Wed, Apr 24, 2024
Whatsapp

Agnipath scheme protest : ਫੌਜ ਦੀ ਭਰਤੀ ਯੋਜਨਾ 'ਅਗਨੀਪਥ' ਨੂੰ ਲੈ ਕੇ ਦੂਜੇ ਦਿਨ ਵੀ ਰੋਸ

Written by  Pardeep Singh -- June 17th 2022 10:56 AM -- Updated: June 17th 2022 10:57 AM
Agnipath scheme protest : ਫੌਜ ਦੀ ਭਰਤੀ ਯੋਜਨਾ 'ਅਗਨੀਪਥ' ਨੂੰ ਲੈ ਕੇ ਦੂਜੇ ਦਿਨ ਵੀ ਰੋਸ

Agnipath scheme protest : ਫੌਜ ਦੀ ਭਰਤੀ ਯੋਜਨਾ 'ਅਗਨੀਪਥ' ਨੂੰ ਲੈ ਕੇ ਦੂਜੇ ਦਿਨ ਵੀ ਰੋਸ

ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਹਥਿਆਰਬੰਦ ਬਲਾਂ ਵਿੱਚ ਭਰਤੀ ਲਈ ਐਲਾਨੀ ਗਈ ‘ਅਗਨੀਪਥ’ ਯੋਜਨਾ ਖ਼ਿਲਾਫ਼ ਕਈ ਰਾਜਾਂ ਵਿੱਚ ਦੂਜੇ ਦਿਨ ਵੀ ਰੋਸ ਪ੍ਰਦਰਸ਼ਨ ਹੋ ਰਹੇ ਹਨ। ਰੇਲ ਗੱਡੀਆਂ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ। ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਗਿਆ। ਦੇਸ਼ ਭਰ 'ਚ ਕਈ ਥਾਵਾਂ 'ਤੇ ਰੇਲ ਪਟੜੀਆਂ 'ਤੇ ਪ੍ਰਦਰਸ਼ਨ ਹੋਏ, ਜਿਸ ਨਾਲ ਰੇਲ ਗੱਡੀਆਂ ਪ੍ਰਭਾਵਿਤ ਹੋਈਆਂ। ਬਿਹਾਰ 'ਚ ਪ੍ਰਦਰਸ਼ਨ ਦੌਰਾਨ ਰੇਲ ਗੱਡੀ ਦੀਆਂ 10 ਬੋਗੀਆਂ ਨੂੰ ਅੱਗ ਲਗਾ ਦਿੱਤੀ ਗਈ। agnipath3 (2)  'ਅਗਨੀਪਥ' ਯੋਜਨਾ ਤਹਿਤ ਭਰਤੀ ਦੀ ਉਮਰ ਕੀਤੀ 23 ਸਾਲ ਕੇਂਦਰ ਹਥਿਆਰਬੰਦ ਬਲਾਂ ਵਿੱਚ ਭਰਤੀ ਲਈ ਐਲਾਨੀ ਗਈ 'ਅਗਨੀਪਥ' ਯੋਜਨਾ ਦੇ ਵਿਰੁੱਧ ਰੇਲ ਗੱਡੀਆਂ ਵਿੱਚ ਅੱਗ ਲਗਾਉਣ, ਜਨਤਕ ਅਤੇ ਪੁਲਿਸ ਵਾਹਨਾਂ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਦੇ ਵਿਚਾਲੇ ਸਰਕਾਰ ਨੇ ਵੀਰਵਾਰ ਨੂੰ ਸਾਲ 2022 ਲਈ ਇਸ ਪ੍ਰਕਿਰਿਆ ਦੇ ਤਹਿਤ ਭਰਤੀ ਦੀ ਉਮਰ ਪਹਿਲਾਂ ਤੋਂ ਘੋਸ਼ਿਤ ਕੀਤੀ ਸੀ ਪਰ ਸਰਕਾਰ ਨੇ ਵਿਰੋਧ ਵੇਖਦੇ ਹੋਏ 21 ਸਾਲ ਤੋਂ ਵਧਾ ਕੇ 23 ਸਾਲ ਕਰ ਦਿੱਤੀ ਹੈ। ਕੀ ਹੈ 'ਅਗਨੀਪਥ' ਸਕੀਮ, ਜਿਸ ਦਾ ਪੂਰੇ ਦੇਸ਼ 'ਚ ਹੋ ਰਿਹੈ ਵਿਰੋਧ ਰੋਸ ਪ੍ਰਦਰਸ਼ਨ - ਕਈ ਥਾਵਾਂ ਉੱਤੇ ਹਿੰਸਕ ਘਟਨਾਵਾਂ ਬਿਹਾਰ ਦੇ 19 ਜ਼ਿਲ੍ਹਿਆਂ 'ਚ ਪ੍ਰਦਰਸ਼ਨਾਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇੱਥੇ ਕਈ ਥਾਵਾਂ 'ਤੇ ਪ੍ਰਦਰਸ਼ਨ ਹਿੰਸਕ ਹੋ ਗਏ ਹਨ। ਲਖੀਸਰਾਏ 'ਚ ਟਰੇਨ ਦੀਆਂ 10 ਬੋਗੀਆਂ ਨੂੰ ਅੱਗ ਲਗਾ ਦਿੱਤੀ ਗਈ। ਹਾਜੀਪੁਰ ਸਟੇਸ਼ਨ 'ਤੇ ਵੀ ਭਾਰੀ ਭੰਨਤੋੜ ਕੀਤੀ ਗਈ। ਬੇਤਯਾਹ ਵਿੱਚ ਵੀ ਢਾਹੇ ਗਏ। ਬਕਸਰ 'ਚ ਵਿਦਿਆਰਥੀਆਂ ਨੇ ਰੇਲਵੇ ਟਰੈਕ 'ਤੇ ਪ੍ਰਦਰਸ਼ਨ ਕੀਤਾ। ਇੱਥੇ ਡੁਮਰਾਓਂ ਰੇਲਵੇ ਸਟੇਸ਼ਨ ਦੀਆਂ ਅਪ ਅਤੇ ਡਾਊਨ ਲਾਈਨਾਂ ਜਾਮ ਹੋ ਗਈਆਂ। ਦਿੱਲੀ-ਕੋਲਕਾਤਾ ਰੇਲ ਮਾਰਗ 'ਤੇ ਜਾਮ ਲੱਗਣ ਕਾਰਨ ਕਈ ਟਰੇਨਾਂ ਘੰਟਿਆਂ ਤੱਕ ਫਸੀਆਂ ਰਹੀਆਂ। ਫੌਜ ਦੀ ਭਰਤੀ ਦੇ ਨਵੇਂ ਨਿਯਮ ਦੇ ਵਿਰੋਧ 'ਚ ਵਿਦਿਆਰਥੀਆਂ ਨੇ ਸਵੇਰੇ 5 ਵਜੇ ਤੋਂ ਹੀ ਰੇਲਵੇ ਟਰੈਕ 'ਤੇ ਬੈਠ ਕੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਸ਼ੁੱਕਰਵਾਰ ਸਵੇਰੇ ਸਮਸਤੀਪੁਰ 'ਚ ਜੰਮੂ ਤਵੀ-ਗੁਹਾਟੀ ਐਕਸਪ੍ਰੈਸ ਟਰੇਨ ਨੂੰ ਅੱਗ ਲਗਾ ਦਿੱਤੀ। ਕੀ ਹੈ ਅਗਨੀਪਥ ਸਕੀਮ  ਫ਼ੌਜ ਵਿੱਚ ਜਵਾਨਾਂ ਦੀ ਭਰਤੀ ਲਈ ਭਾਰਤ ਸਰਕਾਰ ਨੇ ਨਵੀਂ ਸਕੀਮ ਸ਼ੁਰੂ ਕੀਤੀ ਹੈ। ਇਸ ਸਕੀਮ ਦਾ ਨਾਮ 'ਅਗਨੀਪਥ' ਰੱਖਿਆ ਗਿਆ ਤੇ ਇਸ ਤਹਿਤ ਭਰਤੀ ਕੀਤੇ ਜਾਣ ਵਾਲੇ ਜਵਾਨਾਂ ਨੂੰ ਅਗਨੀਵੀਰ ਬੁਲਾਇਆ ਜਾਵੇਗਾ। ਇਸ ਯੋਜਨਾ ਤਹਿਤ ਨੌਜਵਾਨਾਂ ਨੂੰ ਤਿੰਨੋਂ ਫ਼ੌਜਾਂ ਵਿੱਚ 4 ਸਾਲ ਲਈ ਭਰਤੀ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਨੌਕਰੀ ਛੱਡਦੇ ਸਮੇਂ ਸਰਵਿਸ ਫੰਡ ਦਿੱਤਾ ਜਾਵੇਗਾ। ਇਸ ਯੋਜਨਾ ਤਹਿਤ ਫ਼ੌਜ 'ਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਨੂੰ 'ਅਗਨੀਵੀਰ' ਬੁਲਾਇਆ ਜਾਵੇਗਾ। ਅਗਨੀਪਥ ਯੋਜਨਾ ਤਹਿਤ ਹਰ ਸਾਲ ਕਰੀਬ 45 ਹਜ਼ਾਰ ਨੌਜਵਾਨਾਂ ਨੂੰ ਫ਼ੌਜ 'ਚ ਭਰਤੀ ਕੀਤਾ ਜਾਵੇਗਾ। ਇਨ੍ਹਾਂ ਨੌਜਵਾਨਾਂ ਦੀ ਉਮਰ ਸਾਢੇ 17 ਸਾਲ ਤੋਂ 21 ਸਾਲ ਦੇ ਵਿਚਕਾਰ ਹੋਵੇਗੀ। 4 ਸਾਲ ਦੌਰਾਨ ਹੀ ਇਨ੍ਹਾਂ ਨੂੰ 6 ਮਹੀਨੇ ਦੀ ਬੇਸਿਕ ਟ੍ਰੇਨਿੰਗ ਵੀ ਦਿੱਤੀ ਜਾਵੇਗੀ। ਆਪਣੇ ਐਲਾਨ ਵਿੱਚ ਸਰਕਾਰ ਨੇ ਦੁਰਘਟਨਾ ਜਾਂ ਮੌਤ ਦੀ ਸਥਿਤੀ 'ਚ ਅਗਨੀਵੀਰਾਂ ਨੂੰ ਪੈਕੇਜ ਦੇਣ ਦੀ ਗੱਲ ਵੀ ਕੀਤੀ ਸੀ। ਕੀ ਹੈ 'ਅਗਨੀਪਥ' ਸਕੀਮ, ਜਿਸ ਦਾ ਪੂਰੇ ਦੇਸ਼ 'ਚ ਹੋ ਰਿਹੈ ਵਿਰੋਧਕੀ ਹਨ ਸਕੀਮ ਦੇ ਖਾਸ ਪਹਿਲੂ? 1. ਚਾਰ ਸਾਲ ਲਈ ਫ਼ੌਜ 'ਚ ਭਰਤੀ ਕੀਤੇ ਜਾਣਗੇ ਨੌਜਵਾਨ। 2. ਫ਼ੌਜ 'ਚ 4 ਸਾਲ ਤਕ ਸੇਵਾਵਾਂ ਦੇਣ ਵਾਲੇ ਨੌਜਵਾਨਾਂ ਨੂੰ ਵਧੀਆ ਤਨਖ਼ਾਹ ਦੇ ਨਾਲ ਹੀ ਸਰਵਿਸ ਫੰਡ ਪੈਕੇਜ ਵੀ ਮਿਲੇਗਾ। 3. ਅਗਨੀਪਥ ਯੋਜਨਾ 'ਚ ਭਰਤੀ ਹੋਣ ਵਾਲੇ ਨੌਜਵਾਨਾਂ ਨੂੰ 10 ਹਫ਼ਤੇ ਤੋਂ ਲੈ ਕੇ 6 ਮਹੀਨੇ ਤਕ ਦੀ ਬੇਸਿਕ ਸਿਖਲਾਈ ਦਿੱਤੀ ਜਾਵੇਗੀ। 4. ਅਗਨੀਪਥ ਯੋਜਨਾ ਤਹਿਤ ਫ਼ੌਜ 'ਚ ਭਰਤੀ ਹੋਣ ਲਈ ਨੌਜਵਾਨਾਂ ਨੂੰ 10-12ਵੀਂ ਜਮਾਤ ਪਾਸ ਕਰਨੀ ਲਾਜ਼ਮੀ। 5. ਇਸ ਯੋਜਨਾ ਤਹਿਤ ਭਰਤੀ ਹੋਣ ਵਾਲੇ ਨੌਜਵਾਨਾਂ ਨੂੰ ਅਗਨੀਵੀਰ ਬੁਲਾਇਆ ਜਾਵੇਗਾ। ਜੇਕਰ ਕੋਈ ਅਗਨੀਵੀਰ ਸੇਵਾ ਦੌਰਾਨ ਸ਼ਹੀਦ ਹੁੰਦਾ ਹੈ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸਰਵਿਸ ਫੰਡ ਦੇ ਨਾਲ ਹੀ 1 ਕਰੋੜ ਰੁਪਏ ਤੇ ਬਾਕੀ ਨੌਕਰੀ ਦੀ ਤਨਖ਼ਾਹ ਵੀ ਦਿੱਤੀ ਜਾਵੇਗੀ। 6. ਜੇਕਰ ਫ਼ੌਜ ਦੀਆਂ ਸੇਵਾਵਾਂ ਦੌਰਾਨ ਕੋਈ ਅਗਨੀਵੀਰ ਦਿਵਿਆਂਗ ਹੋ ਜਾਂਦਾ ਹੈ ਤਾਂ ਉਸ ਨੂੰ 44 ਲੱਖ ਰੁਪਏ ਮਿਲਣਗੇ। ਇਸ ਦੇ ਨਾਲ ਹੀ ਉਸ ਨੂੰ ਬਾਕੀ ਨੌਕਰੀ ਦੀ ਤਨਖ਼ਾਹ ਵੀ ਦਿੱਤੀ ਜਾਵੇਗੀ। 7. ਅਗਨੀਪਥ ਯੋਜਨਾ ਤਹਿਤ ਨੌਜਵਾਨਾਂ ਨੂੰ ਪਹਿਲੇ ਸਾਲ 4.76 ਲੱਖ ਦਾ ਸਾਲਾਨਾ ਪੈਕੇਜ ਮਿਲੇਗਾ। ਚੌਥੇ ਸਾਲ ਤਕ ਇਹ ਪੈਕੇਜ 6.92 ਲੱਖ ਹੋ ਜਾਵੇਗਾ। ਇਸ ਦੇ ਨਾਲ ਬਾਕੀ ਭੱਤੇ ਵੀ ਦਿੱਤੇ ਜਾਣ। 8. ਚਾਰ ਸਾਲ ਦੀ ਨੌਕਰੀ ਮਗਰੋਂ ਨੌਜਵਾਨਾਂ ਨੂੰ 11.7 ਲੱਖ ਰੁਪਏ ਦਾ ਸੇਵਾ ਫੰਡ ਦਿੱਤਾ ਮਿਲੇਗਾ। 9. ਆਰਮੀ 'ਚ ਪਹਿਲੇ ਤੇ ਦੂਜੇ ਸਾਲ 40 ਹਜ਼ਾਰ, ਤੀਜੇ ਸਾਲ 45 ਹਜ਼ਾਰ ਤੇ ਚੌਥੇ ਸਾਲ 50 ਹਜ਼ਾਰ ਭਰਤੀਆਂ ਹੋਣਗੀਆਂ ਉੱਥੇ ਹੀ ਨੇਵੀ 'ਚ ਪਹਿਲੇ-ਦੂਜੇ ਸਾਲ 3 ਹਜ਼ਾਰ ਤੇ ਤੀਜੇ ਚੌਥੇ ਸਾਲ ਵੀ ਇੰਨੀਆਂ ਹੀ ਭਰਤੀਆਂ ਹੋਣਗੀਆਂ। ਏਅਰਫੋਰਸ 'ਚ ਪਹਿਲੇ ਸਾਲ 3500, ਦੂਜੇ ਸਾਲ 4400 ਤੇ ਤੀਜੇ ਸਾਲ 5300 ਨੌਜਵਾਨਾਂ ਦੀ ਭਰਤੀ ਹੋਵੇਗੀ। ਕੀ ਹੈ 'ਅਗਨੀਪਥ' ਸਕੀਮ, ਜਿਸ ਦਾ ਪੂਰੇ ਦੇਸ਼ 'ਚ ਹੋ ਰਿਹੈ ਵਿਰੋਧਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਫ਼ੌਜ ਵਿੱਚ ਭਰਤੀਆਂ ਰੁਕੀਆਂ ਹੋਈਆਂ ਸਨ ਜਿਸ ਬਾਰੇ ਸਰਕਾਰ ਤੋਂ ਸਵਾਲ ਪੁੱਛੇ ਜਾ ਰਹੇ ਸਨ। ਪੁੱਛਣ ਵਾਲਿਆਂ 'ਚ ਬਹੁਤ ਸਾਰੇ ਨੌਜਵਾਨ ਸਨ, ਜਿਨ੍ਹਾਂ ਲਈ ਫ਼ੌਜ ਵਿੱਚ ਭਰਤੀ ਹੋਣਾ ਜ਼ਿੰਦਗੀ ਦਾ ਇਕ ਵੱਡਾ ਸੁਪਨਾ ਤੇ ਨੌਕਰੀ ਦਾ ਇਕ ਮਹੱਤਵਪੂਰਨ ਸ੍ਰੋਤ ਹੈ। ਇਸ ਸਕੀਮ ਦੀ ਚਹੁੰਪਾਸੜ ਅਲੋਚਨਾ ਹੋ ਰਹੀ ਹੈ। ਰਿਟਾਇਰਡ ਮੇਜਰ ਜਨਰਲ ਸ਼ਿਓਨਾਨ ਸਿੰਘ ਇਸ ਸਕੀਮ ਨੂੰ ਬਿਲਕੁਲ ਹੀ ਗਲਤ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੈਸੇ ਦੀ ਬੱਚਤ ਚੰਗੀ ਗੱਲ ਹੈ ਪਰ ਇਹ ਰੱਖਿਆ ਬਲਾਂ ਦੀ ਕੀਮਤ ਉਤੇ ਨਹੀਂ ਹੋਣੀ ਚਾਹੀਦੀ। ਮੰਨਿਆ ਜਾ ਰਿਹਾ ਹੈ ਕਿ ਸਰਕਾਰ ਦੇ ਇਸ ਕਦਮ ਦਾ ਮਕਸਦ ਭਾਰਤੀ ਫ਼ੌਜ ਉਤੇ ਤਨਖਾਹ ਤੇ ਪੈਨਸ਼ਨ ਦਾ ਬੋਝ ਘੱਟ ਕਰਨਾ ਹੈ। ਬਦਲਦੇ ਸਮੇਂ ਦੇ ਨਾਲ ਭਾਰਤੀ ਫ਼ੌਜ ਨੂੰ ਕਿਵੇਂ ਅਪਗ੍ਰੇਡ ਕੀਤਾ ਜਾਵੇ ਇਸ ਬਾਰੇ ਲੰਬੇ ਸਮੇਂ ਤੋਂ ਬਹਿਸ ਚੱਲ ਰਹੀ ਸੀ। agnipath ਦੇਸ਼ ਦੀਆਂ ਤਿੰਨਾਂ ਫ਼ੌਜਾਂ 'ਚ ਭਰਤੀ ਲਈ ਲਿਆਂਦੀ ਕੇਂਦਰ ਸਰਕਾਰ ਦੀ 'ਅਗਨੀਪਥ ਸਕੀਮ' ਬੁਰੀ ਤਰ੍ਹਾਂ ਵਿਵਾਦਾਂ 'ਚ ਘਿਰ ਗਈ ਹੈ। ਇੱਕ ਪਾਸੇ ਸਰਕਾਰ ਆਪਣੀ ਪਿੱਠ ਥਪਥਪਾਉਂਦੀ ਨਜ਼ਰ ਆ ਰਹੀ ਕਿ ਉਹ ਬਹੁਤ ਹੀ ਸ਼ਾਨਦਾਰ ਯੋਜਨਾ ਲੈ ਕੇ ਆਈ ਹੈ। ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ 'ਅਗਨੀਪਥ' ਸਕੀਮ ਤੇ ਪੂਰੇ ਦੇਸ਼ ਵਿੱਚ ਵਿਰੋਧ ਹੋ ਰਿਹਾ ਹੈ ਤੇ ਕਈ ਥਾਈਂ ਇਹ ਵਿਰੋਧ ਹਿੰਸਕ ਹੋ ਚੁੱਕਾ ਹੈ। ਇਸ ਕਾਰਨ ਨਿੱਜੀ ਤੇ ਜਨਤਕ ਜਾਇਦਾਦਾਂ ਦਾ ਭਾਰੀ ਨੁਕਸਾਨ ਹੋਇਆ ਹੈ। ਦੂਜੇ ਪਾਸੇ ਨੌਜਵਾਨ ਵਿਦਿਆਰਥੀ (ਬਿਹਾਰ ਵਿੱਚ ਅਗਨੀਪਥ ਯੋਜਨਾ ਵਿਰੋਧ) ਇਸ ਯੋਜਨਾ ਖ਼ਿਲਾਫ਼ ਸੜਕਾਂ ਉਤੇ ਆ ਗਏ ਹਨ। ਬਿਹਾਰ ਵਿੱਚ ਕਈ ਥਾਵਾਂ ਉਤੇ ਅੱਗਜ਼ਨੀ ਤੇ ਭੰਨਤੋੜ ਦੀਆਂ ਘਟਨਾਵਾਂ ਵੀ ਹੋਈਆਂ ਹਨ। 'ਅਗਨੀਪਥ ਸਕੀਮ' ਤਹਿਤ ਸਿਰਫ਼ ਚਾਰ ਸਾਲ ਲਈ ਫ਼ੌਜ 'ਚ ਸੇਵਾ ਕਰਨ ਦਾ ਮੌਕਾ ਦਿੱਤੇ ਜਾਣ ਨੂੰ ਲੈ ਕੇ ਨੌਜਵਾਨਾਂ 'ਚ ਭਾਰੀ ਗੁੱਸਾ ਹੈ। ਬਿਹਾਰ ਤੋਂ ਬਾਅਦ ਰਾਜਸਥਾਨ, ਉੱਤਰ ਪ੍ਰਦੇਸ਼ ਤੇ ਹਰਿਆਣਾ ਵਿੱਚ ਵੀ ਅਗਨੀਪਥ ਖ਼ਿਲਾਫ਼ ਇਹ ਰੋਸ ਪ੍ਰਦਰਸ਼ਨ ਵੱਧਦਾ ਜਾ ਰਿਹਾ ਹੈ। ਇਹ ਵੀ ਪੜ੍ਹੋ:ਕਮਲਦੀਪ ਕੌਰ ਰਾਜੋਆਣਾ ਨੇ ਵਿਰੋਧੀ ਧਿਰਾਂ ਦੇ ਵਰਕਰਾਂ ਤੇ ਵੋਟਰਾਂ ਨੂੰ ਕੀਤੀ ਬੇਨਤੀ -PTC News


Top News view more...

Latest News view more...