Sat, Apr 20, 2024
Whatsapp

ਗੌਤਮ ਅਡਾਨੀ ਨੂੰ ਪਿਆ 1 ਘੰਟੇ 'ਚ ਹਜ਼ਾਰਾਂ ਕਰੋੜਾਂ ਦਾ ਘਾਟਾ, ਜਾਣੋ ਕੀ ਹੈ ਪੂਰਾ ਮਾਮਲਾ

Written by  Jagroop Kaur -- June 15th 2021 11:51 AM -- Updated: June 15th 2021 04:25 PM
ਗੌਤਮ ਅਡਾਨੀ ਨੂੰ ਪਿਆ 1 ਘੰਟੇ 'ਚ ਹਜ਼ਾਰਾਂ ਕਰੋੜਾਂ ਦਾ ਘਾਟਾ, ਜਾਣੋ ਕੀ ਹੈ ਪੂਰਾ ਮਾਮਲਾ

ਗੌਤਮ ਅਡਾਨੀ ਨੂੰ ਪਿਆ 1 ਘੰਟੇ 'ਚ ਹਜ਼ਾਰਾਂ ਕਰੋੜਾਂ ਦਾ ਘਾਟਾ, ਜਾਣੋ ਕੀ ਹੈ ਪੂਰਾ ਮਾਮਲਾ

ਨਵੀਂ ਦਿੱਲੀ: ਭਾਰਤ ਅਤੇ ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਉਦਯੋਗਪਤੀ ਗੌਤਮ ਅਡਾਨੀ ਨੂੰ ਅੱਜ ਵੱਡਾ ਝਟਕਾ ਲੱਗਾ ਹੈ। ਜਦੋਂ ਕਿ ਉਸਦੀ ਦੌਲਤ 1 ਘੰਟੇ ਵਿਚ 73000 ਕਰੋੜ ਰੁਪਏ ਘੱਟ ਗਈ, ਉਥੇ ਉਸ ਦਾ ਤਾਜ ਵੀ ਖ਼ਤਰੇ ਵਿਚ ਹੈ। ਐਨਐਸਡੀਐਲ ਯਾਨੀ ਨੈਸ਼ਨਲ ਸਿਕਉਰਿਟੀਜ਼ ਡਿਪਾਜ਼ਟਰੀ ਲਿਮਟਿਡ ਨੇ ਤਿੰਨ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਦੇ ਖਾਤਿਆਂ ਨੂੰ ਫ੍ਰੀਜ਼ ਕੀਤਾ | ਇਨ੍ਹਾਂ ਤਿੰਨ ਐੱਫ ਪੀ ਆਈ ਦੇ ਅਡਾਨੀ ਸਮੂਹ ਦੇ 43500 ਕਰੋੜ ਰੁਪਏ ਦੇ ਸ਼ੇਅਰ ਹਨ। ਜ਼ਬਤ ਕੀਤੇ ਗਏ ਤਿੰਨ ਐਫਪੀਆਈ ਖਾਤੇ ਅਲਬੁਲਾ ਇਨਵੈਸਟਮੈਂਟ ਫੰਡ, ਕ੍ਰੈਸਟਾ ਫੰਡ ਅਤੇ ਏਪੀਐਮਐਸ ਇਨਵੈਸਟਮੈਂਟ ਫੰਡ ਹਨ।From coal mining to highways, Adani Group wins string of projects in competitive bidding Raed More : ਬਿਨਾਂ ਬ੍ਰੇਕਾਂ ਵੱਧ ਰਹੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ, ਆਮ ਆਦਮੀ ਦੇ… ਸ਼ੇਅਰਾਂ ਦੇ ਡਿਗਣ ਨਾਲ ਅਡਾਨੀ ਗਰੁੱਪ ਦੀਆਂ ਕੰਪਨੀਆਂ ਦਾ ਮਾਰਕੀਟ ਕੈਪ ਇਕ ਘੰਟੇ ਦੇ ਅੰਦਰ ਹੀ ਲੱਗਭਗ 10 ਬਿਲੀਅਨ ਡਾਲਰ ਘੱਟ ਹੋ ਗਿਆ ਅਤੇ ਕੰਪਨੀ ਦੀ ਬਾਜ਼ਾਰ ਹੈਸੀਅਤ 77 ਬਿਲੀਅਨ ਡਾਲਰ ਤੋਂ ਡਿੱਗ ਕੇ 67 ਬਿਲੀਅਨ ਡਾਲਰ ਰਹਿ ਗਈ ਅਤੇ ਨਿਵੇਸ਼ਕਾਂ ਨੂੰ ਇਕ ਘੰਟੇ ’ਚ ਹੀ ਲਗਭਗ 73 ਹਜ਼ਾਰ ਕਰੋੜ ਰੁਪਏ ਦਾ ਝੱਟਕਾ ਲੱਗ ਗਿਆ।Reliance AIF: Reliance AIF seeks two-year extension for redemption of five realty investments, Real Estate News, ET RealEstate Read More : ਬਿਨਾਂ ਬ੍ਰੇਕਾਂ ਵੱਧ ਰਹੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ, ਆਮ ਆਦਮੀ ਦੇ ਵੱਸੋਂ ਹੋ ਰਹੇ… ਹਾਲਾਂਕਿ ਬਾਅਦ ’ਚ ਕੰਪਨੀ ਦੇ ਕੁਝ ਸ਼ੇਅਰਾਂ ’ਚ ਰਿਕਵਰੀ ਦੇਖਣ ਨੂੰ ਮਿਲੀ ਪਰ ਇਸ ਦੇ ਬਾਵਜੂਦ ਕੰਪਨੀ ਦੇ ਸ਼ੇਅਰਾਂ ’ਚ ਕਾਰੋਬਾਰ ਨੂੰ ਲੈ ਕੇ ਨਿਵੇਸ਼ਕਾਂ ’ਚ ਅਨਿਸ਼ਚਿਤਤਾ ਬਣੀ ਹੋਈ ਹੈ। ਦਰਅਸਲ ਸੋਮਵਾਰ ਸਵੇਰੇ ਦੇਸ਼ ਦੇ ਇਕ ਵੱਡੇ ਅਖ਼ਬਾਰ ਨੇ ਖਬਰ ਦਿੱਤੀ ਕਈ ਨੈਸ਼ਨਲ ਸਕਿਓਰਿਟੀ ਡਿਪਾਜ਼ਿਟਰੀ ਲਿਮਟਿਡ (ਐੱਨ. ਐੱਸ. ਡੀ. ਐੱਲ.) ਨੇ ਮਾਰਿਸ਼ਸ ਦੇ ਤਿੰਨ ਵੱਡੇ ਐੱਫ. ਪੀ. ਆਈ . ਦੇ ਖਾਤੇ ਫਰੀਜ਼ ਕਰ ਦਿੱਤੇ ਹਨ ਅਤੇ ਇਨ੍ਹਾਂ ਤਿੰਨ ਵੱਡੇ ਐੱਫ. ਪੀ. ਆਈ . ਦੇ ਕੋਲ ਅਡਾਨੀ ਗਰੁੱਪ ਦੀਆਂ 4 ਕੰਪਨੀਆਂ ਦੇ 43550 ਕਰੋਡ਼ ਰੁਪਏ ਦੇ ਸ਼ੇਅਰ ਹਨ। ਇਸ ਖਬਰ ਤੋਂ ਬਾਅਦ ਕੰਪਨੀ ਦੇ ਸ਼ੇਅਰਾਂ ’ਚ ਸਵੇਰ ਤੋਂ ਹੀ ਬਿਕਵਾਲੀ ਸ਼ੁਰੂ ਹੋ ਗਈ ਅਤੇ ਅਡਾਨੀ ਇੰਟਰਪ੍ਰਾਇਜ਼ਿਜ਼ ਦਾ ਸ਼ੇਅਰ 25 ਫ਼ੀਸਦੀ ਤੱਕ ਡਿੱਗ ਗਿਆ, ਹਾਲਾਂਕਿ ਬਾਅਦ ’ਚ ਇਸ ’ਚ ਰਿਕਵਰੀ ਦੇਖਣ ਨੂੰ ਮਿਲੀ।

ਕੰਪਨੀ                                          ਸ਼ੇਅਰ ਪ੍ਰਾਈਜ਼                       ਗਿਰਾਵਟ
ਅਡਾਨੀ ਇੰਟਰਪ੍ਰਾਇਜ਼ਿਜ਼ -                 1501.25                         6.26 ਫ਼ੀਸਦੀ
ਅਡਾਨੀ ਪੋਰਟਸ                                   768.70                       8.35 ਫ਼ੀਸਦੀ
ਅਡਾਨੀ ਪਾਵਰਸ ਲਿਮਟਿਡ                     140.90                       4.99 ਫ਼ੀਸਦੀ
ਅਡਾਨੀ ਟਰਾਂਸਮਿਸ਼ਨਸ ਲਿਮਟਿਡ             1517.25                      5ਫ਼ੀਸਦੀ
ਅਡਾਨੀ ਗਰੀਨ ਐਨਰਜੀ                        1175.9                         4.13 ਫ਼ੀਸਦੀ
ਅਡਾਨੀ ਟੋਟਲ ਗੈਸ ਲਿਮਟਿਡ                 1544.55                        5 ਫ਼ੀਸਦੀ

Top News view more...

Latest News view more...