ਕਾਬੁਲ ਦੀ ਮਸਜਿਦ ‘ਚ ਆਤਮਘਾਤੀ ਬੰਬ ਧਮਾਕਾ, ਮੌਲਵੀ ਸਮੇਤ 2 ਮੌਤਾਂ

Afghanistan: Two killed in bomb attack inside Kabul mosque
ਕਾਬੁਲ ਦੀ ਮਸਜਿਦ 'ਚ ਆਤਮਘਾਤੀ ਬੰਬ ਧਮਾਕਾ, ਮੌਲਵੀ ਸਮੇਤ 2 ਮੌਤਾਂ

ਕਾਬੁਲ ਦੀ ਮਸਜਿਦ ‘ਚ ਆਤਮਘਾਤੀ ਬੰਬ ਧਮਾਕਾ, ਮੌਲਵੀ ਸਮੇਤ 2 ਮੌਤਾਂ:ਕਾਬੁਲ : ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਮੰਗਲਵਾਰ ਨੂੰ ਇੱਕ ਮਸਜਿਦ ਵਿਚ ਹੋਏ ਆਤਮਘਾਤੀ ਬੰਬ ਧਮਾਕੇ ਵਿਚ ਮਸਜਿਦ ਦੇ ਮੌਲਵੀ ਸਮੇਤ 2 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 2 ਹੋਰ ਲੋਕ ਜ਼ਖਮੀ ਹੋ ਗਏ ਹਨ। ਇਹ ਧਮਾਕਾ ਉਸ ਸਮੇਂ ਹੋਇਆ ਜਦ ਲੋਕ ਨਮਾਜ਼ ਪੜ੍ਹਨ ਦੇ ਲਈ ਇਕੱਠੇ ਹੋਏ ਸੀ।

ਅਫ਼ਗਾਨਿਸਤਾਨ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਤਾਰਿਕ ਅਰਿਆਨ ਨੇ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਜੀਰ ਅਕਬਰ ਖ਼ਾਨ ਮਸਜਿਦ ਨੂੰ ਸ਼ਾਮ ਕਰੀਬ 7.25 ਵਜੇ ਉਸ ਸਮੇਂ ਨਿਸ਼ਾਨਾ ਬਣਾਇਆ ਗਿਆ ,ਜਦ ਲੋਕ ਸ਼ਾਮ ਦੀ ਨਮਾਜ਼ ਪੜ੍ਹਨ ਦੇ ਲਈ ਇਕੱਠੇ ਹੋਏ ਸੀ।

ਉਨ੍ਹਾਂ ਨੇ ਦੱਸਿਆ ਕਿ ਇਸ ਹਮਲੇ ਵਿਚ ਮਸਜਿਦ ਵਿਚ ਮੌਜੂਦ ਮੌਲਵੀ ਮੁੱਲਾ ਮੁਹੰਮਦ ਅਯਾਜ ਨਿਆਜੀ ਜ਼ਖਮੀ ਹੋ ਗਏ ਸੀ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਬਾਅਦ ਵਿਚ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਨੇ ਕਿਹਾ ਕਿ ਫਿਲਹਾਲ ਹਮਲੇ ਦੀ ਕਿਸੇ ਸੰਗਠਨ ਨੇ ਜ਼ਿੰਮੇਵਾਰੀ ਨਹੀਂ ਲਈ।
-PTCNews