ਭਾਜਪਾ ਹਾਈ ਕਮਾਨ ਦਾ ਵੱਡਾ ਫੇਰਬਦਲ, ਮਨੋਜ ਤਿਵਾੜੀ ਦੀ ਥਾਂ ‘ਤੇ ਆਦੇਸ਼ ਗੁਪਤਾ ਬਣੇ ਦਿੱਲੀ ਭਾਜਪਾ ਪ੍ਰਧਾਨ

Adesh Kumar replaces Manoj Tiwari as Delhi BJP President
ਮਨੋਜ ਤਿਵਾੜੀ ਨੂੰ ਅਹੁਦੇ ਤੋਂ ਹਟਾਇਆ , ਹੁਣ ਆਦੇਸ਼ ਗੁਪਤਾ ਬਣੇ ਦਿੱਲੀ ਭਾਜਪਾ ਪ੍ਰਧਾਨ

ਭਾਜਪਾ ਹਾਈ ਕਮਾਨ ਦਾ ਵੱਡਾ ਫੇਰਬਦਲ, ਮਨੋਜ ਤਿਵਾੜੀ ਦੀ ਥਾਂ ‘ਤੇ ਆਦੇਸ਼ ਗੁਪਤਾ ਬਣੇ ਦਿੱਲੀ ਭਾਜਪਾ ਪ੍ਰਧਾਨ :ਨਵੀਂ ਦਿੱਲੀ :  ਭਾਜਪਾ ਹਾਈ ਕਮਾਨ ਵੱਲੋਂ ਦਿੱਲੀ ਭਾਜਪਾ ਵਿੱਚ ਵੱਡਾ ਫੇਰਬਦਲ ਕਰਦਿਆਂ ਮਨੋਜ ਤਿਵਾੜੀ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਹੁਣ ਭਾਜਪਾ ਹਾਈ ਕਮਾਨ ਵੱਲੋਂ ਆਦੇਸ਼ ਗੁਪਤਾ ਨੂੰ ਦਿੱਲੀ ਪ੍ਰਦੇਸ਼ ਦਾ ਨਵਾਂ ਪ੍ਰਧਾਨ ਬਣਾਇਆ ਗਿਆ ਹੈ।

ਇਸ ਤੋਂ ਪਹਿਲਾਂ ਪਿਛਲੇ ਕਾਫੀ ਸਮੇਂ ਤੋਂ ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਮਨੋਜ ਤਿਵਾੜੀ ਨਿਭਾ ਰਹੇ ਸਨ। ਦੱਸਣਯੋਗ ਹੈ ਕਿ ਆਦੇਸ਼ ਗੁਪਤਾ ਉਤਰੀ ਦਿੱਲੀ ਨਿਗਮ ਦੇ ਮੇਅਰ ਰਹਿ ਚੁੱਕੇ ਹਨ।

ਦੱਸ ਦੇਈਏ ਕਿ ਜਿਸ ਵਕਤ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਆਮ ਆਦਮੀ ਪਾਰਟੀ ਤੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ,ਉਸ ਸਮੇਂ ਦਿੱਲੀ ਪਾਰਟੀ ਦੇ ਕਮਾਨ ਮਨੋਜ ਤਿਵਾੜੀ ਦੇ ਹੱਥ ਵਿੱਚ ਸੀ।
-PTCNews