ਕੈਂਸਰ ਨਾਲ ਜੂਝ ਰਹੀ ਅਦਾਕਾਰਾ ਸੋਨਾਲੀ ਬੇਂਦਰੇ ਨੇ ਆਪਣੇ ਦਿਲ ਦੀ ਗੱਲ ਕੀਤੀ ਸਾਂਝੀ

Actress Sonali Bendre Talk of your heart shared

ਕੈਂਸਰ ਨਾਲ ਜੂਝ ਰਹੀ ਅਦਾਕਾਰਾ ਸੋਨਾਲੀ ਬੇਂਦਰੇ ਨੇ ਆਪਣੇ ਦਿਲ ਦੀ ਗੱਲ ਕੀਤੀ ਸਾਂਝੀ:ਮੁੰਬਈ: ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਇਨ੍ਹੀਂ ਦਿਨੀਂ ਕੈਸਰ ਦਾ ਇਲਾਜ ਨਿਊਯਾਰਕ ‘ਚ ਕਰਵਾ ਰਹੀ ਹੈ।ਇਸ ਦੇ ਨਾਲ ਹੀ ਉਹ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਨਜ਼ਰ ਆਉਂਦੀ ਹੈ।ਆਏ ਦਿਨ ਸੋਨਾਲੀ ਆਪਣੀ ਕੋਈ ਨਾ ਕੋਈ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀ ਹੈ।ਸੋਨਾਲੀ ਆਪਣੇ ਇਸ ਸਮੇਂ ‘ਚ ਕਾਫੀ ਹਿੰਮਤ ਨਾਲ ਲੜਦੀ ਨਜ਼ਰ ਆਈ ਹੈ।

ਸੋਨਾਲੀ ਨੇ ਸੋਸ਼ਲ ਮੀਡੀਆ ‘ਤੇ ਆਪਣੀ ਇੱਕ ਨਵੀਂ ਪੋਸਟ ਸ਼ੇਅਰ ਕੀਤੀ ਹੈ ,ਜਿਸ ‘ਚ ਉਸ ਦੇ ਚਿਹਰੇ ‘ਤੇ ਇੱਕ ਪਿਆਰੀ ਜਿਹੀ ਸਮਾਈਲ ਹੈ।ਇਸ ਦੇ ਨਾਲ ਹੀ ਉਹ ਇਸ ਦੌਰ ‘ਚ ਸਭ ਤੋਂ ਵੱਧ ਕਿਤਾਬਾਂ ਨਾਲ ਨਜ਼ਰ ਆ ਰਹੀ ਹੈ।ਲੱਗਦਾ ਹੈ ਆਪਣੀ ਕੈਂਸਰ ਦੀ ਲੜਾਈ ‘ਚ ਸੋਨਾਲੀ ਨੇ ਕਿਤਾਬਾਂ ਨਾਲ ਚੰਗੀ ਦੋਸਤੀ ਕਰ ਲਈ ਹੈ।ਆਏ ਦਿਨ ਉਹ ਕੋਈ ਨਾ ਕੋਈ ਕਿਤਾਬ ਪੜ੍ਹਦੀ ਨਜ਼ਰ ਆਉਂਦੀ ਹੈ।

ਇਸ ਤਸਵੀਰ ‘ਚ ਸੋਨਾਲੀ ‘A Gentleman In Moscow’ ਹੈ ਜਿਸ ਨੂੰ ਸ਼ੇਅਰ ਕਰਦੇ ਹੋਏ ਉਸ ਨੇ ਕੈਪਸ਼ਨ ਵੀ ਦਿੱਤਾ ਹੈ, ‘ਅੱਜ ਰੀਡ ਡੇਅ ਹੈ ਤੇ ਇਸ ਦਿਨ ਨੂੰ ਸੈਲੀਬ੍ਰੇਟ ਕਰਨ ਲਈ ਇਸ ਤੋਂ ਵਧੀਆ ਤਰੀਕਾ ਹੋਰ ਕੀ ਹੋ ਸਕਦਾ ਸੀ ਕਿ ਅੱਜ ਐਸਬੀਸੀ ਦੀ ਨਵੀਂ ਬੁੱਕ ਅਨਾਊਂਸ ਕੀਤੀ ਜਾਵੇ।ਇਸ ਕਿਤਾਬ ਦਾ ਨਾਂ ‘ਏ ਜੈਂਟਲਮੈਨ ਇੰਨ ਮਾਸਕੋ’ ਹੈ, ਜੋ ਰੂਸ ਦੇ ਇਤਿਹਾਸ ‘ਤੇ ਅਧਾਰਤ ਹੈ।ਕਿਤਾਬ ਦਾ ਪ੍ਰਿਮਾਇਸ ਉਤਸ਼ਾਹਿਤ ਕਰਨ ਵਾਲਾ ਹੈ।ਮੈਂ ਇਸ ਕਿਤਾਬ ਨੂੰ ਪੜ੍ਹਣ ਦਾ ਇੰਤਜ਼ਾਰ ਨਹੀਂ ਕਰ ਸਕਦੀ।


-PTCNews