ਪੁਲਿਸ ਨੇ ਅਜਿਹਾ ਕਿਹੜਾ ਕੱਟਿਆ ਚਲਾਨ , ਪਤੀ – ਪਤਨੀ ‘ਚ ਪਿਆ ਕਲੇਸ਼

Agra Home Arrived Photo Invoice, husband and wife Fight
ਪੁਲਿਸ ਨੇ ਅਜਿਹਾ ਕਿਹੜਾ ਕੱਟਿਆ ਚਲਾਨ , ਪਤੀ - ਪਤਨੀ 'ਚ ਪਿਆ ਕਲੇਸ਼

ਪੁਲਿਸ ਨੇ ਅਜਿਹਾ ਕਿਹੜਾ ਕੱਟਿਆ ਚਲਾਨ , ਪਤੀ – ਪਤਨੀ ‘ਚ ਪਿਆ ਕਲੇਸ਼:ਆਗਰਾ : ਜੇਕਰ ਤੁਸੀਂ ਸਕੂਟਰ ,ਮੋਟਰਸਾਈਕਲ ਜਾਂ ਕਾਰ ‘ਤੇ ਕਿਤੇ ਵੀ ਜਾ ਰਹੇ ਹੋ ਤਾਂ ਟ੍ਰੈਫਿਕ ਨਿਯਮਾਂ ਦਾ ਖ਼ਾਸ ਤੌਰ ‘ਤੇ ਧਿਆਨ ਰੱਖਣਾ ਪਵੇਗਾ ,ਕਿਉਂਕਿ ਪੁਲਿਸ ਨੇ ਟ੍ਰੈਫਿਕ ਨਿਯਮਾਂ ਵਿੱਚ ਨਵੇਂ ਬਦਲਾਅ ਕੀਤੇ ਹਨ। ਇਸ ਤਹਿਤ ਜੇਕਰ ਤੁਸੀਂ ਕੋਈ ਵੀ ਟ੍ਰੈਫਿਕ ਨਿਯਮ ਤੋੜਦੇ ਹੋ ਤਾਂ ਤੁਹਾਨੂੰ ਸ਼ਾਇਦ ਨਾ ਪਤਾ ਲੱਗੇ ਪਰ ਪੁਲਿਸ ਵੱਲੋਂ ਲਗਾਏ ਗਏ ਕੈਮਰੇ ਤੁਹਾਡੇ ‘ਤੇ ਬਾਜ਼ ਵਰਗੀ ਅੱਖ ਰੱਖ ਰਹੇ ਹਨ। ਉਨ੍ਹਾਂ ਮੁਤਾਬਕ ਜੇ ਕੋਈ ਵੀ ਵਿਅਕਤੀ ਟ੍ਰੈਫਿਕ ਦੇ ਨਿਯਮਾਂ ਦੀ ਉਲੰਘਣਾ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਲਈ ਉਨ੍ਹਾਂ ਨੂੰ ਦੁੱਗਣਾ ਜੁਰਮਾਨਾ ਅਦਾ ਕਰਨਾ ਪਵੇਗਾ ਅਤੇ ਚਲਾਨ ਨਾਲ ਤੁਹਾਡੀ ਫ਼ੋਟੋ ਵੀ ਘਰ ਆਵੇਗੀ ਪਰ ਇਸ ਨਾਲ ਤੁਹਾਡੀ ਪੋਲ ਵੀ ਖੁੱਲ੍ਹ ਸਕਦੀ ਹੈ।

Agra Home Arrived Photo Invoice, husband and wife Fight

ਪੁਲਿਸ ਨੇ ਅਜਿਹਾ ਕਿਹੜਾ ਕੱਟਿਆ ਚਲਾਨ , ਪਤੀ – ਪਤਨੀ ‘ਚ ਪਿਆ ਕਲੇਸ਼

ਇਸ ਦੌਰਾਨ ਆਗਰਾ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਹੈ ,ਜਿੱਥੇ ਨਿਊ ਆਗਰਾ ਨਿਵਾਸੀ ਵਪਾਰੀ ਦੀ ਆਗਰਾ ਵਿਚ ਹੀ ਕਰਿਆਨੇ ਦੀ ਦੁਕਾਨ ਹੈ। ਉਹ 4 ਦਿਨ ਪਹਿਲਾਂ ਘਰ ਦੁਕਾਨ ਦਾ ਕੋਈ ਕੰਮ ਕਹਿ ਕੇ ਆਪਣੀ ਪ੍ਰੇਮਿਕਾ ਨੂੰ ਮਿਲਣ ਗਿਆ ਸੀ ਅਤੇ ਵਾਪਸ ਘਰ ਆ ਗਿਆ। ਇਸ ਤੋਂ ਚਾਰ ਦਿਨ ਬਾਅਦ ਜਦ ਉਸਦੇ ਘਰ ਫ਼ੋਟੋ ਚਲਾਨ ਪਹੁੰਚ ਗਿਆ ਤਾਂ ਉਸਦੀ ਪੋਲ ਖੁੱਲ੍ਹ ਗਈ ਹੈ।

Agra Home Arrived Photo Invoice, husband and wife Fight

ਪੁਲਿਸ ਨੇ ਅਜਿਹਾ ਕਿਹੜਾ ਕੱਟਿਆ ਚਲਾਨ , ਪਤੀ – ਪਤਨੀ ‘ਚ ਪਿਆ ਕਲੇਸ਼

ਇਸ ਫ਼ੋਟੋ ਵਿਚ ਉਹ ਇਕੱਲਾ ਨਹੀਂ ਸੀ ਬਲਕਿ ਉਸ ਦੇ ਨਾਲ ਇੱਕ ਮਹਿਲਾ ਸਾਥੀ ਵੀ ਬੈਠੀ ਸੀ। ਇਸ ਦੌਰਾਨ ਦੋਨਾਂ ਨੇ ਹੈਲਮਟ ਨਹੀਂ ਸੀ ਪਾਇਆ ਹੋਇਆ ਸੀ ,ਜਿਸ ਕਰਕੇ ਪੁਲਿਸ ਨੇ ਉਸ ਦਾ ਬਿਨ੍ਹਾਂ ਹੈਲਮਟ ਸਕੂਟਰ ਚਲਾਉਣ ਦੀ ਚਲਾਨ ਕੱਟਿਆ ਹੈ।ਜਿਸ ਤੋਂ ਬਾਅਦ ਨਿਊ ਆਗਰਾ ਨਿਵਾਸੀ ਵਪਾਰੀ ਦੇ ਘਰ ਬੀਤੇ ਚਾਰ ਦਿਨਾਂ ਤੋਂ ਕਲੇਸ਼ ਚੱਲ ਰਿਹਾ ਹੈ ਅਤੇ ਪਤੀ ਪਤਨੀ ਵਿਚਕਾਰ ਮਾਮਲਾ ਭੱਕ ਚੁੱਕਿਆ ਹੈ।

Agra Home Arrived Photo Invoice, husband and wife Fight

ਪੁਲਿਸ ਨੇ ਅਜਿਹਾ ਕਿਹੜਾ ਕੱਟਿਆ ਚਲਾਨ , ਪਤੀ – ਪਤਨੀ ‘ਚ ਪਿਆ ਕਲੇਸ਼

ਹੁਣ ਵਿਅਕਤੀ ਪੁਲਿਸ ਚਲਾਨ ਤਾਂ ਭਰ ਦੇਵੇਗਾ ਪਰ ਆਪਣੀ ਪਤਨੀ ਨੂੰ ਕਿਵੇਂ ਸਾਂਤ ਕਰੇਗਾ ,ਕਿਉਂਕਿ ਉਸ ਪਤਨੀ ਪਿਛਲੇ 4 ਦਿਨਾਂ ਤੋਂ ਇੱਕੋ ਸਵਾਲ ਪੁੱਛ ਰਹੀ ਹੈ ਕਿ ਉਹ ਮਹਿਲਾ ਕੌਣ ਹੈ ? ਜਿਸ ਕਰਕੇ ਹੁਣ ਉਹ 3 ਦਿਨਾਂ ਤੋਂ ਆਪਣੀ ਪਤਨੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ਉਸ ਮਹਿਲਾ ਨੂੰ ਉਸ ਨੇ ਲਿਫ਼ਟ ਦਿੱਤੀ ਸੀ ,ਉਹ ਉਸ ਦੀ ਪ੍ਰੇਮਿਕਾ ਨਹੀਂ ਹੈ।
-PTCNews