ਅਫ਼ਗ਼ਾਨਿਸਤਾਨ ‘ਚ ਅੱਤਵਾਦੀਆਂ ਨੇ ਇੱਕ ਯਾਤਰੀ ਬੱਸ ਨੂੰ ਰੋਕ ਕੇ 13 ਯਾਤਰੀਆਂ ਨੂੰ ਕੀਤਾ ਅਗਵਾ

Afghanistan terrorists One tourist bus Stop 13 passengers Abduction
ਅਫ਼ਗ਼ਾਨਿਸਤਾਨ 'ਚ ਅੱਤਵਾਦੀਆਂ ਨੇ ਇੱਕ ਯਾਤਰੀ ਬੱਸ ਨੂੰ ਰੋਕ ਕੇ 13 ਯਾਤਰੀਆਂ ਨੂੰ ਕੀਤਾ ਅਗਵਾ

ਅਫ਼ਗ਼ਾਨਿਸਤਾਨ ‘ਚ ਅੱਤਵਾਦੀਆਂ ਨੇ ਇੱਕ ਯਾਤਰੀ ਬੱਸ ਨੂੰ ਰੋਕ ਕੇ 13 ਯਾਤਰੀਆਂ ਨੂੰ ਕੀਤਾ ਅਗਵਾ:ਅਫ਼ਗ਼ਾਨਿਸਤਾਨ : ਅਫ਼ਗ਼ਾਨਿਸਤਾਨ ਦੇ ਬਾਗਲਾਨ ਸੂਬੇ ‘ਚ ਹਥਿਆਰਬੰਦ ਅੱਤਵਾਦੀਆਂ ਨੇ ਇੱਕ ਯਾਤਰੀ ਬੱਸ ਨੂੰ ਰੋਕ ਕੇ 13 ਯਾਤਰੀਆਂ ਨੂੰ ਅਗਵਾ ਕਰ ਲਿਆ ਹੈ।ਇਸ ਸਬੰਧੀ ਓਥੋਂ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ।

Afghanistan terrorists One tourist bus Stop 13 passengers Abduction
ਅਫ਼ਗ਼ਾਨਿਸਤਾਨ ‘ਚ ਅੱਤਵਾਦੀਆਂ ਨੇ ਇੱਕ ਯਾਤਰੀ ਬੱਸ ਨੂੰ ਰੋਕ ਕੇ 13 ਯਾਤਰੀਆਂ ਨੂੰ ਕੀਤਾ ਅਗਵਾ

ਇੱਕ ਫੌਜ ਦੇ ਬੁਲਾਰੇ ਨੇ ਦੱਸਿਆ ਹੈ ਕਿ ਹਥਿਆਰਬੰਦ ਅੱਤਵਾਦੀਆਂ ਦੇ ਇੱਕ ਗਰੁੱਪ ਨੇ ਬਾਗਲਾਨ-ਏ-ਮਰਕਾਜ਼ੀ ਜ਼ਿਲ੍ਹੇ ਦੇ ਜ਼ਾਰ-ਏ-ਖ਼ੁਸ਼ਕ ਇਲਾਕੇ ‘ਚ ਇੱਕ ਯਾਤਰੀ ਬੱਸ ਨੂੰ ਰੋਕ ਲਿਆ ਅਤੇ ਫਿਰ ਯਾਤਰੀਆਂ ਦੀ ਤਲਾਸ਼ੀ ਲੈਣ ਤੋਂ ਬਾਅਦ 13 ਲੋਕਾਂ ਨੂੰ ਅੱਤਵਾਦੀ ਅਣਪਛਾਤੀ ਜਗ੍ਹਾ ‘ਤੇ ਲੈ ਗਏ ਪਰ ਉਸ ਜਗ੍ਹਾ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ।

Afghanistan terrorists One tourist bus Stop 13 passengers Abduction
ਅਫ਼ਗ਼ਾਨਿਸਤਾਨ ‘ਚ ਅੱਤਵਾਦੀਆਂ ਨੇ ਇੱਕ ਯਾਤਰੀ ਬੱਸ ਨੂੰ ਰੋਕ ਕੇ 13 ਯਾਤਰੀਆਂ ਨੂੰ ਕੀਤਾ ਅਗਵਾ

ਮਿਲੀ ਜਾਣਕਾਰੀ ਮੁਤਾਬਕ ਇਹ ਯਾਤਰੀ ਉੱਤਰੀ ਬਦਖ਼ਸ਼ਾਂ ਤੋਂ ਕਾਬੁਲ ਜਾ ਰਹੇ ਸਨ।ਇਨ੍ਹਾਂ ਅਗਵਾ ਹੋਏ ਯਾਤਰੀਆਂ ਦੀ ਸੁਰੱਖਿਅਤ ਰਿਹਾਈ ਲਈ ਲਗਾਤਾਰ ਕੋਸ਼ਿਸ਼ਾਂ ਚੱਲ ਰਹੀਆਂ ਹਨ।ਅਧਿਕਾਰੀਆਂ ਨੇ ਇਸ ਯਾਤਰੀ ਬੱਸ ਨੂੰ ਅਗਵਾ ਕਰਨ ਪਿੱਛੇ ਤਾਲਿਬਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਪਰ ਬਾਗਲਾਨ ਅਤੇ ਗੁਆਂਢੀ ਕੁੰਦਨਜ ਪ੍ਰਾਂਤ ਦੇ ਕੁੱਝ ਹਿੱਸਿਆਂ ਵਿੱਚ ਸਰਗਰਮ ਤਾਲਿਬਾਨ ਅੱਤਵਾਦੀਆਂ ਨੇ ਜਾਈ ਤੱਕ ਇਸ ਦੀ ਕੋਈ ਜ਼ਿੰਮੇਵਾਰੀ ਨਹੀਂ।
-PTCNews