ਮੁੱਖ ਖਬਰਾਂ

ਸਿਹਤ ਮੰਤਰੀ ਦੇ ਰੁੱਖੇ ਰਵੱਈਏ ਮਗਰੋਂ ਵੜਿੰਗ ਸਾਹਮਣੇ ਭਾਵੁਕ ਹੋਏ ਵੀਸੀ ਡਾ. ਰਾਜ ਬਹਾਦਰ

By Pardeep Singh -- July 30, 2022 2:21 pm -- Updated:July 30, 2022 2:22 pm

ਮੋਹਾਲੀ: ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਕੁਮਾਰ ਬਹਾਦਰ ਨਾਲ ਮੁਲਾਕਾਤ ਕਰਨ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਮੋਹਾਲੀ ਵਿਖੇ ਪਹੁੰਚੇ। ਇਸ ਮੌਕੇ ਗੱਲਾਂ ਕਰਦੇ ਹੋਏ ਵੀਸੀ ਡਾ.ਰਾਜ ਬਹਾਦਰ ਭਾਵੁਕ ਹੋ ਗਏ।  ਕਾਂਗਰਸ ਪ੍ਰਧਾਨ ਰਾਜ ਵੜਿੰਗ ਨੇ ਕਿਹਾ ਹੈ ਕਿ ਡਾ.ਰਾਜ ਬਹਾਦਰ ਵੱਲੋਂ ਕੀਤੇ ਗਏ ਕੰਮ ਦੀ ਸ਼ਲਾਘਾ ਕਰਦੇ ਹਾਂ ਅਤੇ ਤੁਹਾਡੇ ਕੰਮ ਭੁੱਲੇ ਨਹੀਂ ਜਾ ਸਕਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਤੁਸੀਂ ਕੋਰੋਨਾ ਕਾਲ ਵਿੱਚ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਲੋਕਾਂ ਦੀ ਸੇਵਾ ਕੀਤੀ। ਇਸ ਤੋਂ ਇਲਾਵਾ ਰਾਜਾ ਵੜਿੰਗ ਨੇ ਕਿਹਾ ਹੈ ਕਿ ਹਜ਼ਾਰਾਂ ਲੋਕਾਂ ਨੇ ਸੋਸ਼ਲ ਮੀਡੀਆ ਉੱਤੇ ਕੁਮੈਂਟ ਕੀਤੇ ਹਨ ਕਿ ਡਾ.ਰਾਜ ਬਹਾਦਰ ਨੇ ਸਾਡੀ ਜਾਨ ਬਚਾਈ ਹੈ ਅਤੇ ਕਈਆਂ ਨੇ ਇਹ ਵੀ ਕਿਹਾ ਹੈ ਕਿ ਡਾ.ਰਾਜ ਬਹਾਦਰ ਕਾਰਨ ਅਸੀਂ ਠੀਕ ਹੋ ਗਏ।

ਤੁਹਾਨੂੰ ਦੱਸ ਦੇਈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਟਵੀਟ ਵੀ ਕੀਤਾ ਹੈ ਅਤੇ ਟਵੀਟ ਵਿੱਚ ਡਾ.ਰਾਜ ਬਹਾਦਰ ਵੱਲੋਂ ਕੀਤੇ ਗਏ ਕੰਮਾਂ ਦੀ ਸ਼ਲਾਘਾ ਵੀ ਕੀਤੀ ਹੈ।

ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨ ਸਿਹਤ ਮੰਤਰੀ ਵੱਲੋਂ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨਾਲ ਕੀਤੇ ਗਏ ਮਾੜੇ ਸਲੂਕ ਦਾ ਮਾਮਲਾ ਕਾਫੀ ਭਖ ਗਿਆ ਹੈ। ਬੀਤੇ ਦਿਨ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਦਾ ਦੌਰਾ ਕਰਨ ਆਏ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਬੰਦ ਪਏ ਵਾਰਡ ਨੂੰ ਖੋਲ੍ਹ ਕੇ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦੁਰ ਨੂੰ ਬਿਸਤਰੇ ਉਤੇ ਪਏ ਪੁਰਾਣੇ ਗੱਦੇ 'ਤੇ ਲਟਾ ਦਿੱਤਾ।ਇਸ ਤੋਂ ਦੁਖੀ ਹੋ ਕੇ ਡਾ. ਰਾਜ ਬਹਾਦੁਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਦੇਰ ਰਾਤ ਰਾਜਪਾਲ ਬਨਵਾਰੀ ਲਾਲ ਪੁਰਹਿਤ ਨੂੰ ਆਪਣਾ ਅਸਤੀਫਾ ਪੱਤਰ ਭੇਜ ਦਿੱਤਾ। ਇਸ ਤਰ੍ਹਾਂ ਮਾੜੇ ਸਲੂਕ ਕਾਰਨ ਉਹ ਕਾਫੀ ਪਰੇਸ਼ਾਨ ਚੱਲ ਰਹੇ ਸਨ।

 ਸ਼ੁੱਕਰਵਾਰ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦਾ ਦੌਰਾ ਕਰਨ ਆਏ ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨਿਰੀਖਣ ਦੌਰਾਨ ਇਕ ਵਾਰਡ 'ਚ ਬੈੱਡ 'ਤੇ ਪਏ ਇਕ ਫਟੇ ਹੋਏ ਪੁਰਾਣੇ ਗੱਦੇ ਨੂੰ ਦੇਖ ਕੇ ਭੜਕ ਗਏ। ਇਸ ਦੌਰਾਨ ਉਨ੍ਹਾਂ ਦੇ ਨਾਲ ਮੌਜੂਦ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵੀਸੀ ਡਾ. ਰਾਜ ਬਹਾਦੁਰ ਨੂੰ ਇਸ ਗੱਦੇ 'ਤੇ ਲੇਟਣ ਲਈ ਕਿਹਾ ਗਿਆ ਤਾਂ ਉਨ੍ਹਾਂ ਨੂੰ ਬਿਨਾਂ ਆਪਣੀ ਮਰਜ਼ੀ ਦੇ ਗੱਦੇ ਉਤੇ ਲੇਟਣਾ ਪਿਆ। ਤੁਹਾਨੂੰ ਦੱਸ ਦੇਈਏ ਕਿ ਸਿਹਤ ਮੰਤਰੀ ਦੇ ਮਾੜੇ ਰਵੱਈਏ ਤੋਂ ਪਰੇਸ਼ਾਨ ਹੋ ਕੇ ਡਾ. ਰਾਜ ਬਹਾਦਰ ਦੇ ਪੀਏ ਓਪੀ ਚੌਧਰੀ ਨੇ ਵੀ ਅਸਤੀਫ਼ਾ ਦੇ ਦਿੱਤਾ। ਇਸ ਤੋਂ ਪਹਿਲਾਂ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾ. ਰਾਜੀਵ ਦੇਵਗਨ ਤੇ ਗੁਰੂ ਨਾਨਕ ਦੇਵ ਹਸਪਤਾਲ (ਜੀਐਨਡੀਐਚ) ਦੇ ਮੈਡੀਕਲ ਸੁਪਰਡੈਂਟ ਡਾ. ਕੇਡੀ ਸਿੰਘ ਨੇ ਸਰਕਾਰ ਨੂੰ ਆਪਣੇ ਅਸਤੀਫ਼ੇ ਭੇਜੇ ਸਨ।

ਇਹ ਵੀ ਪੜ੍ਹੋ : ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ ਕੋਰੋਨਾ ਪਾਜ਼ੇਟਿਵ, ਖ਼ੁਦ ਨੂੰ ਕੀਤਾ ਇਕਾਂਤਵਾਸ

  • Share