ਫਿਲਮ ‘ਡਾਕੂਆਂ ਦਾ ਮੁੰਡਾ’ ਦੀ ਇਸ ਅਦਾਕਾਰਾ ਨੇ ਪੰਜਾਬੀ ਫ਼ਿਲਮ ਇੰਡਸਟਰੀ ਬਾਰੇ ਦਿੱਤਾ ਅਜਿਹਾ ਬਿਆਨ

punjabi-actress-movie-industry-about-given-such-statement

ਫਿਲਮ ‘ਡਾਕੂਆਂ ਦਾ ਮੁੰਡਾ’ ਦੀ ਇਸ ਅਦਾਕਾਰਾ ਨੇ ਪੰਜਾਬੀ ਫ਼ਿਲਮ ਇੰਡਸਟਰੀ ਬਾਰੇ ਦਿੱਤਾ ਅਜਿਹਾ ਬਿਆਨ:ਪੰਜਾਬੀ ਫ਼ਿਲਮ ਇੰਡਸਟਰੀ ‘ਚ ਅੱਜ ਬਹੁਤ ਸਾਰੀਆਂ ਅਭਿਨੇਤਰੀਆਂ ਵੀ ਇਸ ਮਨੋਰੰਜਨ ਜਗਤ ਵਿੱਚ ਆਪਣੇ ਪੈਰ ਜਮਾਂ ਰਹੀਆਂ ਹਨ।ਅੱਜ ਅਸੀਂ ਗੱਲ ਕਰ ਰਹੇ ਹਾਂ ਸੁਰਖੀਆਂ ਬਟੋਰਨ ਵਾਲੀ ਪੰਜਾਬ ਦੀ ਉੱਭਰਦੀ ਅਦਾਕਾਰਾ ਪੂਜਾ ਵਰਮਾ ਦੀ, ਜਿਸ ਨੇ ਪੰਜਾਬੀ ਫ਼ਿਲਮਾਂ ‘ਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਨੂੰ ਆਪਣਾ ਦੀਵਾਨਾ ਬਣਾ ਲਿਆ ਹੈ।

ਅਦਾਕਾਰ ਪੂਜਾ ਵਰਮਾ ਜਿਨ੍ਹਾਂ ਨੂੰ ਪੰਜਾਬੀ ਫਿਲਮ ‘ਡਾਕੂਆਂ ਦਾ ਮੁੰਡਾ’ ਅਤੇ ‘ਬਾਜ਼’ ਵਿੱਚ ਦੇਖਿਆ ਜਾ ਚੁੱਕਿਆ ਹੈ, ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਵਿੱਚ ਕੰਮ ਕਰਕੇ ਬਹੁਤ ਖੁਸ਼ ਹਨ।ਪੂਜਾ ਵਰਮਾ ਨੇ ਪੰਜਾਬੀ ਇੰਡਸਟਰੀ ਵਿੱਚ ਅਲਫਾਜ਼ ਅਤੇ ਹਨੀ ਸਿੰਘ ਦੇ ਗੀਤ ਹਾਏ ਮੇਰਾ ਦਿਲ, ਸਤਿੰਦਰ ਸਰਤਾਜ ਦੇ ਮੋਤੀਆਂ, ਪ੍ਰੀਤ ਹਰਪਾਲ ਦੇ ਕੰਗਨਾ, ਗੈਰੀ ਸੰਧੂ ਦੇ ਰਾਤਾਂ, ਕਮਲ ਹੀਰ ਦੇ ਗੀਤ ਜਿੰਦੇ ਨੀ ਜਿੰਦੇ ਅਤੇ ਸੋਨੂ ਕੱਕੜ ਦੇ ਗੀਤ ਲੜਿਆ ਨਾ ਕਰ ਵਿੱਚ ਵੀ ਕੰਮ ਕੀਤਾ।

ਇਸ ਤੋਂ ਇਲਾਵਾ ਪੂਜਾ ਵਰਮਾ ਨੇ ਫ਼ਿਲਮਾਂ ਵੱਲ ਰੁੱਖ ਕਰਦੇ ਹੋਏ ਬੱਬੂ ਮਾਨ ਦੀ ਫਿਲਮ ਬਾਜ਼ ਤੋਂ ਸ਼ੁਰੂਆਤ ਕੀਤੀ ਹੈ।ਇਹਨਾਂ ਤੋਂ ਇਲਾਵਾ ਪੂਜਾ ਵਰਮਾ ਨੇ ਮਹੇਸ਼ ਭੱਟ ਦੇ ਸ਼ੋ ਨਾਮਕਰਨ ਅਤੇ ਕਈ ਟੀ ਵੀ ਸੀਰੀਅਲਾਂ ਵਿੱਚ ਵੀ ਕੰਮ ਕੀਤਾ ਹੈ।ਹਾਲ ਹੀ ਵਿੱਚ ਪੂਜਾ ਨੇ ਦੇਵ ਖਰੌੜ ਦੀ ਫਿਲਮ ‘ਡਾਕੂਆਂ ਦਾ ਮੁੰਡਾ’ ਵਿੱਚ ਕੰਮ ਕੀਤਾ ਸੀ।

ਇਸ ਦੌਰਾਨ ਪੂਜਾ ਵਰਮਾ ਨੇ ਆਪਣੇ ਸਫ਼ਰ ਬਾਰੇ ਦੱਸਦਿਆਂ ਕਿਹਾ, “ਮੈਂ ਟੀ.ਵੀ ਅਤੇ ਮਸਹੂਰੀਆਂ ਸਭ ‘ਚ ਕੰਮ ਕੀਤਾ ਹੈ ਪਰ ਪੰਜਾਬੀ ਇੰਡਸਟਰੀ ਵਿੱਚ ਕੰਮ ਕਰਨਾ ਇੱਕ ਸਨਮਾਨ ਦੀ ਗੱਲ ਹੈ।ਕਿਉਂਕਿ ਜਿਸ ਹੱਦ ਤੱਕ ਦਾ ਕਦਰ ਅਤੇ ਸਨਮਾਨ ਇੱਥੇ ਕਲਾਕਾਰਾਂ ਨੂੰ ਦਿੱਤਾ ਜਾਂਦਾ ਹੈ ਉਹ ਕਾਬਿਲ ਏ ਤਾਰੀਫ਼ ਹੈ।
-PTCNews