Fri, Apr 19, 2024
Whatsapp

ਏਮਜ਼ ਬਠਿੰਡਾ ਮਾਮਲਾ: ਮਨਪ੍ਰੀਤ ਬਾਦਲ ਅਤੇ ਕੈਪਟਨ ਦੇ ਬਿਆਨਾਂ 'ਚ ਜ਼ਮੀਨ ਆਸਮਾਨ ਦਾ ਅੰਤਰ

Written by  Joshi -- January 29th 2018 06:38 PM
ਏਮਜ਼ ਬਠਿੰਡਾ ਮਾਮਲਾ: ਮਨਪ੍ਰੀਤ ਬਾਦਲ ਅਤੇ ਕੈਪਟਨ ਦੇ ਬਿਆਨਾਂ 'ਚ ਜ਼ਮੀਨ ਆਸਮਾਨ ਦਾ ਅੰਤਰ

ਏਮਜ਼ ਬਠਿੰਡਾ ਮਾਮਲਾ: ਮਨਪ੍ਰੀਤ ਬਾਦਲ ਅਤੇ ਕੈਪਟਨ ਦੇ ਬਿਆਨਾਂ 'ਚ ਜ਼ਮੀਨ ਆਸਮਾਨ ਦਾ ਅੰਤਰ

AIIMS Bathinda: Captain amarinder, manpreet badal give different statements: ਏਮਜ਼ ਬਠਿੰਡਾ ਦੀ ਉਸਾਰੀ ਨੂੰ ਲੈ ਕ ਉਠ ਰਹੇ ਸਵਾਲਾਂ 'ਤੇ ਗੱਲ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਆਪਣੇ ਹੀ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਬਿਆਨ ਨੂੰ ਝੂਠਾ ਸਾਬਿਤ ਕਰ ਦਿੱਤਾ ਹੈ। ਮੁੱਖ ਮੰਤਰੀ ਦਾ ਕਹਿਣਾ ਹੈ ਕਿ ਏਮਜ਼ ਬਠਿੰਡਾ ਦੀ ਉਸਾਰੀ ਦੇ ਪ੍ਰਾਜੈਕਟ ਨੂੰ ਲੈ ਕੇ ਕੋਈ ਬਦਲਾਅ ਨਹੀਂ ਹੋਇਆ ਹੈ ਅਤੇ ਸਭ ਕੁਝ ਪਹਿਲਾਂ ਵਾਂਗ ਹੀ ਰਹੇਗਾ। AIIMS Bathinda: Captain amarinder, manpreet badal give different statementsਦੱਸ ਦੇਈਏ ਕਿ ਅੱਜ ਹੀ ਮਨਪ੍ਰੀਤ ਬਾਦਲ ਨੇ ਇਸ ਪ੍ਰਾਜੈਕਟ ਨੂੰ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਦੱਸ ਕੇ ਆਪਣਾ ਪੱਲ੍ਹਾ ਝਾੜ ਲਿਆ ਸੀ। ਇਸ ਤੋਂ ਪਹਿਲਾਂ ਉਹਨਾਂ ਨੇ ਸੂਬੇ ਦੇ ਆਰਥਿਕ ਸੰਕਟ ਦਾ ਹਵਾਲਾ ਦਿੰਦੇ ਹੋਇਆਂ ਇਸ ਪ੍ਰਾਜੈਕਟ ਤੋਂ ਆਪਣੇ ਹੱਥ ਖੜ੍ਹੇ ਕੀਤੇ ਸਨ। ਇਹਨਾਂ ਦੋਵਾਂ ਮੰਤਰੀਆਂ ਦੇ ਬਿਆਨਬਾਜੀ 'ਚ ਤਾਲਮੇਲ ਦੀ ਕਮੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਹੀ ਹੈ। AIIMS Bathinda: Captain amarinder, manpreet badal give different statements: ਇੱਥੇ ਇਹ ਦੱਸਣਾ ਬਣਦਾ ਹੈ ਕਿ ਇਸ ਪ੍ਰਾਜੈਕਟ ਨੂੰ ਸਿਹਤ ਮੰਤਰਾਲੇ ਵੱਲੋਂ ਮਨਜੂਰੀ ਮਿਲ ਚੁੱਕੀ ਹੈ ਬਾਵਜੂਦ ਇਸਦੇ ਏਮਜ਼ ਦੀ ਉਸਾਰੀ ਨੂੰ ਲੈ ਕੇ ਕੰਮ ਅੱਗੇ ਨਾ ਵਧਾਏ ਜਾਣ 'ਤੇ ਕੇਂਸਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਨਾਰਾਜ਼ਗੀ ਜਤਾਉਂਦਿਆਂ ਪੰਜਾਬ ਸਰਕਾਰ ਨੂੰ ਜਲਦੀ ਐਨਓਸੀ ਜਾਰੀ ਕਰਨ ਦੀ ਅਪੀਲ ਕੀਤੀ ਸੀ। AIIMS Bathinda: Captain amarinder, manpreet badal give different statementsਅੱਗੇ ਗੱਲਬਾਤ ਕਰਦਿਆਂ ਵਿੱਕੀ ਗੌਂਡਰ, ਪ੍ਰੇਮਾ ਲਾਹੌਰੀਆ ਅਤੇ ਉਹਨਾਂ ਦੇ ਇੱਕ ਹੋਰ ਸਾਥੀ ਨੂੰ ਪੁਲਿਸ ਐਨਕਾਊਂਟਰ ਮਾਮਲੇ 'ਚ ਕਤਲ ਕੀਤੇ ਜਾਣ ਦੇ ਮਾਮਲੇ 'ਚ ਪੰਜਾਬ ਦੇ ਮੁੱਖ ਮੰਤਰੀ ਨੇ ਵੱਡਾ ਬਿਆਨ ਦਿੱਤਾ ਹੈ। ਇਸ ਮਾਮਲੇ 'ਤੇ ਬੋਲਦਿਆਂ ਕੈਪਟਨ ਨੇ ਕਿਹਾ ਹੈ ਕਿ ਇਹ ਕੋਈ ਫੇਕ ਐਨਕਾਊਂਟਰ (ਨਕਲੀ ਮੁਕਾਬਲਾ) ਨਹੀਂ ਸੀ, ਬਲਕਿ ਇਸਦੇ ਬਾਰੇ 'ਚ ਮੈਨੂੰ ਪੂਰੀ ਜਾਣਕਾਰੀ ਸੀ।  ਉਹਨਾਂ ਦੂਸਰੇ ਗੈਂਗਸਟਰਾਂ ਨੂੰ ਵੀ ਆਤਮ ਸਮਰਪਣ (ਸਰੇਂਡਰ) ਕਰਨ ਦੀ ਅਪੀਲ ਕੀਤੀ। AIIMS Bathinda:: ਇਸ ਤੋਂ ਇਲਾਵਾ ਜੈਤੋਂ ਵਿਖੇ ਹੋਏ ਵਿਦਿਆਰਥੀਆਂ ਦੇ ਝਗੜੇ ਦੌਰਾਨ ਡੀਐਸਪੀ ਦੀ ਹੋਈ ਮੌਤ ਦੀ ਘਟਨਾ 'ਤੇ ਬਿਆਨ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਉਸ ਤੋਂ ਬਾਅਦ ਹੀ ਕੁਝ ਕਿਹਾ ਜਾ ਸਕੇਗਾ। —PTC News


Top News view more...

Latest News view more...