Thu, Apr 25, 2024
Whatsapp

ਅਫ਼ਗ਼ਾਨ ਸਿੱਖ-ਹਿੰਦੂ ਵਫ਼ਦ ਵੱਲੋਂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ

Written by  Jasmeet Singh -- February 19th 2022 02:44 PM -- Updated: February 20th 2022 04:29 PM
ਅਫ਼ਗ਼ਾਨ ਸਿੱਖ-ਹਿੰਦੂ ਵਫ਼ਦ ਵੱਲੋਂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ

ਅਫ਼ਗ਼ਾਨ ਸਿੱਖ-ਹਿੰਦੂ ਵਫ਼ਦ ਵੱਲੋਂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਅਫ਼ਗ਼ਾਨਿਸਤਾਨ ਦੇ ਸਿੱਖ-ਹਿੰਦੂ ਪ੍ਰਤੀਨਿਧੀ ਮੰਡਲ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ। ਭਾਰਤੀ ਸਿੱਖ ਅਧਿਆਤਮਕ ਆਗੂਆਂ ਦੇ ਇੱਕ ਵਫ਼ਦ ਨੇ ਵੀ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ ਸੀ। ਪ੍ਰਧਾਨ ਮੰਤਰੀ ਵੱਲੋਂ ਘੱਟ-ਗਿਣਤੀ ਭਾਈਚਾਰੇ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ ਗਈ ਜੋ ਪਿੱਛਲੇ ਸਾਲ ਅਗਸਤ ਦੇ ਅੱਧ ਤੋਂ ਤਾਲਿਬਾਨ ਦੇ ਦੇਸ਼ ਉੱਤੇ ਕਾਬਜ਼ ਹੋਣ ਤੋਂ ਬਾਅਦ ਅਫ਼ਗ਼ਾਨਿਸਤਾਨ ਤੋਂ ਅਤਿਆਚਾਰਾਂ ਦਾ ਸਾਹਮਣਾ ਕਰ ਰਹੇ ਹਨ। ਇਹ ਵੀ ਪੜ੍ਹੋ: ਮੁਹੰਮਦ ਮੁਸਤਫਾ ਦੀ ਵਾਇਰਲ ਵੀਡੀਓ ‘ਤੇ ਫੋਰੈਂਸਿਕ ਲੈਬ ਨੇ ਲਗਾਈ ਮੋਹਰ ਇਹ ਉਦੋਂ ਹੋਇਆ ਹੈ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਸ਼ੁੱਕਰਵਾਰ ਨੂੰ ਆਪਣੀ ਸਰਕਾਰੀ ਰਿਹਾਇਸ਼ 'ਤੇ ਸਿੱਖ ਭਾਈਚਾਰੇ ਦੀਆਂ ਉੱਘੀਆਂ ਸ਼ਖਸੀਅਤਾਂ ਅਤੇ ਅਧਿਆਤਮਕ ਨੇਤਾਵਾਂ ਦੇ ਇੱਕ ਵਫ਼ਦ ਦੀ ਮੇਜ਼ਬਾਨੀ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਟਵਿੱਟਰ 'ਤੇ ਨਾਮਧਾਰੀ ਸੰਪਰਦਾ ਦੇ ਅਧਿਆਤਮਕ ਆਗੂ, ਲੁਧਿਆਣਾ ਦੇ ਸ੍ਰੀ ਭੈਣੀ ਸਾਹਿਬ ਤੋਂ ਉਦੈ ਸਿੰਘ ਨਾਲ ਆਪਣੀ ਮੁਲਾਕਾਤ ਦੀ ਤਸਵੀਰ ਵੀ ਸਾਂਝੀ ਕੀਤੀ ਹੈ। ਇਹ ਮੀਟਿੰਗ 20 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਤੋਂ ਪਹਿਲਾਂ ਹੋਈ ਹੈ। ਇੱਕ ਟਵੀਟ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ "ਸੰਤ ਸਮਾਜ ਅਤੇ ਸਿੱਖ ਭਾਈਚਾਰੇ ਦੀਆਂ ਉੱਘੀਆਂ ਸ਼ਖਸੀਅਤਾਂ ਨਾਲ ਮੁਲਾਕਾਤ ਕੀਤੀ। ਇਹ ਸਾਰੇ ਪਤਵੰਤੇ ਸਨ ਜਿਨ੍ਹਾਂ ਨੇ ਸਿੱਖ ਭਾਈਚਾਰੇ ਅਤੇ ਸੱਭਿਆਚਾਰ ਨੂੰ ਦੇਸ਼ ਅਤੇ ਦੁਨੀਆ ਵਿੱਚ ਫੈਲਾਇਆ ਅਤੇ ਮਨੁੱਖਤਾ ਦੀ ਸੇਵਾ ਕੀਤੀ।" ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਦੁਆਰਾ ਸਾਂਝੀ ਕੀਤੀ ਮੀਟਿੰਗ ਦੀ ਇੱਕ ਵੀਡੀਓ ਵਿੱਚ ਸਿੱਖ ਨੁਮਾਇੰਦੇ ਪ੍ਰਧਾਨ ਮੰਤਰੀ ਨੂੰ 'ਕਿਰਪਾਨ' ਤੋਹਫ਼ੇ ਵਿੱਚ ਦਿੰਦੇ ਹੋਏ ਦਿਖਾਈ ਦਿੱਤੇ। ਭਾਰਤ ਨੇ ਅਫ਼ਗ਼ਾਨਿਸਤਾਨ ਦੇ ਵਿਕਾਸ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਭਾਰਤ ਨੇ ਯੁੱਧ ਪ੍ਰਭਾਵਿਤ ਦੇਸ਼ ਨੂੰ ਮਨੁੱਖੀ ਸਹਾਇਤਾ ਦੇ ਤਹਿਤ ਡਾਕਟਰੀ ਸਹਾਇਤਾ ਦੇ ਚੌਥੇ ਬੈਚ ਦੇ ਹਿੱਸੇ ਵੱਜੋਂ ਅਫ਼ਗ਼ਾਨਿਸਤਾਨ ਨੂੰ ਤਿੰਨ ਟਨ ਦਵਾਈਆਂ ਦੀ ਸਪਲਾਈ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ "ਸਾਡੀ ਚੱਲ ਰਹੀ ਮਾਨਵਤਾਵਾਦੀ ਸਹਾਇਤਾ ਦੇ ਹਿੱਸੇ ਵੱਜੋਂ ਭਾਰਤ ਅਫ਼ਗ਼ਾਨਿਸਤਾਨ ਨੂੰ ਤਿੰਨ ਟਨ ਜ਼ਰੂਰੀ ਜੀਵਨ-ਰੱਖਿਅਕ ਦਵਾਈਆਂ ਵਾਲੀ ਡਾਕਟਰੀ ਸਹਾਇਤਾ ਦੇ ਚੌਥੇ ਬੈਚ ਦੀ ਸਪਲਾਈ ਕੀਤੀ। ਇਹੀ ਦਵਾਈਆਂ 29 ਜਨਵਰੀ ਨੂੰ ਇੰਦਰਾ ਗਾਂਧੀ ਹਸਪਤਾਲ, ਕਾਬੁਲ ਨੂੰ ਸੌਂਪ ਦਿੱਤੀਆਂ ਗਈਆਂ ਸਨ।" ਇਹ ਵੀ ਪੜ੍ਹੋ: ਬਿਕਰਮ ਸਿੰਘ ਮਜੀਠੀਆ ਤੇ ਗਨੀਵ ਕੌਰ ਗੁਰਦੁਆਰਾ ਸ਼ਹੀਦਗੰਜ ਸਾਹਿਬ ਹੋਏ ਨਤਮਸਤਕ ਭਾਰਤੀ ਵਿਕਾਸ ਪ੍ਰੋਜੈਕਟ ਪਾਣੀ, ਸੜਕ, ਸਿਹਤ ਸੰਭਾਲ, ਸਿੱਖਿਆ, ਖੇਤੀਬਾੜੀ ਅਤੇ ਸਮਰੱਥਾ ਨਿਰਮਾਣ ਵਰਗੇ ਨਾਜ਼ੁਕ ਖੇਤਰਾਂ ਵਿੱਚ ਕੀਤੇ ਗਏ ਹਨ। ਭਾਰਤ ਦਾ ਜ਼ੋਰ ਅਫ਼ਗ਼ਾਨਿਸਤਾਨ ਦੇ ਲੋਕਾਂ ਦੀ ਭਲਾਈ ਅਤੇ ਵਿਕਾਸ 'ਤੇ ਰਿਹਾ ਹੈ। - ਏਐਨਆਈ ਦੇ ਸਹਿਯੋਗ ਨਾਲ -PTC News


Top News view more...

Latest News view more...