Advertisment

ਬੰਬ ਧਮਾਕੇ ਨਾਲ ਮੁੜ ਹਿੱਲਿਆ ਅਫਗਾਨਿਸਤਾਨ, 46 ਲੜਕੀਆਂ ਸਮੇਤ 53 ਲੋਕਾਂ ਦੀ ਮੌਤ

author-image
Riya Bawa
Updated On
New Update
ਬੰਬ ਧਮਾਕੇ ਨਾਲ ਮੁੜ ਹਿੱਲਿਆ ਅਫਗਾਨਿਸਤਾਨ, 46 ਲੜਕੀਆਂ ਸਮੇਤ 53 ਲੋਕਾਂ ਦੀ ਮੌਤ
Advertisment
Afghanistan Bomb Blast: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਇਕ ਸਕੂਲ 'ਤੇ ਭਿਆਨਕ ਆਤਮਘਾਤੀ ਹਮਲਾ ਹੋਇਆ ਹੈ। ਇਸ ਹਮਲੇ 'ਚ 46 ਲੜਕੀਆਂ ਸਮੇਤ ਕੁੱਲ 53 ਲੋਕਾਂ ਦੀ ਮੌਤ ਹੋ ਗਈ ਹੈ। ਇਸ ਧਮਾਕੇ 'ਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਧਮਾਕੇ ਦੀ ਸੂਚਨਾ ਮਿਲਦੇ ਹੀ ਸੁਰੱਖਿਆ ਏਜੰਸੀਆਂ ਅਤੇ ਬਚਾਅ ਦਲ ਮੌਕੇ 'ਤੇ ਪਹੁੰਚ ਗਏ।
Advertisment
BombBlast ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕਾਬੁਲ ਵਿਚ ਦੁਪਹਿਰ 2 ਵਜੇ ਦੇ ਕਰੀਬ ਧਮਾਕਾ ਹੋਇਆ। ਸ਼ਹੀਦ ਮਜ਼ਾਰੀ ਇਲਾਕਾ ਕਥਿਤ ਤੌਰ 'ਤੇ ਹਜ਼ਾਰਾ ਆਬਾਦੀ ਵਾਲਾ ਇਲਾਕਾ ਹੈ। ਤਾਲਿਬਾਨ ਦੇ ਅਧਿਕਾਰੀਆਂ ਨੇ ਅਜੇ ਤੱਕ ਇਸ ਧਮਾਕੇ 'ਤੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ।
Advertisment
ਇਹ ਵੀ ਪੜ੍ਹੋ: National Herald Case: ED ਦੀ ਕਾਰਵਾਈ, ਹੁਣ 5 ਕਾਂਗਰਸੀ ਆਗੂਆਂ ਨੂੰ ਪੁੱਛਗਿੱਛ ਲਈ ਸੰਮਨ ਜਾਰੀ ਧਮਾਕੇ ਦੀਆਂ ਰਿਪੋਰਟਾਂ ਉਦੋਂ ਆਈਆਂ ਜਦੋਂ ਸੰਯੁਕਤ ਰਾਸ਼ਟਰ ਮਿਸ਼ਨ ਨੇ ਅੱਜ ਕਿਹਾ ਕਿ ਕਾਜ ਐਜੂਕੇਸ਼ਨਲ ਸੈਂਟਰ ਵਿੱਚ ਆਤਮਘਾਤੀ ਬੰਬ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 43 ਹੋ ਗਈ ਹੈ। ਹਜ਼ਾਰਾ ਦੇ ਗੁਆਂਢ ਵਿੱਚ ਸ਼ੁੱਕਰਵਾਰ ਨੂੰ ਕਾਲਜ ਬੰਬ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਆਤਮਘਾਤੀ ਧਮਾਕਾ ਪੱਛਮੀ ਕਾਬੁਲ ਦੇ ਸ਼ਹੀਦ ਮਾਜਰੀ ਰੋਡ 'ਤੇ ਪੁਲ-ਏ-ਸੁਖਤਾ ਇਲਾਕੇ ਦੇ ਨੇੜੇ ਇੱਕ ਸਕੂਲ ਵਿੱਚ ਹੋਇਆ। ਧਮਾਕਾ ਬਹੁਤ ਜ਼ਬਰਦਸਤ ਦੱਸਿਆ ਜਾ ਰਿਹਾ ਹੈ। ਇਹ ਧਮਾਕਾ ਕਾਬੁਲ ਸਮੇਂ ਅਨੁਸਾਰ ਦੁਪਹਿਰ ਕਰੀਬ 2 ਵਜੇ ਹੋਇਆ। ਜ਼ੋਰਦਾਰ ਧਮਾਕੇ ਤੋਂ ਬਾਅਦ ਸਕੂਲ ਦੇ ਅੰਦਰ ਅਤੇ ਆਲੇ-ਦੁਆਲੇ ਰੌਲਾ ਪੈ ਗਿਆ ਅਤੇ ਲੋਕ ਇਧਰ-ਉਧਰ ਭੱਜਣ ਲੱਗੇ। publive-image -PTC News
latest-news punjabi-news bomb-blast world-news afghanistan-bomb-blast 46-girls kabul-classroom-bombing
Advertisment

Stay updated with the latest news headlines.

Follow us:
Advertisment