ਮੁੱਖ ਖਬਰਾਂ

ਜਦੋਂ ਪ੍ਰਧਾਨ ਮੰਤਰੀ ਨਰਿੰਦਰ ਚੁੱਕ ਰਹੇ ਸੀ ਸਹੁੰ ਤਾਂ ਮਾਂ ਹੀਰਾਬੇਨ ਨੇ ਤਾੜੀਆਂ ਮਾਰ ਕੇ ਪੁੱਤਰ ਮੋਦੀ ਦਾ ਕੀਤਾ ਸੁਆਗਤ

By Shanker Badra -- May 30, 2019 8:05 pm -- Updated:Feb 15, 2021

ਜਦੋਂ ਪ੍ਰਧਾਨ ਮੰਤਰੀ ਨਰਿੰਦਰ ਚੁੱਕ ਰਹੇ ਸੀ ਸਹੁੰ ਤਾਂ ਮਾਂ ਹੀਰਾਬੇਨ ਨੇ ਤਾੜੀਆਂ ਮਾਰ ਕੇ ਪੁੱਤਰ ਮੋਦੀ ਦਾ ਕੀਤਾ ਸੁਆਗਤ:ਨਵੀਂ ਦਿੱਲੀ : ਲੋਕ ਸਭਾ ਚੋਣਾਂ 'ਚ ਸ਼ਾਨਦਾਰ ਜਿੱਤ ਮਗਰੋਂ ਨਰਿੰਦਰ ਮੋਦੀ ਨੇ ਅੱਜ ਦੂਸਰੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਹੈ।ਰਾਸ਼ਟਰਪਤੀ ਭਵਨ 'ਚ ਹੋਏ ਇਸ ਸਮਾਗਮ 'ਚ ਪ੍ਰਧਾਨ ਮੰਤਰੀ ਨਾਲ-ਨਾਲ ਉਨ੍ਹਾਂ ਦਾ ਮੰਤਰੀ ਮੰਡਲ ਵੀ ਸਹੁੰ ਚੁੱਕ ਰਿਹਾ ਹੈ।ਹਾਲਾਂਕਿ ਸਭ ਦੀਆਂ ਨਜ਼ਰਾਂ ਇਸ 'ਤੇ ਹੋਣਗੀਆਂ ਕਿ ਗ੍ਰਹਿ, ਰੱਖਿਆ, ਵਿੱਤ ਅਤੇ ਵਿਦੇਸ਼ ਵਿਭਾਗ ਦੀ ਅਹਿਮ ਜ਼ਿੰਮੇਵਾਰੀ ਕਿਸ ਨੂੰ ਸੌਂਪੀ ਜਾਵੇਗੀ।

Ahmedabad: PM Narendra Modi mother Heeraben watching the swearing in ceremony ਜਦੋਂ ਪ੍ਰਧਾਨ ਮੰਤਰੀ ਨਰਿੰਦਰ ਚੁੱਕ ਰਹੇ ਸੀ ਸਹੁੰ ਤਾਂ ਮਾਂ ਹੀਰਾਬੇਨ ਨੇ ਤਾੜੀਆਂ ਮਾਰ ਕੇ ਪੁੱਤਰ ਮੋਦੀ ਦਾ ਕੀਤਾ ਸੁਆਗਤ

ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਪਤੀ ਭਵਨ ਵਿੱਚ ਲਗਾਤਾਰ ਦੂਜੀ ਵਾਰ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਆਪਣੇ ਅਹੁਦੇ ਦੇ ਭੇਤ ਗੁਪਤ ਰੱਖਣ ਦੀ ਸਹੁੰ ਚੁੱਕ ਰਹੇ ਸਨ ਤਾਂ ਉਸ ਵੇਲੇ ਉਨ੍ਹਾਂ ਦੀ ਮਾਂ ਹੀਰਾਬੇਨ ਅਹਿਮਦਾਬਾਦ ਵਿਖੇ ਆਪਣੇ ਘਰ ਵਿੱਚ ਟੀਵੀ ਦੇਖ ਰਹੇ ਸਨ।

Ahmedabad: PM Narendra Modi mother Heeraben watching the swearing in ceremony ਜਦੋਂ ਪ੍ਰਧਾਨ ਮੰਤਰੀ ਨਰਿੰਦਰ ਚੁੱਕ ਰਹੇ ਸੀ ਸਹੁੰ ਤਾਂ ਮਾਂ ਹੀਰਾਬੇਨ ਨੇ ਤਾੜੀਆਂ ਮਾਰ ਕੇ ਪੁੱਤਰ ਮੋਦੀ ਦਾ ਕੀਤਾ ਸੁਆਗਤ

ਇਸ ਦੌਰਾਨ ਮਾਂ ਹੀਰਾਬੇਨ ਨੇ ਤਾੜੀਆਂ ਮਾਰ ਕੇ ਪੁੱਤਰ ਮੋਦੀ ਦਾ ਸੁਆਗਤ ਕੀਤਾ ਹੈ।ਜਿਸ ਦੀਆਂ ਦੋ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ਵਿੱਚ ਦੇਖਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਆਪਣੇ ਘਰ ਬੈਠੇ ਹੋਏ ਹਨ ਤੇ ਸਾਹਮਣੇ ਟੀਵੀ ਉੱਤੇ ਪ੍ਰਧਾਨ ਮੰਤਰੀ ਮੋਦੀ ਦੀ ਸਹੁੰ ਵਾਲੀ ਤਸਵੀਰ ਦਿਸ ਰਹੀ ਹੈ।

Ahmedabad: PM Narendra Modi mother Heeraben watching the swearing in ceremony ਜਦੋਂ ਪ੍ਰਧਾਨ ਮੰਤਰੀ ਨਰਿੰਦਰ ਚੁੱਕ ਰਹੇ ਸੀ ਸਹੁੰ ਤਾਂ ਮਾਂ ਹੀਰਾਬੇਨ ਨੇ ਤਾੜੀਆਂ ਮਾਰ ਕੇ ਪੁੱਤਰ ਮੋਦੀ ਦਾ ਕੀਤਾ ਸੁਆਗਤ

ਇਸ ਦੌਰਾਨ ਹਰਦੀਪ ਪੁਰੀ ਨੇ ਵੀ ਕੇਂਦਰੀ ਮੰਤਰੀ ਦੇ ਅਹੁਦੇ ਵਜੋਂ ਸਹੁੰ ਚੁੱਕ ਲਈ ਹੈ।ਇਸ ਤੋਂ ਪਹਿਲਾਂ ਹਰਸਿਮਰਤ ਕੌਰ ਬਾਦਲ ,ਅਮਿਤ ਸ਼ਾਹ ,ਰਾਜਨਾਥ ਸਿੰਘ ,ਨਿਤਿਨ ਗਡਕਰੀ , ਪ੍ਰਹਿਲਾਦ ਜੋਸ਼ੀ ,ਮੁਖਤਾਰ ਅੱਬਾਸ ਨਕਵੀ ,ਧਰਮਿੰਦਰ ਪ੍ਰਧਾਨ ,ਪਿਊਸ਼ ਗੋਇਲ ,ਪ੍ਰਕਾਸ਼ ਜਾਵੜੇਕਰ ,ਡਾ. ਹਰਸ਼ਵਰਧਨ , ਸਮਰਿਤੀ ਇਰਾਨੀ ,ਅਰਜੁਨ ਮੁੰਡਾ ,ਐੱਸ.ਜੇ ਸ਼ੰਕਰ ,ਥਾਵਰ ਚੰਦ ਗਹਿਲੋਤ ,ਨਰਿੰਦਰ ਸਿੰਘ ਤੋਮਰ ,ਰਵੀ ਸ਼ੰਕਰ ਪ੍ਰਸਾਦ ,ਰਾਮ ਵਿਲਾਸ ਪਾਸਵਾਨ , ਨਿਰਮਲਾ ਸੀਤਾ ਰਮਨ ,ਸੰਤੋਸ਼ ਗੰਗਵਾਰ ,ਅਰਵਿੰਦ ਸਾਵੰਤ , ਗਿਰੀਰਾਜ ਸਿੰਘ ,ਗਜੇਂਦਰ ਸਿੰਘ ਸ਼ੇਖਾਵਤ ਨੇ ਕੇਂਦਰੀ ਕੈਬਨਿਟ ਮੰਤਰੀ ਦੇ ਅਹੁਦੇ ਵਜੋਂ ਸਹੁੰ ਚੁੱਕੀ ਹੈ।
-PTCNews