ਅਫ਼ਗਾਨਿਸਤਾਨ ਦੀ ਗਜ਼ਨੀ ਯੂਨੀਵਰਸਿਟੀ ‘ਚ ਹੋਇਆ ਬੰਬ ਧਮਾਕਾ, 19 ਵਿਦਿਆਰਥੀ ਗੰਭੀਰ ਰੂਪ ‘ਚ ਜ਼ਖਮੀ

Afghanistan Ghazni University Blast inside classroom , 19 Afghan students injures
ਅਫ਼ਗਾਨਿਸਤਾਨ ਦੀ ਗਜ਼ਨੀ ਯੂਨੀਵਰਸਿਟੀ 'ਚ ਹੋਇਆ ਬੰਬ ਧਮਾਕਾ, 19 ਵਿਦਿਆਰਥੀ ਗੰਭੀਰ ਰੂਪ 'ਚ ਜ਼ਖਮੀ

ਅਫ਼ਗਾਨਿਸਤਾਨ ਦੀ ਗਜ਼ਨੀ ਯੂਨੀਵਰਸਿਟੀ ‘ਚ ਹੋਇਆ ਬੰਬ ਧਮਾਕਾ, 19 ਵਿਦਿਆਰਥੀ ਗੰਭੀਰ ਰੂਪ ‘ਚ ਜ਼ਖਮੀ:ਕਾਬੁਲ : ਅਫ਼ਗਾਨਿਸਤਾਨ ਦੇ ਗਜ਼ਨੀ ਸ਼ਹਿਰ ਦੇ ਪੀਡੀ-3 ‘ਚ ਗਜ਼ਨੀ ਯੂਨੀਵਰਸਿਟੀ ਦੇ ਕੈਂਪਸ ‘ਚ ਬੰਬਧਮਾਕਾ ਹੋਇਆ ਹੈ। ਇਸ ਧਮਾਕੇ ‘ਚ ਕਰੀਬ 19 ਵਿਦਿਆਰਥੀਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਹਨ ,ਜਿਨ੍ਹਾਂ ‘ਚ ਅੱਠ ਵਿਦਿਆਰਥਣਾਂ ਵੀ ਸ਼ਾਮਿਲ ਹਨ। ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

Afghanistan Ghazni University Blast inside classroom , 19 Afghan students injures
ਅਫ਼ਗਾਨਿਸਤਾਨ ਦੀ ਗਜ਼ਨੀ ਯੂਨੀਵਰਸਿਟੀ ‘ਚ ਹੋਇਆ ਬੰਬ ਧਮਾਕਾ, 19 ਵਿਦਿਆਰਥੀ ਗੰਭੀਰ ਰੂਪ ‘ਚ ਜ਼ਖਮੀ

ਮਿਲੀ ਜਾਣਕਾਰੀ ਮੁਤਾਬਕ ਅਫਗਾਨਿਸਤਾਨ ਦੇ ਸ਼ਹਿਰ ਗਜ਼ਨੀ ‘ਚ ਸਵੇਰੇ 9.40 ਵਜੇ ਕਲਾਸ ‘ਚ ਧਮਾਕਾ ਹੋਇਆ ਹੈ। ਇਸ ਦੌਰਾਨ ਯੂਨੀਵਰਸਿਟੀ ਦੇ 19 ਵਿਦਿਆਰਥੀ ਜ਼ਖਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀਆਂ ‘ਚੋਂ 2 ਦੀ ਹਾਲਤ ਗੰਭੀਰ ਹੈ।

Afghanistan Ghazni University Blast inside classroom , 19 Afghan students injures
ਅਫ਼ਗਾਨਿਸਤਾਨ ਦੀ ਗਜ਼ਨੀ ਯੂਨੀਵਰਸਿਟੀ ‘ਚ ਹੋਇਆ ਬੰਬ ਧਮਾਕਾ, 19 ਵਿਦਿਆਰਥੀ ਗੰਭੀਰ ਰੂਪ ‘ਚ ਜ਼ਖਮੀ

ਇਸ ਧਮਾਕੇ ਤੋਂ ਬਾਅਦ ਸੁਰੱਖਿਆ ਬਲ ਮੌਕੇ ‘ਤੇ ਪਹੁੰਚ ਕੇ ਰਾਹਤ ਕੰਮ ‘ਚ ਜੁਟੇ ਹੋਏ ਹਨ। ਕਲਾਸ ‘ਚ ਧਮਾਕਾਖੇਜ਼ ਪਦਾਰਥ ਕਿਵੇਂ ਆਏ ਇਸ ਸਬੰਧੀ ਅਜੇ ਜਾਂਚ ਚੱਲ ਰਹੀ ਹੈ। ਜਾਂਚ ਅਧਿਕਾਰੀਆਂ ਵਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਗਜ਼ਨੀ ਸੂਬੇ ਦੇ ਕਈ ਵਿਦਿਆਰਥੀਆਂ ਦੇ ਅੱਤਵਾਦੀਆਂ ਨਾਲ ਸਬੰਧ ਹਨ ਤੇ ਹੋ ਸਕਦਾ ਹੈ ਕਿ ਉਹ ਹੀ ਇਸ ਧਮਾਕੇ ਦਾ ਕਾਰਨ ਹੋਣ।

Afghanistan Ghazni University Blast inside classroom , 19 Afghan students injures
ਅਫ਼ਗਾਨਿਸਤਾਨ ਦੀ ਗਜ਼ਨੀ ਯੂਨੀਵਰਸਿਟੀ ‘ਚ ਹੋਇਆ ਬੰਬ ਧਮਾਕਾ, 19 ਵਿਦਿਆਰਥੀ ਗੰਭੀਰ ਰੂਪ ‘ਚ ਜ਼ਖਮੀ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੋਮਵਾਰ ਨੂੰ ਹੀ ਅਫ਼ਗਾਨਿਸਤਾਨ ਦੇ ਨਾਂਗਰਹਾਰ ਸੂਬੇ ਦੇ ਜਲਾਲਾਬਾਦ ਸ਼ਹਿਰ ‘ਚ ਅਫਗਾਨ ਸੈਨਾ ਦੇ ਵਾਹਨ ਦੇ ਕੋਲ ਇਕ ਰਿਕਸ਼ੇ ‘ਚ ਰੱਖੇ ਵਿਸਫੋਟਕ ਪਦਾਰਥ ‘ਚ ਧਮਾਕਾ ਹੋਣ ਨਾਲ 10 ਲੋਕਾਂ ਦੀ ਮੌਤ ਹੋ ਗਈ ਸੀ, ਜਦੋਂਕਿ 27 ਹੋਰ ਜ਼ਖ਼ਮੀ ਹੋ ਗਏ ਸੀ।
-PTCNews