀ ਖੂਬਸੂਰਤ ਅਭਿਨੇਤਰੀ ਕਾਜੋਲ ਨੇ ਸੈਫ ਅਲੀ ਖਾਨ ‘ਤੇ ਲਾਇਆ ਗੰਭੀਰ ਦੋਸ਼

ਕਾਜੋਲ ਨੇ ਅਜੇ ਦੇਵਗਨ ਨਾਲ ਸੈਫ਼ ਦੀ ਇਕ ਫੋਟੋ ਆਪਣੇ ਟਵਿੱਟਰ ਅਕਾਊਂਟ ‘ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ ਨਾਲ ਕਾਜੋਲ ਲਿਖਦੀ ਹੈ ਕਿ ‘ਤੁਸੀਂ ਮੈਨੂੰ ਓਮਕਾਰਾ ‘ਚ ਧੋਖਾ ਦਿੱਤਾ, ਤੇ ਹੁਣ ਪ੍ਰਮੋਸ਼ਨ ਦੌਰਾਨ ਵੀ ਦੇ ਰਹੇ ਹੋ। ਉਮੀਦ ਹੈ ਕਿ ਤੁਸੀਂ ਇਸ ਨੂੰ Switzerland ‘ਚ ਪੜ੍ਹੋਗੇ ਸੈਫ ਅਲੀ ਖਾਨ।’ ਕਾਜੋਲ ਦਾ ਇਹ ਟਵੀਟ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ।

Actress Kajol on how Saif Ali Khan betrayed her , shares her feelings
ਬਾਲੀਵੁੱਡ ਦੀ ਖੂਬਸੂਰਤ ਅਭਿਨੇਤਰੀ ਕਾਜੋਲ ਨੇ ਸੈਫ ਅਲੀ ਖਾਨ ‘ਤੇ ਲਾਇਆ ਗੰਭੀਰ ਦੋਸ਼

ਦੱਸ ਦੇਈਏ ਕਿ ਫਿਲਮ ਦੀ ਪ੍ਰਮੋਸ਼ਨ ਲਈ ਸੈਫ਼ ਅਲੀ ਖਾਨ ਤੇ ਅਜੇ ਦੇਵਗਨ ਇਕਲੇ ਹੀ ਚੱਲੇ ਗਏ ਹਨ। ਇਸ ਵਜ੍ਹਾ ਨਾਲ ਕਾਜੋਲ ਨਾਰਾਜ਼ ਹੈ। ਕਾਜੋਲ ਆਪਣੇ ਟਵੀਟ ‘ਚ ਦੋਵਾਂ ਨੂੰ ਇਸ ਗੱਲ ਸ਼ਿਕਾਇਤ ਕਰ ਕੇ ਉਨ੍ਹਾਂ ‘ਤੇ ਦੋਬਾਰਾ ਧੋਖਾ ਦੇਣ ਦਾ ਦੋਸ਼ ਲਾ ਰਹੀ ਹੈ। ਉਨ੍ਹਾਂ ਦੇ ਇਸ ਟਵੀਟ ‘ਤੇ ਫੈਨਜ਼ ਰੀ-ਟਵੀਟ ਕਰ ਕੇ ਕਈ ਤਰ੍ਹਾਂ ਦੇ ਸਾਵਾਲ ਪੁੱਛ ਰਹੇ ਹਨ।

 Actress Kajol on how Saif Ali Khan betrayed her , shares her feelings
ਬਾਲੀਵੁੱਡ ਦੀ ਖੂਬਸੂਰਤ ਅਭਿਨੇਤਰੀ ਕਾਜੋਲ ਨੇ ਸੈਫ ਅਲੀ ਖਾਨ ‘ਤੇ ਲਾਇਆ ਗੰਭੀਰ ਦੋਸ਼

ਜ਼ਿਕਰਯੋਗ ਹੈ ਕਿ ਇਸ ਫਿਲਮ ‘ਚ ਕਾਜੋਲ, ਅਜੇ ਤੋਂ ਇਲਾਵਾ ਸੈਫ ਅਲੀ ਖਾਨ ਵੀ ਅਹਿਮ ਰੋਲ ‘ਚ ਹਨ। ਇਹ ਫਿਲਮ 10 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਹੈ। ਇਨ੍ਹਾਂ ਦਿਨਾਂ ‘ਚ ਫਿਲਮ ਦੇ ਸਾਰੇ ਸਟਾਰਜ਼ ਇਸ ਦੀ ਪ੍ਰਮੋਸ਼ਨ ‘ਚ ਜੁਟੇ ਹਨ। ਇਸ ਫਿਲਮ ‘ਚ ਅਜੇ ਦੇਵਗਨ ਮਰਾਠਾ ਯੋਧਾ ਦੇ ਕਿਰਦਾਰ ‘ਚ ਨਜ਼ਰ ਆਉਂਗੇ ਤੇ ਕਾਜੋਲ ਅਜੇ ਦੀ ਪਤਨੀ ਦੇ ਰੂਪ ‘ਚ ਦਿਖਾਈ ਦੇਵੇਗੀ।
-PTCNews