Sat, Apr 20, 2024
Whatsapp

ਕਿਸਾਨਾਂ ਨੇ ਕਬੂਲ ਕੀਤਾ ਕੇਂਦਰ ਸਰਕਾਰ ਦਾ ਸੱਦਾ ,ਕੱਲ ਦਿੱਲੀ ਗੱਲਬਾਤ ਲਈ ਜਾਣਗੀਆਂ ਕਿਸਾਨ ਜਥੇਬੰਦੀਆਂ

Written by  Shanker Badra -- October 13th 2020 04:15 PM -- Updated: October 13th 2020 04:59 PM
ਕਿਸਾਨਾਂ ਨੇ ਕਬੂਲ ਕੀਤਾ ਕੇਂਦਰ ਸਰਕਾਰ ਦਾ ਸੱਦਾ ,ਕੱਲ ਦਿੱਲੀ ਗੱਲਬਾਤ ਲਈ ਜਾਣਗੀਆਂ ਕਿਸਾਨ ਜਥੇਬੰਦੀਆਂ

ਕਿਸਾਨਾਂ ਨੇ ਕਬੂਲ ਕੀਤਾ ਕੇਂਦਰ ਸਰਕਾਰ ਦਾ ਸੱਦਾ ,ਕੱਲ ਦਿੱਲੀ ਗੱਲਬਾਤ ਲਈ ਜਾਣਗੀਆਂ ਕਿਸਾਨ ਜਥੇਬੰਦੀਆਂ

ਕਿਸਾਨਾਂ ਨੇ ਕਬੂਲ ਕੀਤਾ ਕੇਂਦਰ ਸਰਕਾਰ ਦਾ ਸੱਦਾ ,ਕੱਲ ਦਿੱਲੀ ਗੱਲਬਾਤ ਲਈ ਜਾਣਗੀਆਂ ਕਿਸਾਨ ਜਥੇਬੰਦੀਆਂ:ਚੰਡੀਗੜ੍ਹ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਬਿਲਾਂ ਨੂੰ ਰੱਦ ਕਰਵਾਉਣ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਇਸ ਦੌਰਾਨ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ 14 ਅਕਤੂਬਰ ਨੂੰ ਦਿੱਲੀ ਵਿਖੇ ਹੋਣ ਵਾਲੀ ਮੀਟਿੰਗ ਵਿਚ ਸ਼ਾਮਲ ਹੋਣ ਅਤੇ ਅਗਲੀ ਰਣਨੀਤੀ ਬਣਾਉਣ ਲਈ ਕਿਸਾਨ ਭਵਨ ਚੰਡੀਗੜ੍ਹ ਵਿਖੇ 29 ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਦੀ ਅਹਿਮ ਮੀਟਿੰਗ ਹੋਈ ਹੈ। [caption id="attachment_439689" align="aligncenter" width="300"]Agriculture Bill 2020 : 29 Farmers' organizations meeting at Kisan Bhawan Chandigarh ਕਿਸਾਨਾਂ ਨੇ ਕਬੂਲ ਕੀਤਾ ਕੇਂਦਰ ਸਰਕਾਰ ਦਾ ਸੱਦਾ ,ਕੱਲ ਦਿੱਲੀ ਗੱਲਬਾਤ ਲਈ ਜਾਣਗੀਆਂ ਕਿਸਾਨ ਜਥੇਬੰਦੀਆਂ[/caption]   ਇਸ ਦੌਰਾਨ 29 ਕਿਸਾਨ ਜਥੇਬੰਦੀਆਂ ਨੇ ਚੰਡੀਗੜ੍ਹ ਵਿਖੇ ਮੀਟਿੰਗ ਵਿੱਚ ਵੱਡਾ ਫ਼ੈਸਲਾ ਲਿਆ ਹੈ। ਕਿਸਾਨਾਂ ਨੇ ਕੇਂਦਰ ਸਰਕਾਰ ਦੇ ਸੱਦੇ ਨੂੰ ਕਬੂਲਿਆ ਹੈ ਅਤੇ ਗੱਲਬਾਤ ਲਈ ਦਿੱਲੀ ਜਾਣ ਦਾ ਫ਼ੈਸਲਾ ਕੀਤਾ ਹੈ। ਚੰਡੀਗੜ੍ਹ 'ਚ ਕਿਸਾਨ ਜਥੇਬੰਦੀਆਂ ਨੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਹੈ ਕਿ ਕਿਸਾਨ ਜਥੇਬੰਦੀਆਂ ਵੱਲੋਂ ਗੱਲਬਾਤ ਲਈ 7 ਮੈਂਬਰੀ ਕਮੇਟੀ ਬਣਾਈ ਗਈ ਹੈ। [caption id="attachment_439691" align="aligncenter" width="750"]Agriculture Bill 2020 : 29 Farmers' organizations meeting at Kisan Bhawan Chandigarh ਕਿਸਾਨਾਂ ਨੇ ਕਬੂਲ ਕੀਤਾ ਕੇਂਦਰ ਸਰਕਾਰ ਦਾ ਸੱਦਾ ,ਕੱਲ ਦਿੱਲੀ ਗੱਲਬਾਤ ਲਈ ਜਾਣਗੀਆਂ ਕਿਸਾਨ ਜਥੇਬੰਦੀਆਂ[/caption] ਇਸ ਦੌਰਾਨ ਕਿਸਾਨ ਜਥੇਬੰਦੀਆਂ ਨੇ ਦੱਸਿਆ ਕਿ ਗੱਲਬਾਤ ਨਾ ਕਰਕੇ ਕੇਂਦਰ ਨੂੰ ਬਹਾਨਾ ਨਹੀਂ ਦੇਣਾ ਚਾਹੁੰਦੇ। ਇਸ ਦੇ ਨਾਲ ਹੀ ਕਿਸਾਨਾਂ ਨੇ ਪੰਜਾਬ ਸਰਕਾਰ ਨਾਲ ਹੋਈ ਬੈਠਕ 'ਚ ਵਿਧਾਨ ਸਭਾ ਇਜਲਾਸ ਸੱਦਣ ਦੀ ਮੰਗ ਦੁਹਰਾਈ ਹੈ। ਕਿਸਾਨ ਜਥੇਬੰਦੀਆਂ ਕੱਲ੍ਹ ਨੂੰ ਕੇਂਦਰ ਸਰਕਾਰ ਦੇ ਨਾਲ ਬੈਠਕ ਕਰਨਗੀਆਂ। [caption id="attachment_439690" align="aligncenter" width="615"]Agriculture Bill 2020 : 29 Farmers' organizations meeting at Kisan Bhawan Chandigarh ਕਿਸਾਨਾਂ ਨੇ ਕਬੂਲ ਕੀਤਾ ਕੇਂਦਰ ਸਰਕਾਰ ਦਾ ਸੱਦਾ ,ਕੱਲ ਦਿੱਲੀ ਗੱਲਬਾਤ ਲਈ ਜਾਣਗੀਆਂ ਕਿਸਾਨ ਜਥੇਬੰਦੀਆਂ[/caption] ਉਨ੍ਹਾਂ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਨੇ ਵਿਸ਼ੇਸ਼ ਸੈਸ਼ਨ ਨਾ ਸੱਦਿਆ ਤਾਂ ਕਾਂਗਰਸੀ ਮੰਤਰੀਆਂ ਦੇ ਘਿਰਾਓ ਕੀਤੇ ਜਾਣਗੇ। ਮੰਤਰੀ ਤ੍ਰਿਪਤ ਬਾਜਵਾ ਨੇ ਕੱਲ੍ਹ ਕੈਬਨਿਟ ਬੈਠਕ 'ਚ ਇਜਲਾਸ ਬਾਰੇ ਫੈਸਲਾ ਲੈਣ ਦੀ ਗੱਲ ਕਹੀ ਸੀ। ਇਸ ਦੇ ਇਲਾਵਾ ਮਾਲ ਗੱਡੀਆਂ ਨੂੰ ਰਾਹ ਦੇਣ ਦੀ ਅਪੀਲ 'ਤੇ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ 15 ਤਰੀਕ ਨੂੰ ਜਥੇਬੰਦੀਆਂ ਦੀ ਮੀਟਿੰਗ 'ਚ ਫੈਸਲਾ ਲਿਆ ਜਾਵੇਗਾ। Agriculture Bill 2020 : 29 Farmers' organizations meeting at Kisan Bhawan Chandigarh -PTCNews


Top News view more...

Latest News view more...