ਅਫਗਾਨਿਸਤਾਨ ਨੇ ਦੂਜੇ T20 ਮੈਚ ‘ਚ ਆਇਰਲੈਂਡ ਨੂੰ ਦਿੱਤੀ ਮਾਤ,ਜਿੱਤੀ ਸੀਰੀਜ਼, ਟੁੱਟੇ ਕਈ ਰਿਕਾਰਡ

ਅਫਗਾਨਿਸਤਾਨ ਨੇ ਦੂਜੇ T20 ਮੈਚ 'ਚ ਆਇਰਲੈਂਡ ਨੂੰ ਦਿੱਤੀ ਮਾਤ,ਜਿੱਤੀ ਸੀਰੀਜ਼, ਟੁੱਟੇ ਕਈ ਰਿਕਾਰਡ

ਅਫਗਾਨਿਸਤਾਨ ਨੇ ਦੂਜੇ T20 ਮੈਚ ‘ਚ ਆਇਰਲੈਂਡ ਨੂੰ ਦਿੱਤੀ ਮਾਤ,ਜਿੱਤੀ ਸੀਰੀਜ਼, ਟੁੱਟੇ ਕਈ ਰਿਕਾਰਡ,ਨਵੀਂ ਦਿੱਲੀ: ਬੀਤੇ ਦਿਨ ਅਫਗਾਨਿਸਤਾਨ ਅਤੇ ਆਇਰਲੈਂਡ ਦੀਆਂ ਟੀਮਾਂ ਵਿਚਾਲੇ ਦੂਜਾ ਟੀ-20 ਕੌਮਾਂਤਰੀ ਮੈਚ ਖੇਡਿਆ ਗਿਆ। ਜਿਸ ‘ਚ ਕਈ ਰਿਕਾਰਡ ਨਵੇਂ ਬਣੇ ਅਤੇ ਕਈ ਰਿਕਾਰਡ ਟੁੱਟੇ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਅਫਗਾਨਿਸਤਾਨ ਦੀ ਟੀਮ ਨੇ 278 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ।


ਇਸ ਦਾ ਜਵਾਬ ਦਿੰਦਿਆਂ ਆਇਰਲੈਂਡ ਦੀ ਟੀਮ ਸਿਰਫ 94 ਦੌੜਾਂ ਹੀ ਬਣਾ ਸਕੀ।ਇਹ ਟੀ-20 ਕੌਮਾਂਤਰੀ ਮੈਚ ਵਿਚ ਅਫਗਾਨਿਸਤਾਨ ਦੀ ਲਗਾਤਾਰ 9ਵੀਂ ਜਿੱਤ ਸੀ। ਦੱਸਣਯੋਗ ਹੈ ਕਿ ਇਹ ਟੀ-20 ਕ੍ਰਿਕਟ ਵਿਚ ਪਾਰੀ ਦਾ ਸਰਵਉੱਚ ਸਕੋਰ ਹੈ।

ਇਸ ਮੈਚ ਹਜ਼ਰਤੁੱਲਾਹ ਨੇ ਅਜੇਤੂ 162 ਦੌੜਾਂ ਬਣਾਈਆਂ। ਇਹ ਟੀ-20 ਕੌਮਾਂਤਰੀ ਦਾ ਦੂਜਾ ਸਭ ਤੋਂ ਵੱਧ ਸਕੋਰ ਹੈ। ਉਹ ਐਰੋਨ ਫਿੰਚ ਦੇ ਰਿਕਾਰਡ 172 ਦੌੜਾਂ ਤੋਂ 10 ਦੌੜਾਂ ਪਿੱਛੇ ਰਹਿ ਗਏ।

ਇਸ ਮੈਚ ਵਿਚ ਕੁੱਲ 472 ਦੌੜਾਂ ਹੋਈਆਂ, ਟੀ-20 ਕੌਮਾਂਤਰੀ ਵਿਚ ਤੀਜਾ ਸਭ ਤੋਂ ਵੱਡਾ ਸਕੋਰ ਹੈ। ਭਾਰਤ ਅਤੇ ਵਿੰਡੀਜ਼ ਦੇ ਨਾਂ ਮੈਚ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਹੈ।

-PTC News