ਮੁੱਖ ਖਬਰਾਂ

ਏਅਰ ਕੈਨੇਡਾ ਦੀ ਫਲਾਈਟ ਦੀ ਹੋਨੋਲੂਲੂ 'ਚ ਐਮਰਜੈਂਸੀ ਲੈਂਡਿੰਗ, 35 ਯਾਤਰੀ ਜ਼ਖਮੀ

By Jashan A -- July 12, 2019 9:07 am -- Updated:Feb 15, 2021

ਏਅਰ ਕੈਨੇਡਾ ਦੀ ਫਲਾਈਟ ਦੀ ਹੋਨੋਲੂਲੂ 'ਚ ਐਮਰਜੈਂਸੀ ਲੈਂਡਿੰਗ, 35 ਯਾਤਰੀ ਜ਼ਖਮੀ,ਟੋਰਾਂਟੋ: ਖਰਾਬ ਮੌਸਮ ਕਾਰਨ ਹੋਨੋਲੂਲੂ 'ਚ ਏਅਰ ਕੈਨੇਡਾ ਦੀ ਫਲਾਈਟ ਗਿਣਤੀ ਨੰਬਰ AC 33 ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ। ਇਸ ਘਟਨਾ ਨਾਲ ਜਹਾਜ਼ 'ਚ ਸਵਾਰ 269 ਯਾਤਰੀ ਸਮੇਤ 15 ਕ੍ਰਿਊ ਮੈਂਬਰ ਸਵਾਰ ਸਨ।

ਪਰ ਇਸ ਘਟਨਾ 'ਚ 35 ਯਾਤਰੀ ਜ਼ਖਮੀ ਹੋਏ ਹਨ।ਹੋਨੋਲੂਲੂ ਹਵਾਈ ਅੱਡੇ 'ਤੇ ਹੀ ਮੈਡੀਕਲ ਸਟਾਫ ਨੇ ਫਸਟ ਏਡ ਲੈਣ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ 'ਚ ਦਾਖਲ ਕਰਾਇਆ ਗਿਆ।

ਹੋਰ ਪੜ੍ਹੋ:ਜਨਮ ਦਿਨ 'ਤੇ ਵਿਸ਼ੇਸ਼, 47 ਸਾਲ ਦੇ ਹੋਏ ਸੌਰਵ ਗਾਂਗੁਲੀ, ਜਾਣੋ, ਦਾਦਾ ਦੇ ਕ੍ਰਿਕਟ 'ਚ ਖਾਸ ਕਿੱਸੇ

ਉਥੇ ਬਾਕੀ ਯਾਤਰੀਆਂ ਨੂੰ ਜਹਾਜ਼ 'ਚ ਸੁਰੱਖਿਅਤ ਬਾਹਰ ਕੱਢਿਆ ਗਿਆ। ਰਿਪੋਰਟ ਮੁਤਾਬਕ ਇਸ ਘਟਨਾ ਕਾਰਨ ਜਹਾਜ਼ 'ਚ ਸਵਾਰ ਕਰੀਬ 2 ਯਾਤਰੀਆਂ ਅਤੇ ਕ੍ਰਿਊ ਮੈਂਬਰਾਂ ਨੂੰ ਸੱਟਾਂ ਲੱਗੀਆਂ ਹਨ।

ਕੈਨੇਡਾ ਏਅਰਲਾਇੰਸ ਮੁਤਾਬਕ ਕੁਝ ਯਾਤਰੀਆਂ ਨੂੰ ਘੱਟ ਸੱਟਾਂ ਲੱਗੀਆਂ ਹਨ ਪਰ ਜ਼ਿਆਦਾਤਰ ਯਾਤਰੀਆਂ ਦੇ ਸਿਰ 'ਤੇ ਧੌਣ 'ਤੇ ਗੰਭੀਰ ਸੱਟਾਂ ਲੱਗੀਆਂ ਹਨ।

-PTC News