Sat, Apr 20, 2024
Whatsapp

ਐਨਕਾਊਂਟਰ ਤੋਂ ਬਾਅਦ ਪਰਿਵਾਰ ਨੇ ਦੱਸੀ ਜੈਪਾਲ ਦੇ ਖਿਡਾਰੀ ਤੋਂ ਗੈਂਗਸਟਰ ਬਣਨ ਦੀ ਕਹਾਣੀ

Written by  Jagroop Kaur -- June 10th 2021 06:28 PM -- Updated: June 10th 2021 06:30 PM
ਐਨਕਾਊਂਟਰ ਤੋਂ ਬਾਅਦ ਪਰਿਵਾਰ ਨੇ ਦੱਸੀ ਜੈਪਾਲ ਦੇ ਖਿਡਾਰੀ ਤੋਂ ਗੈਂਗਸਟਰ ਬਣਨ ਦੀ ਕਹਾਣੀ

ਐਨਕਾਊਂਟਰ ਤੋਂ ਬਾਅਦ ਪਰਿਵਾਰ ਨੇ ਦੱਸੀ ਜੈਪਾਲ ਦੇ ਖਿਡਾਰੀ ਤੋਂ ਗੈਂਗਸਟਰ ਬਣਨ ਦੀ ਕਹਾਣੀ

ਬੀਤੇ ਕੁਝ ਦਿਨਾਂ ਤੋਂ ਪੰਜਾਬ ਦਾ ਮਹੌਲ ਸਨਸਨੀ ਭਰਿਆ ਰਿਹਾ ਹੈ ,ਪੰਜਾਬ ਪੁਲਿਸ ਲਈ ਸਿਰਦਰਦੀ ਬਣੇ ਅਤੇ ਜਗਰਾਓਂ ਦੀ ਦਾਣਾ ਮੰਡੀ ਵਿਚ ਦੋ ਥਾਣੇਦਾਰਾਂ ਨੂੰ ਕਤਲ ਕਰਨ ਵਾਲੇ ਏ ਕੈਟਾਗਿਰੀ ਦੇ ਖ਼ਤਰਨਾਕ ਗੈਂਗਸਟਰ ਜੈਪਾਲ ਭੁੱਲਰ ਅਤੇ ਗੈਂਗਸਟਰ ਜਸਪ੍ਰੀਤ ਸਿੰਘ ਜੱਸੀ ਦਾ ਬੀਤੇ ਦਿਨ ਐਨਕਾਊਂਟਰ ਕਰ ਦਿੱਤਾ ਗਿਆ। ਇਸ ਸਬੰਧੀ ਅੱਜ ਜੈਪਾਲ ਭੁੱਲਰ ਦੇ ਰਿਸ਼ਤੇਦਾਰਾਂ ਨਾਲ ਕੀਤੀ ਗਈ ਗੱਲਬਾਤ ਕੀਤੀ ਗਈ। ਰਿਸ਼ਤੇਦਾਰਾਂ ਨੇ ਦੱਸਿਆ ਕਿ ਬਚਪਨ ’ਚ ਜੈਪਾਲ ਭੁੱਲਰ ਬਹੁਤ ਵਧੀਆ ਸੀ ਪਰ ਉਹ ਜ਼ੁਰਮ ਦੀ ਦੁਨੀਆ ’ਚ ਕਿਵੇਂ ਚਲਾ ਗਿਆ ਪਤਾ ਹੀ ਨਹੀਂ ਚੱਲਿਆ। Read More :   ਅਮਰੀਕਾ ‘ਚ ਨਸਲਕੁਸ਼ੀ ਦਾ ਸ਼ਿਕਾਰ ਹੁੰਦਾ ਹਰ ਦੂਜਾ ਭਾਰਤੀ, ਸੋਧ ‘ਚ ਹੋਏ ਕਈ ਹੋਰ… ਉਨ੍ਹਾਂ ਦਾ ਕਹਿਣਾ ਹੈ ਕਿ ਉਸ ਦੇ ਮਾਤਾ-ਪਿਤਾ ਨੇ ਉਸ ਨੂੰ ਸਮਝਾਉਣ ਦੀ ਬੇਹੱਦ ਕੋਸ਼ਿਸ਼ ਕੀਤੀ ਸੀ ਪਰ ਉਹ ਸਮਝਿਆ ਨਹੀਂ। ਉਸ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਐਨਕਾਉਂਟਰ ਗਲਤ ਹੈ ਪਹਿਲਾਂ ਵੀ ਤਾਂ ਕਈ ਗੈਂਗਸਟਰ ਫੜ੍ਹ ਗਏ ਹਨ। ਕਿਹਾ ਜਾਂਦਾ ਹੈ ਕਿ ਜੈਪਾਲ ਭੁੱਲਰ 2003 ਤੋਂ ਬਾਅਦ ਉਹ ਗੈਂਗਸਟਰ ਦੀ ਦੁਨੀਆ ’ਚ ਚਲਾ ਗਿਆ। ਇਸ ਸਬੰਧੀ ਜੈਪਾਲ ਭੁੱਲਰ ਦੀ ਮਾਂ ਨਾਲ ਵੀ ਗੱਲਬਾਤ ਕੀਤੀ ਗਈ ਉਨ੍ਹਾਂ ਰੋ-ਰੋ ਕੇ ਕਿਹਾ ਕਿ ਮੇਰਾ ਪੁੱਤਰ ਗੈਂਗਸਟਰ ਬਣਿਆ ਨਹੀਂ ਉਸ ਨੂੰ ਗੈਂਗਸਟਰ ਬਣਾਇਆ ਗਿਆ ਹੈ। Where's Jaipal? Punjab's prime gangster still out of police reach - Hindustan Times Read More : ਅਮਰੀਕਾ ‘ਚ ਨਸਲਕੁਸ਼ੀ ਦਾ ਸ਼ਿਕਾਰ ਹੁੰਦਾ ਹਰ ਦੂਜਾ ਭਾਰਤੀ, ਸੋਧ ‘ਚ ਹੋਏ ਕਈ ਹੋਰ... ਜੈਪਾਲ ਤੇ ਜੱਸੀ ਦੋਵੇਂ ਖਿਡਾਰੀ ਤੋਂ ਨਸ਼ਾ ਤਸਕਰ ਬਣ ਗਏ ਤੇ ਫਿਰ ਗੈਂਗਸਟਰ ਬਣ ਗਏ। ਗੈਂਗਸਟਰ ਜੈਪਾਲ ਸਾਲ 2003 ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਹੈਮਰ ਥ੍ਰੋਅ ਦੀ ਪ੍ਰੈਕਟਿਸ ਕਰਦਾ ਸੀ। ਉਹ ਪੰਜਾਬ ਦਾ ਇੱਕ ਚੰਗਾ ਹੈਮਰ ਥ੍ਰੋਅਰ ਸੀ ਤੇ ਜਲੰਧਰ ਵਿੱਚ ਵੀ ਅਭਿਆਸ ਕਰਦਾ ਰਿਹਾ ਸੀ।

ਇਸ ਸਬੰਧੀ ਜਦੋਂ ਜੈਪਾਲ ਭੁੱਲਰ ਦੇ ਰਿਸ਼ਤੇਦਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬਚਪਨ ’ਚ ਜੈਪਾਲ ਭੁੱਲਰ ਬਹੁਤ ਭਲਾਮਾਨ ਸੀ ਅਤੇ ਨਾ ਹੀ ਕਦੇ ਵੀ ਉਸ ਨੇ ਉੱਚੀ ਆਵਾਜ਼ ’ਚ ਗੱਲ ਕੀਤੀ ਸੀ। ਉਹ ਬੇਹੱਦ ਵਧੀਆ ਖਿਡਾਰੀ ਸੀ। ਜੈਪਾਲ ਭੁੱਲਰ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਸਮਝਿਆ ਨਹੀਂ। ਇਸ ਸਬੰਧੀ ਉਨ੍ਹਾਂ ਨੇ ਪਰਿਵਾਰ ਬਾਰੇ ਦੱਸਿਆ ਕਿ ਪਰਿਵਾਰ ਬੇਹੱਦ ਵਧੀਆ ਤੇ ਸੁਲਝਿਆ ਪਰਿਵਾਰ ਹੈ।

Top News view more...

Latest News view more...