Tue, Apr 23, 2024
Whatsapp

ਅਫ਼ਗਾਨੀ ਸਿੱਖਾਂ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਕੇ ਸਥਾਈ ਨਾਗਰਿਕਤਾ ਲਈ ਦਿੱਤਾ ਮੰਗ ਪੱਤਰ

Written by  Shanker Badra -- August 11th 2020 12:41 PM
ਅਫ਼ਗਾਨੀ ਸਿੱਖਾਂ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਕੇ ਸਥਾਈ ਨਾਗਰਿਕਤਾ ਲਈ ਦਿੱਤਾ ਮੰਗ ਪੱਤਰ

ਅਫ਼ਗਾਨੀ ਸਿੱਖਾਂ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਕੇ ਸਥਾਈ ਨਾਗਰਿਕਤਾ ਲਈ ਦਿੱਤਾ ਮੰਗ ਪੱਤਰ

ਅਫ਼ਗਾਨੀ ਸਿੱਖਾਂ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਕੇ ਸਥਾਈ ਨਾਗਰਿਕਤਾ ਲਈ ਦਿੱਤਾ ਮੰਗ ਪੱਤਰ:ਅੰਮ੍ਰਿਤਸਰ :  ਪਿਛਲੇ ਕਰੀਬ 30 ਸਾਲਾਂ ਤੋਂ ਅਫਗਾਨਿਸਤਾਨ ਛੱਡ ਕੇ ਭਾਰਤ ਆਏ ਸਿੱਖ ਸ਼ਰਨਾਰਥੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਕੇ ਭਾਰਤ ਸਰਕਾਰ ਦੇ ਨਾਂਅ ਮੰਗ ਪੱਤਰ ਦਿੱਤਾ ਹੈ। ਇਸ ਮੰਗ ਪੱਤਰ ਵਿੱਚ ਭਾਰਤ ਸਰਕਾਰ ਨੂੰ ਅਪੀਲ ਕਰਦੇ ਹੋਏ ਅਫਗਾਨਿਸਤਾਨ ਨਾਗਰਿਕਾਂ ਨੇ ਸਥਾਈ ਨਾਗਰਿਕਤਾ ਦੀ ਅਪੀਲ ਕੀਤੀ ਹੈ। [caption id="attachment_423651" align="aligncenter" width="300"] ਅਫ਼ਗਾਨੀ ਸਿੱਖਾਂ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਕੇ ਸਥਾਈ ਨਾਗਰਿਕਤਾ ਲਈ ਦਿੱਤਾ ਮੰਗ ਪੱਤਰ[/caption] ਅਫਗਾਨਿਸਤਾਨ ਦੇ ਨਾਗਰਿਕਾਂ ਨੇ ਕਿਹਾ ਕਿ ਕੱਟੜਪੰਥੀਆਂ ਤੋਂ ਤੰਗ ਆ ਕੇ ਉਹ ਲਗਭਗ 30 ਸਾਲ ਪਹਿਲਾਂ ਭਾਰਤ ਵਿੱਚ ਸ਼ਰਨਾਰਥੀ ਬਣ ਕੇ ਆਏ ਸਨ, ਜਿਸ ਤੋਂ ਬਾਅਦ ਉਨ੍ਹਾਂ ਸਾਰਿਆਂ ਨੂੰ ਥੋੜ੍ਹੇ ਸਮੇਂ ਦਾ ਵੀਜ਼ਾ ਮਿਲਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਅੱਤਵਾਦੀਆਂ ਤੋਂ ਡਰਦੇ ਉਹ ਭਾਰਤ ਆਏ ਹਨ। ਹੁਣ ਭਾਰਤ ਨੇ ਵਿਦੇਸ਼ਾਂ ਵਿੱਚ ਵਸਦੇ ਬਹੁਤ ਘੱਟ ਲੋਕਾਂ ਨੂੰ ਭਾਰਤ ਦੀ ਨਾਗਰਿਕਤਾ ਦੇਣ ਦਾ ਬਿੱਲ ਪਾਸ ਕਰ ਦਿੱਤਾ ਹੈ, ਜਿਸ ਕਾਰਨ ਉਹ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਕਰਕੇ ਭਾਰਤ ਸਰਕਾਰ ਦੇ ਅੱਗੇ ਉਨ੍ਹਾਂ ਦੀ  ਸਥਾਈ ਨਾਗਰਿਕਤਾ ਦਾ ਮੁੱਦਾ ਉਠਾਉਣ ਦੀ ਅਪੀਲ ਕੀਤੀ ਹੈ। [caption id="attachment_423650" align="aligncenter" width="300"] ਅਫ਼ਗਾਨੀ ਸਿੱਖਾਂ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਕੇ ਸਥਾਈ ਨਾਗਰਿਕਤਾ ਲਈ ਦਿੱਤਾ ਮੰਗ ਪੱਤਰ[/caption] ਅਫਗਾਨਿਸਤਾਨ ਦੇ ਨਾਗਰਿਕਾਂ ਨੇ ਦੱਸਿਆ ਕਿ 2008 ਤੋਂ ਉਹ ਪਾਕਿਸਤਾਨ ਤੋਂ ਆਏ ਹਨ ਅਤੇ ਆਪਣਾ ਬਚਾਅ ਕੇ ਉਹ ਭਾਰਤ ਪਹੁੰਚੇ ਸੀ ਪਰ ਅਜੇ ਤੱਕ ਉਨ੍ਹਾਂ ਨੂੰ ਨਾਗਰਿਕਤਾ ਨਹੀਂ ਮਿਲੀ। ਉਨ੍ਹਾਂ ਨੇ ਕਿਹਾ ਕਿ ਕਦੇ ਕਿਸੇ ਦਾ ਵੀਜ਼ਾ ਖਤਮ ਹੋ ਜਾਂਦਾ ਹੈ, ਕਦੇ ਕਿਸੇ ਦਾ। ਇਸ ਲਈ ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਭਾਰਤ ਦੀ ਨਾਗਰਿਕਤਾ ਦਿੱਤੀ ਜਾਵੇ। -PTCNews


Top News view more...

Latest News view more...