ਵੰਦੇ ਭਾਰਤ ਮਿਸ਼ਨ ਤਹਿਤ ਦੁਬਈ ‘ਚ ਫਸੇ 153 ਯਾਤਰੀਆਂ ਨੂੰ ਲੈ ਕੇ ਚੰਡੀਗੜ੍ਹ ਪਹੁੰਚੀ ਏਅਰ ਇੰਡੀਆ ਦੀ ਉਡਾਣ

Air India flight carrying 153 Indians stranded in Dubai arrives in Chandigarh
ਵੰਦੇ ਭਾਰਤ ਮਿਸ਼ਨ ਤਹਿਤ ਦੁਬਈ 'ਚ ਫਸੇ 153 ਯਾਤਰੀਆਂ ਨੂੰ ਲੈ ਕੇ ਚੰਡੀਗੜ੍ਹ ਪਹੁੰਚੀ ਏਅਰ ਇੰਡੀਆ ਦੀ ਉਡਾਣ

ਵੰਦੇ ਭਾਰਤ ਮਿਸ਼ਨ ਤਹਿਤ ਦੁਬਈ ‘ਚ ਫਸੇ 153 ਯਾਤਰੀਆਂ ਨੂੰ ਲੈ ਕੇ ਚੰਡੀਗੜ੍ਹ ਪਹੁੰਚੀ ਏਅਰ ਇੰਡੀਆ ਦੀ ਉਡਾਣ:ਚੰਡੀਗੜ੍ਹ : ਕੋਰੋਨਾ ਦੇ ਪ੍ਰਕੋਪ ਅਤੇ ਲਾਕਡਾਊਨ ਦੇ ਚੱਲਦਿਆਂ ਦੁਬਈ ‘ਚ ਫਸੇ 153 ਭਾਰਤੀ ਏਅਰ ਇੰਡੀਆ ਦੀ ਸਪੈਸ਼ਲ ਫਲਾਈਟ ਤੋਂ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ‘ਤੇ ਪਹੁੰਚੇ ਹਨ। ਇਹ ਫਲਾਈਟ ਮੰਗਲਵਾਰ ਦੇਰ ਰਾਤ 9.28 ਵਜੇ ਪਹੁੰਚੀ ਹੈ। ਇਸ ਉਡਾਣ ‘ਚ ਵਧੇਰੇ ਯਾਤਰੀ ਪੰਜਾਬ ਨਾਲ ਸਬੰਧਿਤ ਹਨ, ਜਦਕਿ ਕੁੱਝ ਯਾਤਰੀ ਹੋਰਨਾਂ ਸੂਬਿਆਂ ਨਾਲ ਵੀ ਸਬੰਧਿਤ ਹਨ।

ਜਾਣਕਾਰੀ ਅਨੁਸਾਰ ਵੰਦੇ ਭਾਰਤ ਮਿਸ਼ਨ ਤਹਿਤ ਏਅਰ ਇੰਡੀਆ ਦੀ ਏਆਈ 1916 ਫਲਾਈਟ ‘ਚ ਕੁੱਲ 153 ਯਾਤਰੀਆਂ ‘ਚੋਂ 80 ਯਾਤਰੀ ਪੰਜਾਬ ਨਾਲ ਸਬੰਧਿਤ ਹਨ ,11 ਯਾਤਰੀ ਚੰਡੀਗੜ੍ਹ, 13 ਯਾਤਰੀ ਹਰਿਆਣਾ, 37 ਯਾਤਰੀ ਹਿਮਾਚਲ ਪ੍ਰਦੇਸ਼, 4 ਯਾਤਰੀ ਜੰਮੂ-ਕਸ਼ਮੀਰ, 2 ਯਾਤਰੀ ਉਤਰਾਖੰਡ, 2  ਯਾਤਰੀ ਉੱਤਰ ਪ੍ਰਦੇਸ਼ , 4 ਯਾਤਰੀ ਦਿੱਲੀ ਨਾਲ ਸਬੰਧਿਤ ਹਨ।

ਦੱਸ ਦੇਈਏ ਕਿ ਏਅਰ ਇੰਡੀਆ ਦੀ ਇਹ ਉਡਾਨ ਲਾਕਡਾਊਨ ਕਾਰਨ ਵੱਖ-ਵੱਖ ਦੇਸ਼ਾਂ ‘ਚ ਫਸੇ ਭਾਰਤੀਆਂ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਵੰਦੇ ਭਾਰਤ ਮਿਸ਼ਨ ਪੜਾਅ-3 ਤਹਿਤ ਸੰਚਾਲਿਤ ਕੀਤੀ ਗਈ ਹੈ। ਇਸ ਮਿਸ਼ਨ ਅਧੀਨ ਚੰਡੀਗੜ੍ਹ ਏਅਰਪੋਰਟ ਨੇ ਕੁੱਲ ਤਿੰਨ ਉਡਾਨਾਂ ਸੰਚਾਲਿਤ ਕੀਤੀਆਂ ਹਨ। ਇਸ ਬਾਅਦ ‘ਚ ਸਾਰੇ ਯਾਤਰੀਆਂ ਨੂੰ ਸਬੰਧਿਤ ਸੂਬਿਆਂ ਵੱਲੋਂ ਜਾਰੀ ਪ੍ਰੋਟੋਕਾਲ ਮੁਤਾਬਿਕ ਕੁਆਰੰਟਾਈਨ ਲਈ ਭੇਜਿਆ ਜਾਵੇਗਾ।
-PTCNews