ਖੇਡ ਸੰਸਾਰ

IPL 2022: ਅਹਿਮਦਾਬਾਦ ਤੇ ਲਖਨਊ ਹੋਣਗੀਆਂ IPL ਦੀਆਂ ਦੋ ਨਵੀਆਂ ਟੀਮਾਂ

By Riya Bawa -- October 25, 2021 7:41 pm -- Updated:October 25, 2021 7:43 pm

ਨਵੀਂ ਦਿੱਲੀ: ਅੱਜ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਇਤਿਹਾਸ ਵਿੱਚ ਇੱਕ ਵੱਡਾ ਦਿਨ ਹੈ। ਮੀਡੀਆ ਰਿਪੋਰਟਾਂ ਅਨੁਸਾਰ ਅਹਿਮਦਾਬਾਦ ਅਤੇ ਲਖਨਊ ਦੀਆਂ ਟੀਮਾਂ ਵੀ ਆਈਪੀਐਲ ਦੇ ਅਗਲੇ ਸੀਜ਼ਨ ਵਿੱਚ ਖੇਡਦੀਆਂ ਨਜ਼ਰ ਆਉਣਗੀਆਂ। ਆਰਪੀ-ਸੰਜੀਵ ਗੋਇਨਕਾ ਗਰੁੱਪ (RPSG)(7,090 ਕਰੋੜ) ਅਤੇ ਸੀਵੀਸੀ ਕੈਪੀਟਲ (5,200 ਕਰੋੜ) ਨੇ ਵਿੱਤੀ ਬੋਲੀ ਜਿੱਤੀ ਹੈ।

 

ਦੋਵਾਂ ਟੀਮਾਂ ਨੂੰ ਖਰੀਦਣ ਲਈ ਕੁੱਲ 22 ਕਾਰੋਬਾਰੀ ਘਰਾਣਿਆਂ ਨੇ ਦਿਲਚਸਪੀ ਦਿਖਾਈ ਹੈ। ਉਨ੍ਹਾਂ ਸਾਰਿਆਂ ਨੇ ਬੋਲੀ ਦੇ ਦਸਤਾਵੇਜ਼ ਖਰੀਦੇ ਹਨ। ਬੋਲੀਕਾਰਾਂ ਵਿੱਚ ਅਡਾਨੀ ਗਰੁੱਪ, ਗਲੇਜ਼ਰ ਪਰਿਵਾਰ, ਇੰਗਲਿਸ਼ ਫੁੱਟਬਾਲ ਕਲੱਬ ਮਾਨਚੈਸਟਰ ਯੂਨਾਈਟਿਡ, ਟੋਰੈਂਟ ਫਾਰਮਾ, ਅਰਬਿੰਦੋ ਫਾਰਮਾ, ਆਰਪੀ-ਸੰਜੀਵ ਗੋਇਨਕਾ ਗਰੁੱਪ, ਹਿੰਦੁਸਤਾਨ ਟਾਈਮਜ਼ ਮੀਡੀਆ ਗਰੁੱਪ, ਸਾਬਕਾ ਮੰਤਰੀ ਨਵੀਨ ਜਿੰਦਲ ਦਾ ਜਿੰਦਲ ਸਟੀਲ, ਰੌਨੀ ਸਕ੍ਰੂਵਾਲਾ ਅਤੇ ਤਿੰਨ ਪ੍ਰਾਈਵੇਟ ਇਕੁਇਟੀ ਪਾਰਟਨਰ ਸ਼ਾਮਲ ਸੀ।

-PTC News

  • Share