ਅਫ਼ਗਾਨਿਸਤਾਨ ਦੇ ਪਰਵਾਨ ਸ਼ਹਿਰ ‘ਚ ਰਾਸ਼ਟਰਪਤੀ ਦੀ ਚੋਣ ਰੈਲੀ ਦੌਰਾਨ ਧਮਾਕਾ ,24 ਲੋਕਾਂ ਦੀ ਮੌਤ

Afghanistan President Ashraf Ghani election rally blast ,24 killed
ਅਫ਼ਗਾਨਿਸਤਾਨ ਦੇ ਪਰਵਾਨ ਸ਼ਹਿਰ 'ਚ ਰਾਸ਼ਟਰਪਤੀ ਦੀ ਚੋਣ ਰੈਲੀ ਦੌਰਾਨ ਧਮਾਕਾ ,24 ਲੋਕਾਂ ਦੀ ਮੌਤ

ਅਫ਼ਗਾਨਿਸਤਾਨ ਦੇ ਪਰਵਾਨ ਸ਼ਹਿਰ ‘ਚ ਰਾਸ਼ਟਰਪਤੀ ਦੀ ਚੋਣ ਰੈਲੀ ਦੌਰਾਨ ਧਮਾਕਾ ,24 ਲੋਕਾਂ ਦੀ ਮੌਤ:ਕਾਬੁਲ : ਅਫ਼ਗਾਨਿਸਤਾਨ ਦੇ ਪਰਵਾਨ ਸ਼ਹਿਰ ‘ਚ ਅੱਜ ਰਾਸ਼ਟਰਪਤੀ ਅਸ਼ਰਫ ਗਨੀ ਦੀ ਰੈਲੀ ਦੌਰਾਨ ਬੰਬ ਧਮਾਕਾ ਹੋਇਆ ਹੈ। ਇਸ ਧਮਾਕੇ ਵਿੱਚ 24 ਲੋਕਾਂ ਦੀ ਮੌਤ ਹੋ ਗਈ, ਜਦਕਿ 30 ਲੋਕ ਜ਼ਖਮੀ ਹੋ ਗਏ ਹਨ। ਇਸ ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਤੁਰੰਤ ਨੇੜਲੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

Afghanistan President Ashraf Ghani election rally blast ,24 killed
ਅਫ਼ਗਾਨਿਸਤਾਨ ਦੇ ਪਰਵਾਨ ਸ਼ਹਿਰ ‘ਚ ਰਾਸ਼ਟਰਪਤੀ ਦੀ ਚੋਣ ਰੈਲੀ ਦੌਰਾਨ ਧਮਾਕਾ ,24 ਲੋਕਾਂ ਦੀ ਮੌਤ

ਇਸ ਦੌਰਾਨ ਪਰਵਾਨ ਹਸਪਤਾਲ ਦੇ ਡਾਕਟਰ ਅਬਦੁਲ ਕਾਸਿਮ ਸੰਗਿਨ ਨੇ ਕਿਹਾ ਕਿ ਜ਼ਖਮੀਆਂ ਵਿੱਚ ਜ਼ਿਆਦਾਤਰ ਬੱਚੇ ਅਤੇ ਔਰਤਾਂ ਹੋ ਸਕਦੀਆਂ ਹਨ। ਇਸ ਮਾਮਲੇ ਵਿੱਚ ਇੱਕ ਸਥਾਨਕ ਹਸਪਤਾਲ ਦੇ ਡਾਕਟਰਾਂ ਨੇ ਵੀ ਜਾਣਕਾਰੀ ਦਿੱਤੀ ਕਿ ਜ਼ਖਮੀਆਂ ਅਤੇ ਮ੍ਰਿਤਕਾਂ ਦੀ ਗਿਣਤੀ ਹੋਰ ਵੀ ਵੱਧ ਸਕਦੀ ਹੈ।

Afghanistan President Ashraf Ghani election rally blast ,24 killed
ਅਫ਼ਗਾਨਿਸਤਾਨ ਦੇ ਪਰਵਾਨ ਸ਼ਹਿਰ ‘ਚ ਰਾਸ਼ਟਰਪਤੀ ਦੀ ਚੋਣ ਰੈਲੀ ਦੌਰਾਨ ਧਮਾਕਾ ,24 ਲੋਕਾਂ ਦੀ ਮੌਤ

ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਰਾਸ਼ਟਰਪਤੀ ਦੀ ਰੈਲੀ ਵਿੱਚ ਸ਼ਾਮਿਲ ਇਕ ਪੁਲਿਸ ਦੀ ਗੱਡੀ ਨੇੜੇ ਹੋਇਆ ਹੈ। ਇਹ ਘਟਨਾ ਅਫਗਾਨਿਸਤਾਨ ਦੇ ਉੱਤਰੀ ਪਰਵਾਨ ਸੂਬੇ ਵਿੱਚ ਵਾਪਰੀ ਹੈ।ਅਜੇ ਤੱਕ ਕਿਸੇ ਵੀ ਸੰਗਠਨ ਵੱਲੋਂ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਗਈ ਹੈ।ਫਿਲਹਾਲ ਇਸ ਘਟਨਾ ਵਾਲੀ ਥਾਂ ‘ਤੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

Afghanistan President Ashraf Ghani election rally blast ,24 killed
ਅਫ਼ਗਾਨਿਸਤਾਨ ਦੇ ਪਰਵਾਨ ਸ਼ਹਿਰ ‘ਚ ਰਾਸ਼ਟਰਪਤੀ ਦੀ ਚੋਣ ਰੈਲੀ ਦੌਰਾਨ ਧਮਾਕਾ ,24 ਲੋਕਾਂ ਦੀ ਮੌਤ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਜ਼ੰਜੀਰਾਂ ਨਾਲ ਬੰਨੀ ਨਸ਼ੇ ਦੀ ਆਦੀ ਕੁੜੀ ਘਰੋਂ ਫ਼ਰਾਰ ਹੋ ਕੇ ਪੁੱਜੀ ਥਾਣੇ , ਮਾਂ -ਭੈਣ ‘ਤੇ ਤੰਗ ਕਰਨ ਦਾ ਲਾਇਆ ਦੋਸ਼

ਇਸ ਸਬੰਧੀ ਜਾਣਕਰੀ ਦਿੰਦਿਆਂ ਰਾਸ਼ਟਰਪਤੀ ਚੋਣ ਮੁਹਿੰਮ ਦੇ ਬੁਲਾਰੇ ਹਾਮਿਦ ਅਜ਼ੀਜ਼ ਨੇ ਦੱਸਿਆ ਕਿ ਇਸ ਘਟਨਾ ਸਮੇਂ ਰਾਸ਼ਟਰਪਤੀ ਅਸ਼ਰਫ ਗਨੀ ਮੌਕੇ ‘ਤੇ ਮੌਜੂਦ ਸਨ ਪਰ ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ । ਫਿਲਹਾਲ ਇਸ ਹਮਲੇ ਬਾਰੇ ਹਾਲੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ।
-PTCNews