ਮੁੱਖ ਖਬਰਾਂ

ਗੈਂਗਸਟਰ ਜਗਰੂਪ ਰੂਪਾ ਦੇ ਐਨਕਾਊਂਟਰ ਤੋਂ ਬਾਅਦ ਪਰਿਵਾਰ ਨੇ ਲਾਸ਼ ਲੈਣ ਤੋਂ ਕੀਤਾ ਇਨਕਾਰ !

By Pardeep Singh -- July 21, 2022 8:41 am -- Updated:July 21, 2022 8:42 am

ਅੰਮ੍ਰਿਤਸਰ: ਬੀਤੇ ਦਿਨ ਪੰਜਾਬ ਪੁਲਿਸ ਨੇ ਸ਼ੂਟਰ ਜਗਰੂਪ ਸਿੰਘ ਉਰਫ਼ ਰੂਪਾ ਤੇ ਮਨੂੰ ਕੁੱਸਾ ਦਾ  ਅੰਮ੍ਰਿਤਸਰ ਦੇ ਨਜ਼ਦੀਕ ਇੱਕ ਪਿੰਡ ਭਕਨਾ ਵਿੱਚ ਐਨਕਾਊਂਟਰ ਕਰ ਦਿੱਤਾ ਹੈ। ਪੁਲਿਸ ਵੱਲੋਂ ਗੈਂਗਸਟਰਾਂ ਨੂੰ ਮਾਰੇ ਜਾਣ ਤੋਂ ਬਾਅਦ ਪੱਟੀ ਦੇ ਨੇੜਲੇ ਪਿੰਡ ਜੋੜਾ ਦੇ ਖੇਤਾਂ ’ਚ ਬਣੇ ਸ਼ੂਟਰ ਜਗਰੂਪ ਸਿੰਘ ਉਰਫ਼ ਰੂਪਾ ਦੇ ਘਰ ਵਿੱਚ ਪੂਰੀ ਤਰ੍ਹਾਂ ਨਾਲ ਸੁੰਨਸਾਨ ਸੀ। ਤੁਹਾਨੂੰ ਦੱਸ ਦੇਈਏ ਕਿ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕੀਤਾ ਜਾਵੇਗਾ।

ਤੁਹਾਨੂੰ ਦੱਸ ਦੇਈਏ ਕਿ ਗੈਂਗਸਟਰ ਜਗਰੂਪ ਸਿੰਘ ਰੂਪਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਕਿਸੇ ਵੀ ਬਾਹਰੀ ਵਿਅਕਤੀ ਨੂੰ ਘਰ ਅੰਦਰ ਵੜਨ ਦੀ ਆਗਿਆ ਨਹੀਂ ਦਿੱਤੀ ਗਈ ਅਤੇ ਮੀਡੀਆ ਤੋਂ ਵੀ ਦੂਰੀ ਬਣਾਈ ਰੱਖੀ। ਗੈਂਗਸਟਰ ਰੂਪਾ ਦੇ ਪਿਤਾ ਦਾ ਕਹਿਣਾ ਹੈ  ਕਿ ਜੇ ਜਗਰੂਪ ਸਿੰਘ ਉਰਫ ਰੂਪਾ ਨੇ ਕਿਸੇ ਦੇ ਪੁੱਤ ਕਤਲ ਕੀਤਾ ਹੈ ਤਾਂ ਪੁਲਿਸ ਨੇ ਵੀ ਉਸ ਨੂੰ ਮਾਰ ਦਿੱਤਾ ਹੈ ਤੇ ਉਸ ਦੇ ਕਰਮਾ ਦੀ ਸਜ਼ਾ ਉਸ ਨੂੰ ਮਿਲ ਗਈ ਹੈ। ਰੂਪਾ ਦੇ ਪਿਤਾ ਨੇ ਕਿਹਾ ਕਿ ਉਹ ਆਪਣੇ ਪੁੱਤ ਦੀ ਲਾਸ਼ ਲੈਣ ਨਹੀਂ ਜਾਵੇਗਾ। ਉਥੇ ਹੀ ਦੂਜੇ ਪਾਸੇ ਗੈਂਗਸਟਰ ਜਗਰੂਪ ਸਿੰਘ ਰੂਪਾ ਦੀ ਮਾਂ ਨੇ ਕਿਹਾ ਕਿ ਮੇਰੇ ਪੁੱਤ ਨੇ ਗਲਤੀ ਕੀਤੀ ਹੈ ਤਾਂ ਅੱਜ ਉਸ ਨੂੰ ਗਲਤੀ ਦੀ ਮਿਲੀ ਹੈ। ਮਾਂ ਨੇ ਕਿਹਾ ਕਿ ਜੇਕਰ ਪੁਲਿਸ ਉਹਨਾਂ ਨੂੰ ਲਾਸ਼ ਦੇਵੇਗੀ ਤਾਂ ਉਹ ਲੈ ਲੈਣਗੇ ਨਹੀਂ ਤਾਂ ਨਹੀਂ ਲੈਣਗੇ।

ਉਧਰ ਗੈਗਸਟਰ ਮਨੂੰ ਕੁੱਸਾ ਦੇ ਅੰਤਿਮ ਸਸਕਾਰ ਨੂੰ ਲੈ ਕੇ ਵੀ ਕੋਈ ਸਾਹਮਣੇ ਨਹੀਂ ਆ ਰਿਹਾ ਹੈ। ਉਸ ਦਾ ਮਨੂੰ ਦਾ ਭਰਾ ਗੁਰਦੀਪ ਸਿੰਘ ਜੇਲ੍ਹ ਵਿੱਚ ਨਜ਼ਰਬੰਦ ਹੈ ਅਤੇ ਘਰ  ਵਿੱਚ ਪਿਛਲੇ ਮਹੀਨੇ ਤੋਂ ਤਾਲਾ ਲੱਗਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਕਾਨੂੰਨ ਮੁਤਾਬਕ ਪਰਿਵਾਰਕ ਮੈਂਬਰਾਂ ਨੂੰ ਮ੍ਰਿਤਕ ਦੇਹ ਸਪੁਰਦ ਕਰਨੀ ਹੁੰਦੀ ਹੈ।

ਇਹ ਵੀ ਪੜ੍ਹੋ:Presidential Election Result 2022: ਵੋਟਾਂ ਦੀ ਹੋਵੇਗੀ ਗਿਣਤੀ, ਦੇਸ਼ ਦਾ 15ਵਾਂ ਰਾਸ਼ਟਰਪਤੀ ਕੌਣ ਬਣੇਗਾ

-PTC News

  • Share