
550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ “Air India” ਦਾ ਵਿਲੱਖਣ ਉਪਰਾਲਾ, ਦੇਖੋ ਤਸਵੀਰਾਂ,ਨਵੀਂ ਦਿੱਲੀ: ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਦੁਨੀਆ ਭਰ ‘ਚ ਵਸਦੀ ਨਾਨਕ ਨਾਮ ਲੇਵਾ ਸੰਗਤ ‘ਚ ਖਾਸਾ ਉਤਸ਼ਾਹ ਹੈ। ਸੰਗਤਾਂ ਵੱਲੋਂ ਵੱਡੇ ਪੱਧਰ ‘ਤੇ ਪ੍ਰੋਗਰਾਮ ਉਲੀਕੇ ਜਾ ਰਹੇ ਹਨ।
ਉਥੇ ਹੀ ਕਈ ਲੋਕ ਆਪਣੇ ਢੰਗ ਨਾਲ ਗੁਰੂ ਸਾਹਿਬ ਜੀ ਨੂੰ ਯਾਦ ਕਰ ਰਹੇ ਹਨ। ਅਜਿਹੇ ‘ਚ ਭਾਰਤੀ ਏਅਰ ਲਾਈਨ ਏਅਰ ਇੰਡੀਆ ਵਲੋਂ ਵਿਲੱਖਣ ਉਪਰਾਲੇ ਕੀਤੇ ਜਾ ਰਹੇ ਹਨ।
ਹੋਰ ਪੜ੍ਹੋ: 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਸਬੰਧੀ ਵਿਚਾਰ ਵਟਾਂਦਰਾਂ ਕਰਨ ਲਈ ਮੁੜ ਜਾਵਾਂਗਾ ਪਾਕਿਸਤਾਨ :ਭਾਈ ਲੌਂਗੋਵਾਲ
ਦਰਅਸਲ, ਏਅਰ ਇੰਡੀਆ ਜਹਾਜ਼ ਦੇ ਪਿਛਲੇ ਹਿੱਸੇ ‘ਤੇ ੴ ਲਿਖਿਆ ਗਿਆ ਹੈ ਅਤੇ ਇਸਦੇ ਅੱਗੇ ਵਾਲੇ ਹਿੱਸੇ ‘ਤੇ ਸ਼੍ਰੀ ਗੁਰੂ ਨਾਨਕ ਦੇਵ ਜੀ 550 years celebrations ਲਿਖਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਸਦਾ “ਅਕਾਲ ਪੁਰਖ ਇਕ ਹੈ” ਦਾ ਸੰਦੇਸ਼ ਦਿੱਤਾ ਸੀ। ਗੁਰੂ ਜੀ ਦੇ ਇਸ ਸੰਦੇਸ਼ ਦਾ ਪਸਾਰ ਹੁਣ ਏਅਰ ਇੰਡੀਆ ਪੂਰੇ ਸੰਸਾਰ ‘ਚ ਕਰ ਰਹੀ ਹੈ।
-PTC News