Sat, Apr 20, 2024
Whatsapp

ਅਕਾਲੀ ਦਲ 'ਚ ਸ਼ਾਮਿਲ ਹੋਏ ਐਡਵੋਕੇਟ ਆਰ.ਪੀ.ਸਿੰਘ ਮੈਣੀ, ਆਖਰੀ ਸਾਹ ਤੱਕ ਪਾਰਟੀ ਨਾਲ ਜੁੜੇ ਰਹਿਣ ਦੀ ਆਖੀ ਗੱਲ

Written by  Jagroop Kaur -- November 08th 2020 07:51 PM
ਅਕਾਲੀ ਦਲ 'ਚ ਸ਼ਾਮਿਲ ਹੋਏ ਐਡਵੋਕੇਟ ਆਰ.ਪੀ.ਸਿੰਘ ਮੈਣੀ, ਆਖਰੀ ਸਾਹ ਤੱਕ ਪਾਰਟੀ ਨਾਲ ਜੁੜੇ ਰਹਿਣ ਦੀ ਆਖੀ ਗੱਲ

ਅਕਾਲੀ ਦਲ 'ਚ ਸ਼ਾਮਿਲ ਹੋਏ ਐਡਵੋਕੇਟ ਆਰ.ਪੀ.ਸਿੰਘ ਮੈਣੀ, ਆਖਰੀ ਸਾਹ ਤੱਕ ਪਾਰਟੀ ਨਾਲ ਜੁੜੇ ਰਹਿਣ ਦੀ ਆਖੀ ਗੱਲ

ਅੰਮ੍ਰਿਤਸਰ : ਭਾਜਪਾ ਦੇ ਸਾਬਕਾ ਸੀਨੀਅਰ ਨੇਤਾ ਰਹੇ ਐਡਵੋਕੇਟ ਆਰ.ਪੀ. ਸਿੰਘ ਮੈਣੀ ਨੇ ਅੱਜ ਅਕਾਲੀ ਦਲ 'ਚ ਸ਼ਮੂਲੀਅਤ ਕੀਤੀ ,ਇਸ ਮੌਕੇ 'ਤੇ ਸੁਖਬੀਰ ਬਾਦਲ ਨੇ ਅਕਾਲੀ ਦਲ 'ਚ ਸ਼ਾਮਲ ਹੋਣ ਵਾਲੇ ਐਡਵੋਕੇਟ ਆਰ. ਪੀ. ਸਿੰਘ ਮੈਣੀ ਨੂੰ ਪਾਰਟੀ 'ਚ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਪਾਰਟੀ ਦਾ ਸਪੋਕਸਮੈਨ ਨਿਯੁਕਤ ਕਰਨ ਦਾ ਐਲਾਨ ਵੀ ਕੀਤਾ।ਉਹਨਾਂ ਕਿਹਾ ਕਿ ਅਕਾਲੀ ਦਲ ਨੂੰ ਮੈਣੀ ਵਰਗੇ ਨੇਤਾ ਦੀ ਜ਼ਰੂਰਤ ਹੈ ਜੋ ਪਾਰਟੀ ਨੂੰ ਅੱਗੇ ਤੱਕ ਲੈਕੇ ਜਾਵੇਗਾ , ਉਨ੍ਹਾਂ ਕਿਹਾ ਕਿ ਅਕਾਲੀ ਦਲ ਪਾਰਟੀ ਦਾ ਮੁਕਾਬਲਾ ਹੋਰ ਕੋਈ ਪਾਰਟੀ ਨਹੀਂ ਕਰ ਸਕਦੀ। ਇਸ ਦੇ ਨਾਲ ਹੀ ਸੁਖਬੀਰ ਸਿੰਗ ਬਾਦਲ ਨੇ ਕਿਹਾ ਕਿ ਇਅਮ੍ਰਿਤਸਰ ਦੀ ਚਮਕ ਨੂੰ ਫਿਰ ਤੋਂ ਲਿਆਉਂਦਾ ਜਾਵੇਗਾ।Advocate Rp singh maini Advocate Rp singh maini ਉਥੇ ਹੀ Advocate Rp singh maini ਨੇ ਕਿਹਾ ਕਿ ਉਹਨਾਂ ਲਗਭਗ 18 ਸਾਲ ਪਾਰਟੀ ਨੂੰ ਦਿੱਤੇ , ਅਤੇ ਆਪਣੀ ਜ਼ਿੰਮੇਵਾਰੀ ਤਹਿ ਦਿਲੋਂ ਨਿਭਾਈ ਪਰ ਜਦ ਉਹਨਾਂ ਕੇਂਦਰੀ ਖੇਤੀਬਾੜੀ ਬਿੱਲਾਂ ਦੇ ਵਿਰੋਧ 'ਚ ਭਾਜਪਾ ਹਾਈਕਮਾਨ ਤੱਕ ਕਿਸਾਨਾ ਦੀ ਆਵਾਜ਼ ਪਹੁੰਚਾਈ ਸੀ ਪਰ ਕੋਈ ਸੁਣਵਾਈ ਨਾ ਹੋਈ। ਇਸੀ ਦੇ ਰੋਸ ਕਾਰਨ ਹੀ ਜ਼ਿਲਾ ਤਰਨ ਤਾਰਨ ਦੀ ਪ੍ਰਧਾਨਗੀ ਤੋਂ ਅਸਤੀਫਾ ਦਿਤਾ ਸੀ ਤੇ ਹੁਣ ਅਕਾਲੀ ਦਲ ਬਾਦਲ 'ਚ ਸ਼ਾਮਲ ਹੋਣ ਤੋਂ ਬਾਅਦ ਆਖਰੀ ਸਾਹ ਤੱਕ ਇਸੇ ਹੀ ਪਾਰਟੀ ਦੀ ਸੇਵਾ ਕਰਾਂਗਾ।Advocate Rp singh maini

Advocate Rp singh maini

ਜ਼ਿਕਰਯੋਗ ਹੈ ਕਿ ਇਸ ਮੌਕੇ ਬਿਕਰਮ ਸਿੰਘ ਮਜੀਠੀਆ, ਜਥੇ. ਗੁਲਜਾਰ ਸਿੰਘ ਰਣੀਕੇ , ਸਾਬਕਾ ਮੰਤਰੀ ਪੰਜਾਬ, ਵਿਰਸਾ ਸਿੰਘ ਵਲਟੋਹਾ, ਹਰਮੀਤ ਸਿੰਘ ਸੰਧੂ ਸਾਬਕਾ ਮੁੱਖ ਸੰਸਦੀ ਸਕੱਤਰ, ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ, ਮੰਗਵਿੰਦਰ ਸਿੰਘ ਖਾਪੜਖੇੜੀ, ਹਰਪਾਲ ਸਿੰਘ ਆਹਲੂਵਾਲੀਆ, ਪੁਸ਼ਪਿੰਦਰ ਸਿੰਘ ਪਾਰਸ ਅਤੇ ਹੋਰ ਵੀ ਹਾਜ਼ਰ ਸਨ। ਹੋਰ ਪੜ੍ਹੋ : ਅੰਮ੍ਰਿਤਸਰ ਦੇ ਕਲਾਕਾਰ ਨੇ ਜੋਅ ਬਾਈਡੇਨ ਨੂੰ ਇਸ ਤਰ੍ਹਾਂ ਦਿੱਤੀ ਵਧਾਈ

Top News view more...

Latest News view more...