ਬੇਅਦਬੀ ਮਾਮਲੇ ਤੋਂ ਬਾਅਦ ਹੁਣ ਵਿਵਾਦਿਤ ਪੋਸਟਰ ਮਾਮਲੇ 'ਚ ਵੀ SIT ਨੂੰ ਵੱਡਾ ਝਟਕਾ, 4 ਡੇਰਾ ਪ੍ਰੇਮੀਆਂ ਨੂੰ ਮਿਲੀ ਜ਼ਮਾਨਤ

By Jashan A - July 27, 2021 5:07 pm

ਫਰੀਦਕੋਟ: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਤੋਂ ਬਾਅਦ ਹੁਣ ਵਿਵਾਦਿਤ ਪੋਸਟਰ ਮਾਮਲੇ 'ਚ ਵੀ ਵਿਸ਼ੇਸ਼ ਜਾਂਚ ਟੀਮ ਨੂੰ ਵੱਡਾ ਝਟਕਾ ਲੱਗਿਆ ਹੈ। ਦਰਅਸਲ, ਫਰੀਦਕੋਟ ਅਦਾਲਤ ਨੇ ਸ਼ਕਤੀ ਸਿੰਘ, ਰਣਜੀਤ ਸਿੰਘ, ਬਲਜੀਤ ਸਿੰਘ ਅਤੇ ਸੂਖਜਿੰਦਰ ਸਿੰਘ ਸਨੀ ਕੰਡਾ ਨੂੰ ਜਮਾਨਤ ਦੇ ਦਿੱਤੀ ਗਈ ਹੈ।

ਇਹ 4 ਡੇਰਾ ਪ੍ਰੇਮੀ FIR ਨੰਬਰ 117/2015 ਵਿਚ ਨਾਮਜਦ ਸਨ। ਪਹਿਲਾਂ fir ਨੰਬਰ 128/2015 ਅਤੇ ਹੁਣ fir ਨੰਬਰ 117 ਵਿਚ ਜਮਾਨਤ ਮਿਲਣ ਤੋਂ ਬਾਅਦ ਇਹਨਾਂ 4 ਕਥਿਤ ਦੋਸ਼ੀਆਂ ਦੀ ਰਿਹਾਈ ਦਾ ਰਸਤਾ ਸਾਫ਼ ਹੋ ਗਿਆ ਹੈ।

ਜ਼ਿਕਰਯੋਗ ਹੈ ਕਿ ਬਰਗਾੜੀ ਦੇ ਗੁਰਦੁਆਰਾ ਸਾਹਿਬ ਦੀ ਕੰਧ ਤੇ ਹੱਥ ਲਿਖਤ ਭਡ਼ਕਾਊ ਪੋਸਟਰ ਲਾਉਣ ਦੇ ਸਬੰਧ ’ਚ ਥਾਣਾ ਬਾਜਾਖਾਨਾ ਵਿਖੇ ਸਤੰਬਰ 2015 ਨੂੰ ਐੱਫ.ਆਈ.ਆਰ. ਨੰਬਰ 117 ਦਰਜ ਹੋਈ ਸੀ।

ਹੋਰ ਪੜ੍ਹੋ: ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਮਗਰੋਂ ਪਹਿਲੀ ਵਾਰ ਕੈਪਟਨ ਨੂੰ ਮਿਲਣ ਪਹੁੰਚੇ ਸਿੱਧੂ, ਹੋ ਰਹੀ ਹੈ ਅਹਿਮ ਮੀਟਿੰਗ

ਇਥੇ ਇਹ ਵੀ ਦੱਸਣਾ ਬੜਾ ਜ਼ਰੂਰੀ ਹੈ ਕਿ ਫਰੀਦਕੋਟ ਅਦਾਲਤ ਵਲੋਂ ਪਿਛਲੇ ਦਿਨੀਂ ਡੇਰਾ ਸਿਰਸਾ ਦੀ ਨੈਸ਼ਨਲ ਕਮੇਟੀ ਦੇ ਤਿੰਨ ਮੈਂਬਰਾਂ ਖਿਲਾਫ ਗ੍ਰਿਫ਼ਤਾਰੀ ਵਰੰਟ (Arrest warrants) ਜਾਰੀ ਕਰ ਦਿੱਤੇ ਹਨ। ਅਦਾਲਤ ਨੇ ਹਰਸ਼ ਧੂਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਦੇ ਵਾਰੰਟ ਜਾਰੀ ਕੀਤੇ ਹਨ।

ਹਰਸ਼ ਧੂਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਪਹਿਲਾਂ ਹੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਮਾਮਲੇ ਵਿਚ ਭਗੌੜੇ ਹਨ ਤੇ ਹੁਣ ਅਦਾਲਤ ਵੱਲੋਂ ਵਾਰੰਟ ਜਾਰੀ ਕਰ ਦਿੱਤੇ ਹਨ, ਜਿਸ ਦੌਰਾਨ ਪੁਲਿਸ ਕਿਸੇ ਵੀ ਵੇਲੇ ਮੁਲਜ਼ਮਾਂ ਨੂੰ ਗ੍ਰਿਫਤਾਰੀ ਕਰ ਸਕਦੀ ਹੈ।

-PTC News

adv-img
adv-img