ਚੰਡੀਗੜ੍ਹ 'ਚ 4 ਦਿਨਾਂ ਦੀ ਰਾਹਤ ਤੋਂ ਬਾਅਦ ਮਿਲੇ 5 ਨਵੇਂ ਕੋਰੋਨਾ ਕੇਸ, ਸ਼ਹਿਰ 'ਚ ਪੀੜਤਾਂ ਦੀ ਗਿਣਤੀ ਹੋਈ 196

By Shanker Badra - May 18, 2020 1:05 pm

ਚੰਡੀਗੜ੍ਹ 'ਚ 4 ਦਿਨਾਂ ਦੀ ਰਾਹਤ ਤੋਂ ਬਾਅਦ ਮਿਲੇ 5 ਨਵੇਂ ਕੋਰੋਨਾ ਕੇਸ, ਸ਼ਹਿਰ 'ਚ ਪੀੜਤਾਂ ਦੀ ਗਿਣਤੀ ਹੋਈ 196:ਚੰਡੀਗੜ੍ਹ : ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਹਫੜਾ -ਦਫੜੀ ਮਚਾ ਦਿੱਤੀ ਹੈ। ਚੰਡੀਗੜ੍ਹ ਸ਼ਹਿਰ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਅੰਕੜਾ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ, ਹਾਲਾਂਕਿ ਪਿਛਲੇ 4 ਦਿਨਾਂ ਤੋਂ ਸ਼ਹਿਰ ਵਾਸੀਆਂ ਨੂੰ ਕੋਰੋਨਾ ਕੇਸਾਂ ਤੋਂ ਥੋੜ੍ਹੀ ਰਾਹਤ ਜ਼ਰੂਰੀ ਮਿਲੀ ਸੀ ਪਰ ਸੋਮਵਾਰ ਨੂੰ ਸ਼ਹਿਰ 'ਚ 5 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ।

ਚੰਡੀਗੜ੍ਹ 'ਚ ਅੱਜ 4 ਦਿਨਾਂ ਦੀ ਰਾਹਤ ਤੋਂ ਬਾਅਦ ਨਵੇਂ 5 ਕੋਰੋਨਾ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ ਤੇ ਇਹ ਸਾਰੇ ਕੇਸ ਕੋਰੋਨਾ ਦਾ ਗੜ੍ਹ ਬਣ ਚੁੱਕੀ ਬਾਪੂਧਾਮ ਕਾਲੋਨੀ ਨਾਲ ਸਬੰਧਿਤ ਹਨ। ਇਨ੍ਹਾਂ ਨਵੇਂ ਮਾਮਲਿਆਂ 'ਚ 29 ਸਾਲ ਦੀ ਔਰਤ, 48 ਸਾਲ ਦਾ ਪੁਰਸ਼, 26 ਸਾਲ ਦਾ ਨੌਜਵਾਨ, 60 ਸਾਲ ਦੀ ਬਜ਼ੁਰਗ ਔਰਤ ਤੇ 10 ਸਾਲ ਦਾ ਬੱਚਾ ਸ਼ਾਮਲ ਹੈ। ਇਸ ਦੌਰਾਨ ਅੱਜ ਮਿਲੇ ਤਿੰਨ ਕੇਸ ਇਕ ਘਰ ਵਿਚੋਂ ਹਨ ਜਦਕਿ ਦੋ ਹੋਰ ਦੂਜੇ ਘਰ ਵਿਚੋਂ ਹਨ।

ਇਸ ਦੇ ਨਾਲ ਹੀ ਬਾਪੂਧਾਮ ਚ ਕੁੱਲ ਮਰੀਜ਼ਾਂ ਦੀ ਗਿਣਤੀ 127 ਹੋ ਗਈ ਹੈ। ਉੱਥੇ ਹੀ ਸ਼ਹਿਰ 'ਚ ਪੀੜਤਾਂ ਦੀ ਗਿਣਤੀ 196 ਤੱਕ ਪਹੁੰਚ ਗਈ ਹੈ।  ਚੰਡੀਗੜ੍ਹ ਵਿਚ ਸਭ ਤੋਂ ਵਧ ਕੇਸ ਬਾਪੂਧਾਮ ਕਾਲੋਨੀ ਵਿਚ ਦੇਖਣ ਨੂੰ ਮਿਲ ਰਹੇ ਹਨ। ਇਸ ਤਰ੍ਹਾਂ ਚੰਡੀਗੜ੍ਹ ਦਾ ਬਾਪੂਧਾਮ ਕਾਲੋਨੀ ਕੋਰੋਨਾ ਦਾ ਗੜ੍ਹ ਬਣਦਾ ਜਾ ਰਿਹਾ ਹੈ ਤੇ ਇਸ ਨਾਲ ਪ੍ਰਸ਼ਾਸਨ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ।
-PTCNews

adv-img
adv-img