Advertisment

PUBG ਗੇਮ ਖੇਡ ਰਹੇ ਨੌਜਵਾਨ ਨਾਲ ਵਾਪਰਿਆ ਅਜਿਹਾ ਹਾਦਸਾ , ਤੜਪ-ਤੜਪ ਕੇ ਹੋਈ ਮੌਤ

author-image
Shanker Badra
Updated On
New Update
PUBG ਗੇਮ ਖੇਡ ਰਹੇ ਨੌਜਵਾਨ ਨਾਲ ਵਾਪਰਿਆ ਅਜਿਹਾ ਹਾਦਸਾ , ਤੜਪ-ਤੜਪ ਕੇ ਹੋਈ ਮੌਤ
Advertisment
PUBG ਗੇਮ ਖੇਡ ਰਹੇ ਨੌਜਵਾਨ ਨਾਲ ਵਾਪਰਿਆ ਅਜਿਹਾ ਹਾਦਸਾ , ਤੜਪ-ਤੜਪ ਕੇ ਹੋਈ ਮੌਤ:ਆਗਰਾ : ਅੱਜ ਦੇ ਸਮੇਂ ਵਿੱਚ ਨੌਜਵਾਨਾਂ ਵਿੱਚ ਮੋਬਾਇਲ ਗੇਮ ਖੇਡਣ ਦਾ ਕ੍ਰੇਜ਼ ਸਿਰ ਚੜ੍ਹ ਕੇ ਬੋਲ ਰਿਹਾ ਹੈ। ਅਜਿਹਾ ਇੱਕ ਮਾਮਲਾ ਆਗਰਾ ਤੋਂ ਸਾਹਮਣੇ ਆਇਆ ਹੈ, ਜਿੱਥੇ PUBG ਦੀ ਆਦਤ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ 20 ਸਾਲਾਂ ਸੌਰਵ ਵਾਸੀ ਗਵਾਲੀਅਰ ਦੇ ਰੂਪ ਵਿੱਚ ਹੋਈ ਹੈ। Agra youth Engrossed in playing PUBG , drinks chemical instead of water Death PUBG ਗੇਮ ਖੇਡ ਰਹੇ ਨੌਜਵਾਨ ਨਾਲ ਵਾਪਰਿਆ ਅਜਿਹਾ ਹਾਦਸਾ , ਤੜਪ-ਤੜਪ ਕੇ ਹੋਈ ਮੌਤ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਸੌਰਵ ਚਾਂਦੀ ਦੇ ਗਹਿਣਿਆਂ ਨੂੰ ਪਾਲਿਸ਼ ਕਰਨ ਦਾ ਕੰਮ ਕਰਦਾ ਸੀ। ਉਹ ਆਪਣੇ ਗੁਆਂਢੀ ਦੋਸਤ ਨਾਲ ਟਰੇਨ ਵਿੱਚ ਸਫਰ ਕਰਦਾ ਹੋਇਆ ਆਗਰਾ ਆ ਰਿਹਾ ਸੀ। ਇਸ ਦੌਰਾਨ ਉਹ ਆਪਣੇ ਕੰਨਾਂ ਵਿੱਚ ਹੈੱਡਫ਼ੋਨ ਲਗਾ ਕੇ ਪਬਜੀ ਗੇਮ ਖੇਡਣ ਲੱਗ ਪਿਆ। ਜਿਸ ਦੌਰਾਨ ਉਸਦਾ ਦੋਸਤ ਵੀ ਬੇਧਿਆਨੀ ਹੋ ਗਿਆ। Agra youth Engrossed in playing PUBG , drinks chemical instead of water Death PUBG ਗੇਮ ਖੇਡ ਰਹੇ ਨੌਜਵਾਨ ਨਾਲ ਵਾਪਰਿਆ ਅਜਿਹਾ ਹਾਦਸਾ , ਤੜਪ-ਤੜਪ ਕੇ ਹੋਈ ਮੌਤ ਇਸੇ ਦੇ ਚੱਲਦਿਆਂ ਮੋਬਾਇਲ ਵਿੱਚ ਪਬਜੀ ਗੇਮ ਖੇਡਦੇ-ਖੇਡਦੇ ਸੌਰਵ ਇੰਨਾ ਜ਼ਿਆਦਾ ਰੁਝ ਗਿਆ ਕਿ ਉਸ ਨੇ ਪਿਆਸ ਲੱਗਣ 'ਤੇ ਬਿਨਾਂ ਦੇਖੇ ਹੀ ਆਪਣੇ ਬੈਗ ਵਿੱਚ ਰੱਖੀ ਪਾਣੀ ਦੀ ਬੌਤਲ ਦੀ ਥਾਂ ਬੈਗ ਵਿੱਚ ਰੱਖੀ ਗਹਿਣਿਆਂ ਨੂੰ ਪਾਲਿਸ਼ ਕਰਨ ਵਾਲੇ ਕੈਮੀਕਲ ਦੀ ਬੌਤਲ ਪਾਣੀ ਸਮਝ ਕੇ ਪੀ ਲਈ ਹੈ। Agra youth Engrossed in playing PUBG , drinks chemical instead of water Death PUBG ਗੇਮ ਖੇਡ ਰਹੇ ਨੌਜਵਾਨ ਨਾਲ ਵਾਪਰਿਆ ਅਜਿਹਾ ਹਾਦਸਾ , ਤੜਪ-ਤੜਪ ਕੇ ਹੋਈ ਮੌਤ ਇਹ ਕੈਮੀਕਲ ਗਲੇ ਵਿੱਚ ਉਤਰਦੇ ਹੀ ਸੌਰਵ ਦੀ ਹਾਲਾਤ ਖਰਾਬ ਹੋ ਗਈ ਤੇ ਨੇੜੇ ਬੈਠੇ ਲੋਕ ਉਸਦੀ ਵਿਗੜੀ ਹਾਲਤ ਦੇਖ ਕੇ ਘਬਰਾ ਗਏ ਸਨ। ਇਸ ਦੌਰਾਨ ਟਰੇਨ ਵਿੱਚ ਸੌਰਵ ਨੂੰ ਮੌਕੇ 'ਤੇ ਇਲਾਜ ਨਾ ਮਿਲਣ ਕਾਰਨ ਉਸ ਦੀ ਤੜਪ-ਤੜਪ ਕੇ ਮੌਤ ਹੋ ਗਈ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment