ਮੁੱਖ ਖਬਰਾਂ

ਟੈਟੂ ਬਣਾਉਣ ਮਗਰੋਂ ਸਿੱਧੂ ਮੂਸੇਵਾਲਾ ਦੇ ਮਾਪਿਆਂ ਨਾਲ ਆਰਟਿਸਟ ਦੀਆਂ ਤਸਵੀਰਾਂ ਆਈਆਂ ਸਾਹਮਣੇ

By Riya Bawa -- July 29, 2022 12:18 pm -- Updated:July 29, 2022 1:43 pm

ਚੰਡੀਗੜ੍ਹ: ਸਿੱਧੂ ਮੂਸੇਵਾਲਾ ਦੀ ਮੌਤ ਨੂੰ ਅੱਜ 2 ਮਹੀਨੇ ਹੋ ਚੁੱਕੇ ਹਨ ਪਰ ਅੱਜ ਵੀ ਉਹ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ 'ਚ ਜ਼ਿੰਦਾ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਬੀਤੇ ਦਿਨੀ ਆਪਣੇ ਬਾਂਹ 'ਤੇ ਪੁੱਤਰ ਦਾ ਟੈਟੂ ਬਣਵਾਇਆ। ਉਨ੍ਹਾਂ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਲੇਟੇ ਹੋਏ ਹਨ ਅਤੇ ਸਿੱਧੂ ਦੇ ਪਿਤਾ ਆਪਣੇ ਬਾਂਹ ਵਿੱਚ ਆਪਣੇ ਪੁੱਤਰ ਦਾ ਟੈਟੂ ਬਣਵਾ ਰਹੇ ਹਨ। ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੀ ਮਾਤਾ ਜੀ ਨੇ ਵੀ ਸਿੱਧੂ ਮੂਸੇਵਾਲਾ ਦਾ ਨਾਂਅ ਆਪਣੀ ਬਾਂਹ 'ਤੇ ਲਿਖਵਾਇਆ ਹੈ। ਸਿੱਧੂ ਮੂਸੇਵਾਲੇ ਦੇ ਪਿਆਰ ਨੂੰ ਮਾਪਿਆਂ ਨੇ "ਸਰਵਨ ਪੁੱਤ" ਦਾ ਖ਼ਿਤਾਬ ਦੇ ਕੇ ਯਾਦ ਕੀਤਾ ਹੈ।

ਟੈਟੂ ਬਣਾਉਣ ਮਗਰੋਂ ਸਿੱਧੂ ਮੂਸੇਵਾਲਾ ਦੇ ਮਾਪਿਆਂ ਨਾਲ ਆਰਟਿਸਟ ਦੀਆਂ ਤਸਵੀਰਾਂ ਆਈਆਂ ਸਾਹਮਣੇ

ਟੈਟੂ ਬਣਾਉਣ ਮਗਰੋਂ ਸਿੱਧੂ ਮੂਸੇਵਾਲਾ ਦੇ ਮਾਪਿਆਂ ਨਾਲ ਆਰਟਿਸਟ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਪੁੱਤਰ ਦਾ ਟੈਟੂ (Tatto) ਆਪਣੀ ਬਾਂਹ ਤੇ ਬਣਵਾਇਆ ਹੈ ਜਿਸਦੀ ਤਸਵੀਰ ਸ਼ੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਹੀ ਹੈ।

ਟੈਟੂ ਬਣਾਉਣ ਮਗਰੋਂ ਸਿੱਧੂ ਮੂਸੇਵਾਲਾ ਦੇ ਮਾਪਿਆਂ ਨਾਲ ਆਰਟਿਸਟ ਦੀਆਂ ਤਸਵੀਰਾਂ ਆਈਆਂ ਸਾਹਮਣੇ

ਫੋਟੋਆਂ ਵਿਚ ਉਨ੍ਹਾਂ ਦੀਆਂ ਅੱਖਾਂ ਵਿਚ ਪੁੱਤਰ ਲਈ ਪਿਆਰ ਤੇ ਯਾਦ ਸਾਫ਼ ਨਜ਼ਰ ਆ ਰਹੀ ਹੈ। ਹਾਲਾਂਕਿ ਵਾਇਰਲ ਹੋ ਰਹੀ ਤਸਵੀਰ ਹਰ ਕਿਸੇ ਨੂੰ ਭਾਵੁਕ ਕਰ ਰਹੀ ਹੈ। ਲੋਕ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਇਹ ਪਲ ਹਰੇਕ ਨੂੰ ਭਾਵੁਕ ਕਰਨ ਵਾਲਾ ਹੈ। ਇਸ ਤੋਂ ਪਹਿਲਾਂ ਸਿੱਧੂ ਦੇ ਕਈ ਪ੍ਰਸ਼ੰਸਕ ਵੀ ਗਾਇਕ ਦੀਆਂ ਯਾਦਾਂ ਨੂੰ ਤਾਜ਼ਾ ਕਰ ਚੁੱਕੇ ਜਿਨ੍ਹਾਂ ਗਾਇਕ ਦੇ ਨਾਂਅ ਜਾਂ ਗਾਇਕ ਦਾ ਟੈਟੂ ਬਣਵਾਇਆ ਸੀ।

ਟੈਟੂ ਬਣਾਉਣ ਮਗਰੋਂ ਸਿੱਧੂ ਮੂਸੇਵਾਲਾ ਦੇ ਮਾਪਿਆਂ ਨਾਲ ਆਰਟਿਸਟ ਦੀਆਂ ਤਸਵੀਰਾਂ ਆਈਆਂ ਸਾਹਮਣੇ

ਇਹ ਵੀ ਪੜ੍ਹੋ: ਕੀ ਹੈ ਪਾਕੇਟ ਲਹਿੰਗਾ? ਸਚਿਨ ਤੇਂਦੁਲਕਰ ਦੀ ਬੇਟੀ ਨੇ ਵੀ ਕਰਵਾਇਆ ਇਸ 'ਚ ਫੋਟੋਸ਼ੂਟ, ਵੇਖੋ PHOTOS

ਗੌਰਤਲਬ ਹੈ ਕਿ ਅੱਜ ਯਾਨੀ 29 ਜੁਲਾਈ ਨੂੰ ਮਾਨਸਾ ਜ਼ਿਲ੍ਹੇ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਨੂੰ ਦੋ ਮਹੀਨੇ ਹੋ ਗਏ ਹਨ ਪਰ ਫਿਰ ਵੀ ਲੋਕ ਆਪਣੇ ਚਹੇਤੇ ਗਾਇਕ ਮੂਸੇਵਾਲਾ ਨੂੰ ਵੱਖ-ਵੱਖ ਤਰੀਕਿਆਂ ਨਾਲ ਅੱਜ ਯਾਦ ਕਰ ਰਹੇ ਹਨ।

ਵੇਖੋ VIDEO-------

-PTC News

  • Share