ਮੁੱਖ ਖਬਰਾਂ

ਲੁੱਟ 'ਚ ਅਸਫ਼ਲ ਰਹਿਣ 'ਤੇ ਲੁਟੇਰਿਆਂ ਨੇ ਸੁਨਿਆਰੇ ਨੂੰ ਮਾਰੀਆਂ ਗੋਲੀਆਂ

By Jagroop Kaur -- April 13, 2021 12:04 pm -- Updated:Feb 15, 2021

ਸੂਬੇ ਵਿਚ ਲਗਾਤਾਰ ਵੱਧ ਰਿਹਾ ਅਪਰਾਧ , ਅਪਰਾਧੀਆਂ ਦੇ ਹੌਂਸਲੇ ਦਿਨ ਬਦਿਨ ਹੋ ਰਹੇ ਬੁਲੰਦ , ਜੀ ਹਾਂ ਇਹੀ ਕਿਹਾ ਜਾ ਸਕਦਾ ਹੈ ਇਹਨੀਂ ਦਿਨੀਂ ਸਾਹਮਣੇ ਆ ਰਹੀਆਂ ਵਾਰਦਾਤਾਂ ਨੂੰ ਦੇਖਦੇ ਹੋਏ। ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਵਿਖੇ ਲੁੱਟ ਦੀ ਨੀਅਤ ਨਾਲ ਦੁਕਾਨ ’ਚ ਦਾਖਲ ਹੋਏ ਲੁਟੇਰਿਆਂ ਵਲੋਂ ਸੁਨਿਆਰੇ ਨੂੰ ਗੋਲੀ ਮਾਰ ਕੇ ਫ਼ਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਗੋਲੀ ਲੱਗਣ ਕਾਰਨ ਖੂਨ ਨਾਲ ਲਥਪਥ ਜ਼ਖ਼ਮੀ ਹੋਏ ਵਿਅਕਤੀ ਸਾਹਿਲ ਨੂੰ ਇਲਾਜ ਲਈ ਸਥਾਨਕ ਇਕ ਨਿੱਜੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।ਮਿਲੀ ਜਾਣਕਾਰੀ ਅਨੁਸਾਰ ਲੁੱਟਣ ਦੀ ਇਹ ਵਾਰਦਾਤ ਥਾਣਾ ਗੇਟ ਹਕੀਮਾਂ ਦੇ ਫਤਿਹ ਸਿੰਘ ਕਾਲੋਨੀ ਦੀ ਹੈ, ਜਿੱਥੇ ਸਾਹਿਲ ਆਪਣੀ ਦੁਕਾਨ ’ਤੇ ਬੈਠਾ ਹੋਇਆ ਸੀ।

12 booked for firing at jewellery shop

Also Read | With 1.68 lakh new coronavirus cases, India records another new daily high

ਇਸ ਦੌਰਾਨ ਬਾਇਕ ’ਤੇ ਸਵਾਰ ਤਿੰਨ ਲੁਟੇਰੇ ਉਸ ਦੀ ਦੁਕਾਨ ਦੇ ਅੰਦਰ ਦਾਖਲ ਹੋਏ। ਲੁਟੇਰਿਆਂ ਨੇ ਉਸ ਤੋਂ ਗਹਿਣੇ ਅਤੇ ਪੈਸਿਆਂ ਦੀ ਮੰਗ ਕੀਤੀ ਪਰ ਸਾਹਿਲ ਨੇ ਉਨ੍ਹਾਂ ਨੂੰ ਕੁਝ ਵੀ ਦੇਣ ਤੋਂ ਮਨ੍ਹਾ ਕਰ ਦਿੱਤਾ ਅਤੇ ਲੁਟੇਰਿਆਂ ਨਾਲ ਭਿੜ ਗਿਆ।

ReaD More : ਗੈਸ ਸਿਲੰਡਰ ਫਟਣ ‘ਤੇ ਕੰਪਨੀ ਦਿੰਦੀ ਹੈ 50 ਲੱਖ ਦਾ ਮੁਆਵਜ਼ਾ, ਇਸ ਤਰ੍ਹਾਂ ਮਿਲਦਾ ਹੈ ਕਲੇਮ

ਇਸ ਦੌਰਾਨ ਇਕ ਲੁਟੇਰੇ ਨੇ ਪਿਸਟਲ ਕੱਢੀ ਅਤੇ ਸਾਹਿਲ ’ਤੇ ਗੋਲੀ ਚਲਾ ਦਿੱਤੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਗੇਟ ਹਕੀਮਾ ਦੇ ਇੰਚਾਰਜ ਇੰਸਪੈਕਟਰ ਰਣਜੀਤ ਸਿੰਘ ਧਾਲੀਵਾਲ ਪੁਲਸ ਟੀਮ ਨਾਲ ਮੌਕੇ ’ਤੇ ਪਹੁੰਚ ਗਏ। ਪੁਲਸ ਨੇ ਇਸ ਮਾਮਲੇ ਦੀ ਜਾਣਕਾਰੀ ਹਾਸਲ ਕਰਦੇ ਹੋਏ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਦਿੱਤਾ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ।

Click here to follow PTC News on Twitter