ਦਿੱਲੀ AIIMS ਦਾ ਰੈਜ਼ੀਡੈਂਟ ਡਾਕਟਰ ਵੀ ਕੋਰੋਨਾ ਵਾਇਰਸ ਦੀ ਲਪੇਟ ‘ਚ,ਰਿਪੋਰਟ ਆਈ ਪਾਜ਼ੀਟਿਵ

AIIMS doctor tests positive for COVID-19 in Delhi
ਦਿੱਲੀ AIIMS ਦਾ ਰੈਜ਼ੀਡੈਂਟ ਡਾਕਟਰ ਵੀ ਕੋਰੋਨਾ ਵਾਇਰਸ ਦੀ ਲਪੇਟ 'ਚ,ਰਿਪੋਰਟ ਆਈਪਾਜ਼ੀਟਿਵ   

ਦਿੱਲੀ AIIMS ਦਾ ਰੈਜ਼ੀਡੈਂਟ ਡਾਕਟਰ ਵੀ ਕੋਰੋਨਾ ਵਾਇਰਸ ਦੀ ਲਪੇਟ ‘ਚ,ਰਿਪੋਰਟ ਆਈ ਪਾਜ਼ੀਟਿਵ:ਨਵੀਂ ਦਿੱਲੀ : ਕੋਰੋਨਾ ਵਾਇਰਸ ਹੁਣ ਡਾਕਟਰਾਂ ਨੂੰ ਵੀ ਆਪਣੀ ਲਪੇਟ ‘ਚ ਲੈ ਰਿਹਾ ਹੈ। ਦਿੱਲੀ ਵਿੱਚ ਅੱਜ ਇੱਕ ਹੋਰ ਡਾਕਟਰ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਪੀੜਤ ਡਾਕਟਰਾਂ ਦੀ ਗਿਣਤੀ 8 ਹੋ ਗਈ ਹੈ। ਇਹ ਰੈਜ਼ੀਡੈਂਟ ਡਾਕਟਰ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਕੰਮ ਕਰ ਰਿਹਾ ਸੀ।

ਮਿਲੀ ਜਾਣਕਾਰੀ ਅਨੁਸਾਰ ਡਾਕਟਰ ਏਮਜ਼ ਦੇ ਫਿਜ਼ੀਓਲੋਜੀ ਵਿਭਾਗ ਵਿੱਚ ਕੰਮ ਕਰਦੇ ਹਨ। ਫਿਲਹਾਲ ਡਾਕਟਰ ਨੂੰ ਕਈ ਹੋਰ ਜਾਂਚ ਦੇ ਲਈ ਵੱਖਰੇ ਵਾਰਡ ਵਿਚ ਰੱਖਿਆ ਗਿਆ ਹੈ। ਇਸ ਸਮੇਂ ਉਨ੍ਹਾਂ ਦੇ ਬਾਕੀ ਟੈਸਟ ਹੋਣਗੇ। ਉਸ ਦੇ ਪਰਿਵਾਰ ਦੀ ਵੀ ਸਕ੍ਰੀਨਿੰਗ ਕੀਤੀ ਜਾਵੇਗੀ।

ਦੱਸਿਆ ਜਾ ਰਿਹਾ ਹੈ ਕਿ ਡਾਕਟਰ ਨੇ ਖ਼ੁਦ ਆਪਣੇ ਅੰਦਰ ਲੱਛਣ ਵੇਖੇ ਅਤੇ ਉਸ ਤੋਂ ਬਾਅਦ ਉਸ ਦੀ ਜਾਂਚ ਹੋਈ ਤਾਂ ਰਿਪੋਰਟ ਪਾਜ਼ੀਟਿਵ ਆਈ ਹੈ। ਉਸ ਨੂੰ ਨਵੇਂ ਪ੍ਰਾਈਵੇਟ ਵਾਰਡ ਵਿਚ ਦਾਖਲ ਕਰਵਾਇਆ ਗਿਆ ਹੈ ਜਿਥੇ ਉਸ ਦੇ ਕਈ ਹੋਰ ਟੈਸਟ ਹੋਣਗੇ। ਉਨ੍ਹਾਂ ਨੂੰ ਵੀ ਨਿਗਰਾਨੀ ਹੇਠ ਰੱਖਿਆ ਜਾਵੇਗਾ।
-PTCNews