Tue, Apr 23, 2024
Whatsapp

ਜਦੋਂ ਵਿਅਕਤੀ ਵਿਆਹ ਤੋਂ 6 ਸਾਲ ਬਾਅਦ ਵੀ ਪਿਓ ਨਾ ਬਣ ਸਕਿਆ ਤਾਂ ਕੀਤਾ ਇਹ ਘਿਨੌਣਾ ਕੰਮ

Written by  Shanker Badra -- June 26th 2019 04:02 PM
ਜਦੋਂ ਵਿਅਕਤੀ ਵਿਆਹ ਤੋਂ 6 ਸਾਲ ਬਾਅਦ ਵੀ ਪਿਓ ਨਾ ਬਣ ਸਕਿਆ ਤਾਂ ਕੀਤਾ ਇਹ ਘਿਨੌਣਾ ਕੰਮ

ਜਦੋਂ ਵਿਅਕਤੀ ਵਿਆਹ ਤੋਂ 6 ਸਾਲ ਬਾਅਦ ਵੀ ਪਿਓ ਨਾ ਬਣ ਸਕਿਆ ਤਾਂ ਕੀਤਾ ਇਹ ਘਿਨੌਣਾ ਕੰਮ

ਜਦੋਂ ਵਿਅਕਤੀ ਵਿਆਹ ਤੋਂ 6 ਸਾਲ ਬਾਅਦ ਵੀ ਪਿਓ ਨਾ ਬਣ ਸਕਿਆ ਤਾਂ ਕੀਤਾ ਇਹ ਘਿਨੌਣਾ ਕੰਮ:ਅਹਿਮਦਾਬਾਦ : ਅਹਿਮਦਾਬਾਦ ਵਿਖੇ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ ,ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇੱਥੇ ਰਹਿਣ ਵਾਲਾ ਇਕ ਵਿਅਕਤੀ ਪਿਛਲੇ 6 ਸਾਲ ਤੋਂ ਪਿਓ ਨਹੀਂ ਬਣ ਸਕਿਆ ਤਾਂ ਉਸ ਨੇ ਬੱਚੇ ਦੀ ਖ਼ਾਤਿਰ ਇਕ ਮਾਲ ਦੇ ਬਾਹਰੋਂ ਇੱਕ ਬੱਚੀ ਨੂੰ ਅਗਵਾ ਕਰ ਲਿਆ ਹੈ। ਮੁਲਜ਼ਮ ਦਾ ਨਾਂ ਮਨੀਸ਼ ਬਾਮਨੀਆ ਹੈ ,ਜੋ ਅਹਿਮਦਾਬਾਦ ਦੇ ਸਾਨੰਦ ਦਾ ਰਹਿਣ ਵਾਲਾ ਹੈ। [caption id="attachment_311624" align="aligncenter" width="300"]Ahmedabad Manish Bamania girl Kidnap , Police arrested
ਜਦੋਂ ਵਿਅਕਤੀ ਵਿਆਹ ਤੋਂ 6 ਸਾਲ ਬਾਅਦ ਵੀ ਪਿਓ ਨਾ ਬਣ ਸਕਿਆ ਤਾਂ ਕੀਤਾ ਇਹ ਘਿਨੌਣਾ ਕੰਮ[/caption] ਮਿਲੀ ਜਾਣਕਾਰੀ ਮੁਤਾਬਕ ਸੋਮਵਾਰ ਨੂੰ ਭਰਤ ਪਾਡਵੀ ਨਾਂਅ ਦੀ ਇੱਕ ਔਰਤ ਆਪਣੀਆਂ ਤਿੰਨ ਬੇਟੀਆਂ ਅਤੇ ਪਤੀ ਨਾਲ ਸਾਨੰਦ ਸਥਿਤ ਇਕ ਮਾਲ 'ਚ ਘੁੰਮਣ ਗਈ ਸੀ। ਉਨ੍ਹਾਂ ਦੀ ਛੋਟੀ ਬੇਟੀ ਰਿੰਕਲ ਜਿਸ ਦੀ ਉਮਰ 4 ਸਾਲ ਹੈ, ਉਸ ਨੂੰ ਵੱਡੀ ਭੈਣਾਂ ਕੋਲ ਛੱਡ ਕੇ ਦੋਨੋਂ ਪਤੀ-ਪਤਨੀ ਖਰੀਦਦਾਰੀ ਕਰਨ ਚਲੇ ਗਏ। ਇਸ ਦੌਰਾਨ ਮੁਲਜ਼ਮ ਮਨੀਸ਼ ਉੱਥੇ ਪਹੁੰਚਿਆ ਅਤੇ ਬੱਚੀ ਨਾਲ ਖੇਡਣ ਲੱਗਾ। ਉੱਥੇ ਬਾਰਸ਼ ਸ਼ੁਰੂ ਹੋ ਗਈ ਅਤੇ ਮੁਲਜ਼ਮ ਨੇ ਰਿੰਕਲ ਨੂੰ ਗੋਦੀ ਚੁੱਕਿਆ, ਉਸ ਦੀਆਂ ਭੈਣਾਂ ਨੂੰ ਕਿਹਾ ਕਿ ਉਹ ਖੇਡ ਕੇ ਬੱਚੀ ਨੂੰ ਉਨ੍ਹਾਂ ਕੋਲ ਵਾਪਸ ਛੱਡ ਜਾਵੇਗਾ। [caption id="attachment_311626" align="aligncenter" width="300"]Ahmedabad Manish Bamania girl Kidnap , Police arrested
ਜਦੋਂ ਵਿਅਕਤੀ ਵਿਆਹ ਤੋਂ 6 ਸਾਲ ਬਾਅਦ ਵੀ ਪਿਓ ਨਾ ਬਣ ਸਕਿਆ ਤਾਂ ਕੀਤਾ ਇਹ ਘਿਨੌਣਾ ਕੰਮ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਉਤਰਾਖੰਡ : ਸਿੱਖਿਆ ਮੰਤਰੀ ਅਰਵਿੰਦ ਪਾਂਡੇ ਦੇ ਬੇਟੇ ਅੰਕੁਰ ਪਾਂਡੇ ਦੀ ਸੜਕ ਹਾਦਸੇ ‘ਚ ਹੋਈ ਮੌਤ ਜਦੋਂ ਰਿੰਕਲ ਦੇ ਮਾਤਾ-ਪਿਤਾ ਬਾਹਰ ਆਏ ਤਾਂ ਉਨ੍ਹਾਂ ਦੋਨਾਂ ਭੈਣਾਂ ਨੂੰ ਰਿੰਕਲ ਬਾਰੇ ਪੁੱਛਿਆ। ਉਸਦੀਆਂ ਵੱਡੀਆਂ ਭੈਣਾਂ ਨੇ ਦੱਸਿਆ ਕਿ ਉਸ ਨਾਲ ਇਕ ਅਣਜਾਣ ਅੰਕਲ ਖੇਡ ਰਹੇ ਹਨ। ਇਸ ਤੋਂ ਬਾਅਦ ਮਨੀਸ਼ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਜਲਦੀ ਆਟੋ ਕਰ ਕੇ ਉੱਥੋਂ ਫ਼ਰਾਰ ਹੋ ਗਿਆ।ਜਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਮਨੀਸ਼ ਦੀ ਭਾਲ ਸ਼ੁਰੂ ਕਰ ਦਿੱਤੀ।ਫ਼ਿਲਹਾਲ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬੱਚੀ ਨੂੰ ਉਸ ਦੇ ਪਰਿਵਾਰ ਨੂੰ ਸੌਂਪ ਦਿੱਤਾ ਹੈ।ਉਹ ਮੁਲਜ਼ਮ ਦੇ ਘਰੋਂ ਸਹੀ-ਸਲਾਮਤ ਮਿਲੀ ਹੈ। -PTCNews


Top News view more...

Latest News view more...