ਮੁੱਖ ਖਬਰਾਂ

ਅਫ਼ਗ਼ਾਨਿਸਤਾਨ : ਕਾਬੁਲ 'ਚ ਹੋਏ ਬੰਬ ਧਮਾਕੇ , 5 ਵਿਅਕਤੀਆਂ ਦੀ ਮੌਤ ਅਤੇ ਕਈ ਜ਼ਖ਼ਮੀ

By Shanker Badra -- July 25, 2019 11:07 am -- Updated:Feb 15, 2021

ਅਫ਼ਗ਼ਾਨਿਸਤਾਨ : ਕਾਬੁਲ 'ਚ ਹੋਏ ਬੰਬ ਧਮਾਕੇ , 5 ਵਿਅਕਤੀਆਂ ਦੀ ਮੌਤ ਅਤੇ ਕਈ ਜ਼ਖ਼ਮੀ:ਕਾਬੁਲ : ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਅੱਜ ਇੱਕ ਆਤਮਘਾਤੀ ਹਮਲਾਵਰ ਨੇ ਬੱਸ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਹੈ।ਇਸ ਬੰਬ ਧਮਾਕੇ 'ਚ 5 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 10 ਲੋਕ ਜ਼ਖ਼ਮੀ ਹੋਏ ਹਨ।

Afghanistan explosions rock Kabul after bus blast, 5 people killed, 10 injured ਅਫ਼ਗ਼ਾਨਿਸਤਾਨ : ਕਾਬੁਲ 'ਚ ਹੋਏ ਬੰਬ ਧਮਾਕੇ , 5 ਵਿਅਕਤੀਆਂ ਦੀ ਮੌਤ ਅਤੇ ਕਈ ਜ਼ਖ਼ਮੀ

ਮਿਲੀ ਜਾਣਕਾਰੀ ਮੁਤਾਬਕ ਵੀਰਵਾਰ ਨੂੰ ਇਹ ਬੱਸ ਖਾਨ ਮੰਤਰਾਲੇ ਦੇ ਕਰਮਚਾਰੀਆਂ ਨੂੰ ਲੈ ਜਾ ਰਹੀ ਸੀ ਤੇ ਇਸ ਦੌਰਾਨ ਇਕ ਆਤਮਘਾਤੀ ਹਮਲਾਵਰ ਨੇ ਬੰਬ ਧਮਾਕਾ ਕਰ ਦਿੱਤਾ।ਇਸ ਦੇ ਇਲਾਵਾ ਇਕ ਹੋਰ ਬੰਬ ਧਮਾਕਾ ਪੂਰਬੀ ਕਾਬੁਲ 'ਚ ਹੋਇਆ ਪਰ ਇਸ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਅਜੇ ਕੋਈ ਖਬਰ ਨਹੀਂ ਮਿਲੀ।

Afghanistan explosions rock Kabul after bus blast, 5 people killed, 10 injured ਅਫ਼ਗ਼ਾਨਿਸਤਾਨ : ਕਾਬੁਲ 'ਚ ਹੋਏ ਬੰਬ ਧਮਾਕੇ , 5 ਵਿਅਕਤੀਆਂ ਦੀ ਮੌਤ ਅਤੇ ਕਈ ਜ਼ਖ਼ਮੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮਹਾਰਾਸ਼ਟਰ ਦੇ ਪਾਲਘਰ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਦੱਸਿਆ ਜਾ ਰਿਹਾ ਹੈ ਕਿ ਧਮਾਕਾ ਵਾਹਨ ਨਾਲ ਜੁੜੇ ਇਕ ਚੁੰਬਕੀ ਧਮਾਕਾਖੇਜ਼ ਯੰਤਰ ਕਾਰਨ ਹੋਇਆ ਹੈ।
-PTCNews

  • Share