ਪ੍ਰੈੱਸ ਕਾਨਫਰੰਸ ਦੌਰਾਨ ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ ਕੀਤੀ ਅਪੀਲ

ਇਕ ਪਾਸੇ ਖੇਤੀ ਕਾਨੂੰਨਾਂ ਨੂੰ ਲੈਕੇ ਕਿਸਾਨ ਧਰਨੇ ਲਾਕੇ ਦਿੱਲੀ ਦੀਆਂ ਸਰਹੱਦਾਂ ‘ਤੇ ਹਨ ਉਥੇ ਹੀ ਦੂਜੇ ਪਾਸੇ ਕਿਸਾਨਾਂ ਦੇ ਹਿੱਤ ‘ਚ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਅੱਜ ਯਾਨੀ ਕਿ ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਕੀਤੀ , ਜਿਥੇ ਉਹਨਾਂ ਪੀ.ਐੱਮ ਫ਼ਸਲ ਬੀਮਾ ਯੋਜਨਾ ਦੇ 5 ਸਾਲ ਪੂਰੇ ਹੋਣ ’ਤੇ ਸਾਰੇ ਲੋਕਾਂ ਨੂੰ ਵਧਾਈ ਦਿੱਤੀ। ਇਸ ਦੇ ਨਾਲ ਹੀ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਖ਼ੁਸ਼ਹਾਲ ਕਰਨ ਦੀ ਦਿਸ਼ਾ ’ਚ ਮੋਦੀ ਸਰਕਾਰ ਵੱਲੋਂ ਅਹਿਮ ਯੋਜਨਾ 13 ਜਨਵਰੀ 2016 ‘ਚ ਲਾਗੂ ਕੀਤੀ ਗਈ ਸੀ । 

ਹੋਰ ਪੜ੍ਹੋ : ਕਿਸਾਨੀ ਅੰਦੋਲਨ ਨੂੰ ਲੈਕੇ ਸੁਖਬੀਰ ਬਾਦਲ ਨੇ ਘੇਰੀ ਕੈਪਟਨ ਸਰਕਾਰ
ਪੀ ਐਮ ਮੋਦੀ ਵੱਲੋਂ ਲਾਗੂ ਫ਼ਸਲ ਬੀਮਾ ਯੋਜਨਾ ਕਿਸਾਨਾਂ ਲਈ ਵੱਡੀ ਸੁਰੱਖਿਆ ਕਵਚ ਹੈ। ਇਸ ਯੋਜਨਾ ਤਹਿਤ ਹਰ ਸਾਲ ਸਾਢੇ 5 ਕਰੋੜ ਕਿਸਾਨ ਇਸ ਯੋਜਨਾ ਨਾਲ ਨਵੇਂ ਜੁੜ ਰਹੇ ਹਨ। ਖੇਤੀਬਾੜੀ ਮੰਤਰੀ ਨੇ ਕਿ ਹਾ ਕਿ ਕੋੋਰੋਨਾ ਕਾਲ ’ਚ ਵੀ ਖੇਤੀ ਖੇਤਰ ਦਾ ਮਹੱਤਵ ਰਿਹਾ ਹੈ। ਇਸ ਯੋਜਨਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਸੁਰੱਖਿਅਤ ਬਣਾਇਆ ਗਿਆ ਹੈ ਅਤੇ ਤਕਨੀਕ ਨਾਲ ਜੋੜਿਆ ਹੈ।

ਮੈਂ ਇਸ ਮੌਕੇ ’ਤੇ ਸਾਰੇ ਕਿਸਾਨ ਭਰਾਵਾਂ ਨੂੰ ਅਪੀਲ ਕਰਨਾ ਚਾਹਾਂਗਾ ਕਿ ਜੇਕਰ ਤੁਸੀਂ ਅਜੇ ਤੱਕ ਫ਼ਸਲ ਦਾ ਬੀਮਾ ਨਹੀਂ ਕਰਵਾਇਆ ਹੈ, ਤਾਂ ਅੱਜ ਹੀ ਫ਼ਸਲ ਦਾ ਬੀਮਾ ਕਰਵਾਓ ਤਾਂ ਕਿ ਕਿਸੇ ਵੀ ਕੁਦਰਤੀ ਆਫ਼ਤ ਤੋਂ ਅਸੀਂ ਸੁਰੱਖਿਅਤ ਰਿਹਾ ਜਾ ਸਕੇ। ਤੋਮਰ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਦੀ ਜਾਣਕਾਰੀ ਹਰ ਕਿਸੇ ਨੂੰ ਮਿਲ ਸਕੇ, ਇਸ ਲਈ ‘ਕਰਾਪ ਇੰਸ਼ੋਰੈਂਸ’ ਐਪ ਬਣਾਇਆ ਗਿਆ ਹੈ। ਕਿਸਾਨਾਂ ਨੂੰ ਭੁਗਤਾਨ ਜਲਦੀ ਹੋ ਸਕੇ, ਉਸ ਦਾ ਫ਼ਸਲ ਮੁਲਾਂਕਣ ਜਲਦੀ ਹੋ ਸਕੇ, ਇਸ ਲਈ ਸੈਟੇਲਾਈਟ ਦਾ ਵੀ ਪ੍ਰਯੋਗ ਭਾਰਤ ਸਰਕਾਰ, ਸੂਬਿਆਂ ਨਾਲ ਮਿਲ ਕੇ ਕਰ ਰਹੀ ਹੈ।

Punjab Farmer allegedly commits suicide at Singhu border in Delhi

ਅੱਜ ਪੀ.ਐੱਮ ਫ਼ਸਲ ਬੀਮਾ ਯੋਜਨਾ ਤਹਿਤ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ 90 ਹਜ਼ਾਰ ਤੋਂ ਜ਼ਿਆਦਾ ਕਿਸਾਨਾਂ ਦੇ ਖਾਤੇ ’ਚ ਪਹੁੰਚ ਚੁੱੱਕੀ ਹੈ। ਇਸ ਦਾ ਫਾਇਦਾ ਕਿਸਾਨਾਂ ਨੂੰ ਮਿਲਿਆ ਹੈ, ਕਿਸਾਨੀ ਨੂੰ ਮਿਲਿਆ ਹੈ। ਪੀ.ਐੱਮ ਫ਼ਸਲ ਬੀਮਾ ਯੋਜਨਾ ਕਿਸਾਨਾਂ ਦੀ ਖੁਸ਼ਹਾਲੀ ਲਈ ਮਦਦਗਾਰ ਸਿੱਧ ਹੋਈ ਹੈ। ਮੈਂ ਕਿਸਾਨਾਂ ਨੂੰ ਅਪੀਲ ਕਰਦਾ ਹਾਂ ਕਿ ਹਰ ਇਕ ਕਿਸਾਨ ਭਰਾ ਫ਼ਸਲ ਦਾ ਬੀਮਾ ਕਰਵਾਉਣ, ਤਾਂ ਕਿ ਇਹ ਸੁਰੱਖਿਆ ਕਵਚ ਉਨ੍ਹਾਂ ਲਈ ਮਦਦਗਾਰ ਸਿੱਧ ਹੋ ਸਕੇ।