Sat, Apr 20, 2024
Whatsapp

ਰਾਕੇਟ ਧਮਾਕਿਆਂ ਨਾਲ ਦਹਿਲਿਆ ਕਾਬੁਲ, 8 ਲੋਕਾਂ ਦੀ ਮੌਤ, 31 ਜ਼ਖਮੀ

Written by  Shanker Badra -- November 21st 2020 05:33 PM
ਰਾਕੇਟ ਧਮਾਕਿਆਂ ਨਾਲ ਦਹਿਲਿਆ ਕਾਬੁਲ, 8 ਲੋਕਾਂ ਦੀ ਮੌਤ, 31 ਜ਼ਖਮੀ

ਰਾਕੇਟ ਧਮਾਕਿਆਂ ਨਾਲ ਦਹਿਲਿਆ ਕਾਬੁਲ, 8 ਲੋਕਾਂ ਦੀ ਮੌਤ, 31 ਜ਼ਖਮੀ

ਰਾਕੇਟ ਧਮਾਕਿਆਂ ਨਾਲ ਦਹਿਲਿਆ ਕਾਬੁਲ, 8 ਲੋਕਾਂ ਦੀ ਮੌਤ, 31 ਜ਼ਖਮੀ:ਕਾਬੁਲ : ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਹੋਏ ਰਾਕੇਟਧਮਾਕਿਆਂ ਨਾਲ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਇਸ ਦੌਰਾਨ ਰਾਕੇਟ ਹਮਲੇ ਵਿਚ 8 ਲੋਕਾਂ ਦੀ ਮੌਤ ਹੋ ਗਈ ਤੇ 21 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਹਨ। ਖ਼ਬਰਾਂ ਮੁਤਾਬਕ ਇੱਥੇ 14 ਰਾਕੇਟ ਦਾਗੇ ਗਏ ਹਨ। [caption id="attachment_451183" align="aligncenter" width="300"]Afghanistan rocket explosions: Death toll jumps to 8 ਰਾਕੇਟ ਧਮਾਕਿਆਂ ਨਾਲ ਦਹਿਲਿਆ ਕਾਬੁਲ, 8 ਲੋਕਾਂ ਦੀ ਮੌਤ, 31 ਤੋਂ ਜ਼ਖਮੀ[/caption] ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕੇ ਸ਼ਹਿਰ ਅਤੇ ਉੱਤਰੀ ਖੇਤਰ ਦੇ ਵਿਚਾਲੇ ਸੰਘਣੀ ਆਬਾਦੀ ਵਾਲੇ ਗ੍ਰੀਨ ਜ਼ੋਨ ਵਿੱਚ ਹੋਏ ਹਨ। ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਇਨ੍ਹਾਂ ਰਾਕੇਟ ਹਮਲਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ 8 ਤੱਕ ਪਹੁੰਚ ਗਈ ਹੈ ਅਤੇ 21 ਤੋਂ ਵੱਧ ਲੋਕ ਜ਼ਖਮੀ ਹੋਏ ਹਨ। [caption id="attachment_451182" align="aligncenter" width="300"]Afghanistan rocket explosions: Death toll jumps to 8 ਰਾਕੇਟ ਧਮਾਕਿਆਂ ਨਾਲ ਦਹਿਲਿਆ ਕਾਬੁਲ, 8 ਲੋਕਾਂ ਦੀ ਮੌਤ, 31 ਤੋਂ ਜ਼ਖਮੀ[/caption] ਗ੍ਰਹਿ ਮੰਤਰਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਕਾਬੁਲ ਵਿੱਚ ਅੱਜ ਸਵੇਰੇ 14 ਰਾਕੇਟ ਦਾਗੇ ਗਏ ਸਨ। ਸੋਸ਼ਲ ਮੀਡੀਆ 'ਤੇ ਤਸਵੀਰਾਂ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਹਮਲਾ ਬਹੁਤ ਭਿਆਨਕ ਸੀ। ਜ਼ਖ਼ਮੀ ਲੋਕਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਅਜੇ ਤੱਕ ਕਿਸੇ ਵੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ। [caption id="attachment_451181" align="aligncenter" width="300"]Afghanistan rocket explosions: Death toll jumps to 8 ਰਾਕੇਟ ਧਮਾਕਿਆਂ ਨਾਲ ਦਹਿਲਿਆ ਕਾਬੁਲ, 8 ਲੋਕਾਂ ਦੀ ਮੌਤ, 31 ਤੋਂ ਜ਼ਖਮੀ[/caption] ਹਾਲਾਂਕਿ, ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਸ਼ਨੀਵਾਰ ਸਵੇਰੇ ਦੋ ਛੋਟੇ 'ਸਟਿੱਕੀ ਬੰਬ' ਨਾਲ ਧਮਾਕੇ ਹੋਏ ਸਨ। ਉਨ੍ਹਾਂ ਵਿਚੋਂ ਇੱਕ ਨੇ ਪੁਲਿਸ ਦੀ ਕਾਰ ਨੂੰ ਨਿਸ਼ਾਨਾ ਬਣਾਇਆ ਸੀ, ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਸੀ ਅਤੇ ਤਿੰਨ ਜ਼ਖਮੀ ਹੋ ਗਏ ਸਨ। -PTCNews


Top News view more...

Latest News view more...